Sunday, 11th of January 2026

ਯੇ ਮਜ਼ਦੂਰ ਆਪਕੇ ਸਾਥ ਖੜਾ: PM ਮੋਦੀ

Reported by: Anhad S Chawla  |  Edited by: Jitendra Baghel  |  December 12th 2025 05:15 PM  |  Updated: December 12th 2025 05:15 PM
ਯੇ ਮਜ਼ਦੂਰ ਆਪਕੇ ਸਾਥ ਖੜਾ: PM ਮੋਦੀ

ਯੇ ਮਜ਼ਦੂਰ ਆਪਕੇ ਸਾਥ ਖੜਾ: PM ਮੋਦੀ

ਉੱਤਰ ਪ੍ਰਦੇਸ਼ ਤੋਂ NDA ਸਾਂਸਦਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਸੰਸਦ ਚੈਂਬਰ ’ਚ ਮੁਲਾਕਾਤ ਕੀਤੀ। ਸੰਸਦ ਦੇ ਸਰਤ ਰੁੱਤ ਸੈਸ਼ਨ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਵੱਖ-ਵੱਖ ਸੂਬਿਆਂ ਦੇ NDA ਸਾਂਸਦਾਂ ਨਾਲ ਮੁਲਾਕਾਤ ਕਰ ਰਹੇ ਹਨ।

ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨੇ ਸਾਂਸਦਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਰਕਾਰ ਦਾ ਕੰਮ ਤਕਨਾਲੋਜੀ ਦੀ ਵਰਤੋਂ ਰਾਹੀਂ ਜਨਤਾ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇ। ਉਨ੍ਹਾਂ ਨੇ ਮਜ਼ਬੂਤ ​​ਸੰਚਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਸੰਸਦ ਮੈਂਬਰਾਂ ਨੂੰ ਜਨਤਕ ਪਹੁੰਚ ਨੂੰ ਵਧਾਉਣ ਲਈ ਸੋਸ਼ਲ ਮੀਡੀਆ 'ਤੇ ਵਧੇਰੇ ਸਰਗਰਮ ਰਹਿਣ ਦੀ ਅਪੀਲ ਕੀਤੀ।

ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨੇ ਸਾਂਸਦਾਂ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੰਦੇ ਹੋਏ ਕਿਹਾ, "ਯੇ ਮਜ਼ਦੂਰ ਆਪਕੇ ਸਾਥ ਖੜਾ, ਆਪ ਬਸ ਕੰਮ ਕਰੀਏ"।

ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਵਾਅਦੇ ਕਰਦੀ ਹੈ ਅਤੇ ਚੋਣਾਂ ਨੇੜੇ ਆਉਣ 'ਤੇ ਹੀ ਗਤੀਵਿਧੀਆਂ ਦਿਖਾਉਣਾ ਸ਼ੁਰੂ ਕਰਦੀ ਹੈ। ਪਰ NDA ਸਰਕਾਰ ਸਾਲ ਭਰ ਲਗਾਤਾਰ ਕੰਮ ਕਰਦੀ ਹੈ, ਫਿਰ ਵੀ ਇਸਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਅਕਸਰ ਲੋਕਾਂ ਵਿੱਚ ਲੋੜੀਂਦਾ ਪ੍ਰਚਾਰ ਨਹੀਂ ਮਿਲਦਾ।