ਬੈਂਗਲੁਰੂ:- ਕਰਨਾਟਕ ਦੇ ਬੈਂਗਲੁਰੂ ਵਿੱਚ ਕੇਂਦਰੀ ਨਾਗਰਿਕ ਹਵਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਵਿਚ ਆਧੁਨਿਕ ਹੈਲੀਕਾਪਟਰ ਧਰੁਵ-ਐਨਜੀ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤੇ ਹੇਲ੍ਹ ਦੇ ਚੇਅਰਮੈਨ ਅਤੇ ਪ੍ਰਬੰਧਨ ਨਿਰਦੇਸ਼ਕ ਡਾ. ਡੀ ਕੇ ਸੁਨੀਲ ਵੀ ਮੌਜੂਦ ਸਨ। ਧਰੁਵ-ਐਨਜੀ, ਜੋ ਕਿ ਵਿਦੇਸ਼ੀ ਹੈਲੀਕਾਪਟਰਾਂ ਦਾ ਸਸਤਾ ਅਤੇ ਉੱਚ ਪ੍ਰਦਰਸ਼ਨ ਵਾਲਾ ਵਿਕਲਪ ਹੈ।
ਦੱਸ ਦਈਏ ਕਿ ਇਹ ਹੈਲੀਕਾਪਟਰ 5.5 ਟਨ ਭਾਰ ਵਾਲਾ ਹੈ, ਜਿਸ ਵਿੱਚ 2 ਇੰਜਣ ਮੌਜੂਦ ਹਨ। ਇਹ ਹੈਲੀਕਾਪਟਰ
ਭਾਰਤੀ ਲੋਕਾਂ ਲਈ ਅਰਾਮ ਦਾਇਕ ਯਾਤਰਾ ਲਈ ਖਾਸ ਤੌਰ ਉੱਤੇ ਤਿਆਰ ਕੀਤਾ ਗਿਆ ਹੈ। ਇਹ ਹੈਲੀਕਾਪਟਰ ਨਵੀ ਤਕਨੀਕ ਨਾਲ ਲੈਸ ਹੈ, ਜਿਸ ਵਿੱਚ ਸ਼ਕਤੀ 1H1C ਇੰਜਣ ਅਤੇ ਉੱਚ ਮਿਆਰੀ ਗਲਾਸ ਕਾਕਪਿਟ ਸ਼ਾਮਲ ਹਨ।
ਇਸ ਤੋਂ ਇਲਾਵਾ ਇਹ ਹੈਲੀਕਾਪਟਰ 285 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 14 ਯਾਤਰੀਆਂ ਨੂੰ ਲਿਜਾ ਸਕਦਾ ਹੈ। ਹੇਲ੍ਹ ਦੇ ਅਨੁਸਾਰ, ਇਹ ਹੈਲੀਕਾਪਟਰ ਬਾਹਰੀ ਹਵਾਈ ਮਾਰਕੀਟ ਦੀਆਂ ਜਟਿਲ ਮੰਗਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਦੇਸ਼ ਦੇ ਉੱਚ ਮਿਆਰੀ ਸੁਰੱਖਿਆ ਅਤੇ ਆਰਾਮ ਮਾਪਦੰਡਾਂ ਨਾਲ ਮੇਲ ਖਾਂਦਾ ਹੈ। ਸਰਕਾਰੀ ਦੀ ਮਦਦ ਲਈ ਅਤੇ ਸਮਾਨ ਚੁੱਕਣ ਅਤੇ ਰੱਖਣ ਲਈ ਵੀ ਇਹ ਭਾਰਤੀ ਅਤੇ ਵਿਸ਼ਵ ਹਵਾਈ ਯਾਤਰਾ ਬਾਜ਼ਾਰ ਲਈ ਸਹਾਇਕ ਸਿੱਧ ਹੋਵੇਗਾ।