Tuesday, 18th of August 2026

ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ! ਪੰਜਾਬ ਭਾਜਪਾ ਨੂੰ ਮਿਲਿਆ ਨਵਾਂ ਇੰਚਾਰਜ; ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਜ਼ਿੰਮੇਵਾਰੀ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਭਾਜਪਾ ਨੇ ਵੱਡਾ ਸੰਗਠਨਾਤਮਕ ਫੇਰਬਦਲ ਕਰਦਿਆਂ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਦਾ ਨਵਾਂ ਪ੍ਰਦੇਸ਼ ਇੰਚਾਰਜ ਨਿਯੁਕਤ ਕੀਤਾ ਹੈ। ਪੂਨੀਆ ਪਹਿਲਾਂ ਹਰਿਆਣਾ ਅਤੇ ਰਾਜਸਥਾਨ ਦੇ ਇੰਚਾਰਜ ਰਹਿ ਚੁੱਕੇ ਹਨ ਅਤੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

Edited By: Lajwinder Kaur | Updated at: August 18th 2026 12:34 PM
Trending News
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ! ਪੰਜਾਬ ਭਾਜਪਾ ਨੂੰ ਮਿਲਿਆ ਨਵਾਂ ਇੰਚਾਰਜ; ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਜ਼ਿੰਮੇਵਾਰੀ

ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ! ਪੰਜਾਬ ਭਾਜਪਾ ਨੂੰ ਮਿਲਿਆ ਨਵਾਂ ਇੰਚਾਰਜ; ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਜ਼ਿੰਮੇਵਾਰੀ

ਪੰਜਾਬ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਜਿਸ ਦੇ ਚੱਲਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਤੀਸ਼ ਪੂਨੀਆ ਨੂੰ ਪੰਜਾਬ ਦਾ ਨਵਾਂ ਪ੍ਰਦੇਸ਼ ਇੰਚਾਰਜ ਨਿਯੁਕਤ ਕੀਤਾ ਹੈ। ਪੂਨੀਆ ਇਸ ਤੋਂ ਪਹਿਲਾਂ ਹਰਿਆਣਾ ਅਤੇ ਰਾਜਸਥਾਨ ਦੇ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਹੇਠ ਹੀ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਦੁਬਾਰਾ ਬਣੀ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਭਾਜਪਾ ਆਗੂ ਅਤੇ ਸਾਂਸਦ ਤਰੁਣ ਚੁੱਘ ਨੂੰ ਗੁਜਰਾਤ ਭਾਜਪਾ ਦਾ ਇੰਚਾਰਜ ਬਣਾਇਆ ਗਿਆ ਹੈ।

ਡਾ. ਸਤੀਸ਼ ਪੂਨੀਆ ਦਾ ਸਿਆਸੀ ਸਫ਼ਰ: ABVP ਤੋਂ ਪ੍ਰਦੇਸ਼ ਪ੍ਰਧਾਨ ਅਤੇ ਉਪ-ਨੇਤਾ ਤੱਕ  

ਡਾ. ਸਤੀਸ਼ ਪੂਨੀਆ ਰਾਜਸਥਾਨ ਭਾਜਪਾ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਭਾਰਤੀ ਜਨਤਾ ਯੂਵਾ ਮੋਰਚਾ (BJYM) ਅਤੇ ਭਾਜਪਾ ਸੰਗਠਨ ਵਿੱਚ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਸੰਭਾਲੀਆਂ।

ਉਨ੍ਹਾਂ ਨੇ 2000 ਵਿੱਚ ਸਾਦੁਲਪੁਰ ਵਿਧਾਨ ਸਭਾ ਜ਼ਿਮਨੀ ਚੋਣ ਲੜੀ ਸੀ। 2013 ਵਿੱਚ ਆਮੇਰ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਨੂੰ 329 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, 2018 ਦੀਆਂ ਚੋਣਾਂ ਵਿੱਚ ਉਹ ਆਮੇਰ ਤੋਂ 13,276 ਵੋਟਾਂ ਨਾਲ ਜਿੱਤ ਦਰਜ ਕਰਕੇ ਪਹਿਲੀ ਵਾਰ ਵਿਧਾਇਕ ਬਣੇ। ਸਤੰਬਰ 2019 ਤੋਂ ਮਾਰਚ 2023 ਤੱਕ ਉਹ ਰਾਜਸਥਾਨ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਹੇ। 2023 ਵਿੱਚ ਉਨ੍ਹਾਂ ਨੂੰ ਰਾਜਸਥਾਨ ਵਿਧਾਨ ਸਭਾ ਵਿੱਚ ਉਪ-ਨੇਤਾ ਵਿਰੋਧੀ ਧਿਰ ਬਣਾਇਆ ਗਿਆ, ਪਰ ਉਸੇ ਸਾਲ ਉਹ ਆਮੇਰ ਵਿਧਾਨ ਸਭਾ ਚੋਣ ਹਾਰ ਗਏ।

ਡਾ. ਸਤੀਸ਼ ਪੂਨੀਆ ਦੀਆਂ ਹਾਲੀਆ ਪ੍ਰਾਪਤੀਆਂ ਅਤੇ ਸੰਪਤੀ ਦਾ ਵੇਰਵਾ

2024 ਵਿੱਚ ਭਾਜਪਾ ਨੇ ਉਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਇੰਚਾਰਜ ਬਣਾਇਆ ਸੀ। 2026 ਵਿੱਚ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਬਣਾਇਆ ਅਤੇ ਉਹ ਚੁਣੇ ਗਏ। 2026 ਦੇ ਚੋਣ ਹਲਫ਼ਨਾਮੇ ਅਨੁਸਾਰ ਪੂਨੀਆ ਦੀ ਕੁੱਲ ਘੋਸ਼ਿਤ ਸੰਪਤੀ 6.46 ਕਰੋੜ ਰੁਪਏ ਅਤੇ ਦੇਣਦਾਰੀਆਂ 1.14 ਕਰੋੜ ਰੁਪਏ ਹਨ। ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

BJP ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੀਤੇ ਵੱਡੇ ਐਲਾਨ

ਭਾਰਤੀ ਜਨਤਾ ਪਾਰਟੀ (BJP) ਦੇ ਕੇਂਦਰੀ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਅਨੁਸਾਰ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਦੀ ਪ੍ਰਵਾਨਗੀ ਨਾਲ ਵੱਖ-ਵੱਖ ਰਾਜਾਂ ਲਈ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ։ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ।

ਨਵੀਂ ਸੂਚੀ ਅਨੁਸਾਰ ਅਹਿਮ ਜ਼ਿੰਮੇਵਾਰੀਆਂ ਹੇਠ ਲਿਖੇ ਅਨੁਸਾਰ ਸੌਂਪੀਆਂ ਗਈਆਂ ਹਨ:

ਉੱਤਰ ਪ੍ਰਦੇਸ਼: ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸ੍ਰੀ ਵਿਨੋਦ ਤਾਵੜੇ ਨੂੰ ਸੂਬੇ ਦਾ ਇੰਚਾਰਜ ਅਤੇ ਰਾਸ਼ਟਰੀ ਸਕੱਤਰ ਸ੍ਰੀ ਜਗਦੀਸ਼ ਈਸ਼ਵਰਭਾਈ ਪਟੇਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਪੰਜਾਬ: ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ।

ਗੁਜਰਾਤ: ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਮੁੱਖ ਦਫ਼ਤਰ ਦੇ ਇੰਚਾਰਜ ਸ੍ਰੀ ਤਰੁਣ ਚੁਘ ਨੂੰ ਗੁਜਰਾਤ ਰਾਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹਨਾਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਵੱਲ ਕਦਮ ਪੁੱਟੇ ਗਏ ਹਨ।

Punjabi Shorts

Latest News