ਨਵੀਂ ਦਿੱਲੀ: ਬਿਹਾਰ ਦੇ ਮੁੱਖ ਮੰਤਰੀ ਵੱਲੋਂ ਆਯੂਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡਣ ਦੇ ਸਮਾਰੋਹ ਦੌਰਾਨ ਇੱਕ ਮੁਸਲਿਮ ਔਰਤ ਦਾ ਹਿਜਾਬ ਉਤਾਰਨ ਦੀ ਕੋਸ਼ਿਸ਼ ਕਰਦੇ ਹੋਏ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਘਟਨਾ ਤੋਂ ਬਾਅਦ 'ਆਪ' ਬੁਲਾਰਾ ਪ੍ਰਿਯੰਕਾ ਕੱਕੜ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਖ਼ਤ ਨਿੰਦਾ ਕੀਤੀ ਹੈ।
ਕੱਕੜ ਨੇ X 'ਤੇ ਇੱਕ ਪੋਸਟ ’ਚ ਕਿਹਾ, "ਜੇਕਰ ਸੱਤਾ ’ਚ ਇੱਕ ਆਦਮੀ ਅੱਜ ਇੱਕ ਔਰਤ ਦਾ ਪਰਦਾ ਉਤਾਰ ਸਕਦਾ ਹੈ, ਤਾਂ ਕੱਲ੍ਹ ਕੀ ਭਰੋਸਾ ਕਿ ਉਸ ਨੂੰ ਮੇਰੀਆਂ ਢੱਕੀਆਂ ਹੋਈਆਂ ਬਾਹਾਂ ਨਾਰਾਜ਼ ਕਰਨ? ਕੰਟਰੋਲ ਕਦੇ ਵੀ ਇੱਕ ਕੱਪੜੇ ਦੇ ਟੁਕੜੇ 'ਤੇ ਨਹੀਂ ਰੁਕਦਾ। ਸਮਾਨਤਾ ਦਾ ਅਰਥ ਹੈ ਸਹਿਮਤੀ। ਹਮੇਸ਼ਾ।"
ਇਸ ਦੇ ਨਾਲ ਹੀ ਕਾਂਗਰਸ ਨੇ ਵੀ ਇੱਕ X ਪੋਸਟ ਕਰਦਿਆਂ ਇਸ ਘਟਨਾ ਨੂੰ "ਬੇਸ਼ਰਮ" ਦੱਸਿਆ ਅਤੇ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਪੋਸਟ ਵਿੱਚ ਲਿਖਿਆ ਸੀ, "ਇਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹਨ। ਇੱਕ ਮਹਿਲਾ ਡਾਕਟਰ ਆਪਣਾ ਨਿਯੁਕਤੀ ਪੱਤਰ ਲੈਣ ਆਈ ਸੀ, ਅਤੇ ਨਿਤੀਸ਼ ਕੁਮਾਰ ਨੇ ਉਸ ਦਾ ਹਿਜਾਬ ਉਤਾਰ ਦਿੱਤਾ। ਬਿਹਾਰ ’ਚ ਸਭ ਤੋਂ ਉੱਚੇ ਅਹੁਦੇ 'ਤੇ ਬਿਰਾਜਮਾਨ ਇੱਕ ਆਦਮੀ ਖੁੱਲ੍ਹੇਆਮ ਅਜਿਹੇ ਘਿਣਾਉਣੇ ਕੰਮ ਵਿ