ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਭਾਜਪਾ ਸਾਂਸਦ ਕੰਗਨਾ ਰਣੌਤ ਨੇ ਕਾਂਗਰਸ ਵੱਲੋਂ ਲਗਾਏ EVM ਹੈਕ ਦੇ ਇਲਜ਼ਾਮਾਂ ’ਤੇ ਪਲਟਵਾਰ ਕੀਤਾ ਹੈ। ਕੰਗਨਾ ਬੋਲੇ, ‘‘ਕਾਂਗਰਸ ਵਾਲਿਓ, ਤੁਸੀਂ ਨਹੀਂ ਸਮਝ ਪਾ ਰਹੇ, ਪ੍ਰਧਾਨਮੰਤਰੀ ਨਰਿੰਦਰ ਮੋਦੀ EVM ਨਹੀਂ, ਉਹ ਤਾਂ ਦਿਲਾਂ ਨੂੰ ਹੈਕ ਕਰਦੇ ਨੇ।’’
ਸੰਸਦ ਦੇ ਸੈਸ਼ਨ ਦੌਰਾਨ SIR ’ਤੇ ਬੋਲਦਿਆਂ ਕੰਗਣਾ ਰਣੌਤ ਨੇ ਕਿਹਾ PM ਮੋਦੀ ‘EVM’ ਨਹੀਂ, ਸਗੋਂ ਦਿਲ ਹੈਕ ਕਰਦੇ ਹਨ। ਕੰਗਨਾ ਰਣੌਤ ਨੇ ਕਿਹਾ ਕਿ ਵਿਰੋਧੀਆਂ ਨੇ ਸਦਨ ਨੂੰ ਚੱਲਣ ਨਹੀਂ ਦਿੱਤਾ ਅਤੇ ਕੋਝੀਆਂ ਚਾਲਾਂ ਚਲੀਆਂ।
ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਰੋਧੀਆਂ ਨੇ SIR, ਵੋਟ ਚੋਰੀ ਅਤੇ ਵੰਦੇ ਮਾਤਰਮ ਦੇ ਮਾਮਲੇ 'ਤੇ ਭਾਜਪਾ ਖਿਲਾਫ ਮੋਰਚਾ ਖੋਲ ਰੱਖਿਆ ਹੈ, ਉੱਥੇ ਹੀ ਜਵਾਬ ਦਿੰਦਿਆਂ ਭਾਜਪਾ ਸਾਂਸਦ ਕੰਗਣਾ ਰਣੌਤ ਨੇ ਵਿਰੋਧੀਆਂ ’ਤੇ ਤੰਜ ਕਸਿਆ।
ਇਸ ਤੋਂ ਪਹਿਲਾਂ ਭਾਜਪਾ ਸਾਂਸਦ ਨੇ ਰਾਹੁਲ ਗਾਂਧੀ ਦੇ ਜਰਮਨੀ ਦੌਰੇ ’ਤੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ, ‘‘ਮੈਂ ਉਨ੍ਹਾਂ (ਰਾਹੁਲ ਗਾਂਧੀ) ਦੇ ਦੌਰਿਆਂ ਦੀ ਕੋਈ ਖ਼ਬਰ ਨਹੀਂ ਰੱਖਦੀ, ਨਾਂ ਹੀ ਮੈਂ ਉਨ੍ਹਾਂ ਬਾਰੇ ਕੋਈ ਖ਼ਬਰ ਪੜ੍ਹਦੀ ਹਾਂ। ਉਨ੍ਹਾਂ ਦੀਆਂ ਖਬਰਾਂ ਹਮੇਸ਼ਾ ਬੇਕਾਰ ਹੀ ਹੁੰਦੀਆਂ ਨੇ। ਰਾਹੁਲ ਗਾਂਧੀ ਦੇ ਚਰਿੱਤਰ ’ਚ ਕੋਈ ਤਾਕਤ ਨਹੀਂ ਹੈ, ਇਸ ਤੋਂ ਇਲਾਵਾ ਮੇਰੇ ਕੋਲ ਕਹਿਣ ਲਈ ਕੁੱਝ ਨਹੀਂ ਹੈ।’’