ਨਵੀਂ ਦਿੱਲੀ:- ਸੀਨੀਅਰ ਮਹਿਲਾ ਕਾਂਗਰਸੀ ਆਗੂ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਸੋਮਵਾਰ ਸ਼ਾਮ ਨੂੰ ਲਗਾਤਾਰ ਜਾਂਚ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਛਾਤੀ ਦੇ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਹਨ।
ਸੂਤਰਾਂ ਅਨੁਸਾਰ ਸੋਨੀਆ ਗਾਂਧੀ ਲੰਬੇ ਸਮੇਂ ਤੋਂ ਖੰਘ ਤੋਂ ਪੀੜਤ ਹੈ, ਜਿਸ ਲਈ ਉਹ ਸਮੇਂ-ਸਮੇਂ ਅਨੁਸਾਰ ਚੈਕਅੱਪ ਕਰਵਾਉਣ ਲਈ ਜਾਂਦੇ ਸੀ। ਇਹ ਖਾਸ ਤੌਰ 'ਤੇ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਕਾਰਨ ਹੋਰ ਵੀ ਵਧ ਗਿਆ ਹੈ। ਸੋਨੀਆ ਗਾਂਧੀ ਦਸੰਬਰ 2025 ਵਿੱਚ 79 ਸਾਲ ਦੀ ਹੋ ਗਈ।
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਪੇਟ ਦੀਆਂ ਸਮੱਸਿਆਵਾਂ ਕਾਰਨ 15 ਜੂਨ, 2025 ਨੂੰ ਸਰ ਗੰਗਾ ਰਾਮ ਹਸਪਤਾਲ ਦੇ ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ 3 ਤੋਂ 4 ਦਿਨ ਦਾਖਲ ਰੱਖਿਆ ਗਿਆ ਸੀ। ਸੋਨੀਆ ਦੀ 7 ਜੂਨ ਨੂੰ ਸਿਹਤ ਵੀ ਅਚਾਨਕ ਵਿਗੜ ਗਈ।
ਉਹ ਪ੍ਰਿਯੰਕਾ ਗਾਂਧੀ ਨਾਲ ਸ਼ਿਮਲਾ ਵਿੱਚ ਆਪਣੇ ਘਰ ਛੁੱਟੀਆਂ ਬਿਤਾਉਣ ਗਈ ਸੀ। ਹਾਲਾਂਕਿ, ਸਿਹਤ ਵਿਗੜਨ ਕਾਰਨ ਉਹ ਅਗਲੇ ਦਿਨ ਦਿੱਲੀ ਵਾਪਸ ਆ ਗਈ। 9 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚ ਉਸਦਾ ਡਾਕਟਰੀ ਚੈਕਅੱਪ ਹੋਇਆ।