ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਯਾਤਰੀ ਬੱਸ ਦੁਰਘਟਨਾ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਬੁਡਿਓਨੋ ਨੇ ਦੱਸਿਆ ਕਿ 34 ਲੋਕਾਂ ਨੂੰ ਲਿਜਾ ਰਹੀ ਬੱਸ ਟੋਲ ਰੋਡ 'ਤੇ ਕੰਟਰੋਲ ਗੁਆ ਬੈਠੀ ਅਤੇ ਕੰਕ੍ਰੀਟ ਦੇ ਇਕ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਉਨ੍ਹਾਂ ਦੱਸਿਆ ਕਿ ਬੱਸ ਰਾਜਧਾਨੀ ਜਕਾਰਤਾ ਤੋਂ ਦੇਸ਼ ਦੇ ਪ੍ਰਾਚੀਨ ਸ਼ਾਹੀ ਸ਼ਹਿਰ ਯੋਗਯਾਕਾਰਤਾ ਜਾ ਰਹੀ ਸੀ, ਉਦੋਂ 'ਸੈਂਟਰਲ ਜਾਵਾ' ਦੇ ਸੇਮਾਰੰਗ ਸ਼ਹਿਰ 'ਚ ਕ੍ਰਾਪਯਾਕ ਟੋਲਵੇਅ 'ਤੇ ਇਕ ਘੁੰਮਾਵਦਾਰ ਮਾਰਗ 'ਤੇ ਉਹ ਪਲਟ ਗਈ।
ਜ਼ਖਮੀਆਂ ਦੀ ਹਾਲਤ ਨਾਜ਼ੁਕ
ਬੁਡਿਓਨੇ ਨੇ ਕਿਹਾ,"ਹਾਦਸਾ ਇੰਨਾ ਭਿਆਨਕ ਸੀ ਕਿ ਕਈ ਯਾਤਰੀ ਉਛਲ ਕੇ ਡਿੱਗ ਪਏ ਅਤੇ ਬੱਸ 'ਚ ਫਸ ਗਏ।" ਉਨ੍ਹਾਂ ਦੱਸਿਆ ਕਿ ਹਾਦਸੇ ਦੇ ਲਗਭਗ 40 ਮਿੰਟਾਂ ਬਾਅਦ ਪੁਲਿਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ 6 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਬੁਡਿਓਨੇ ਨੇ ਦੱਸਿਆ ਕਿ 10 ਹੋਰ ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਜਾਂ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੋਲ ਦੇ 2 ਹਸਪਤਾਲਾਂ 'ਚ ਇਲਾਜ ਕਰਵਾ ਕੇ 18 ਪੀੜਤਾਂ 'ਚੋਂ 5 ਦੀ ਹਾਲਤ ਗੰਭੀਰ ਹੈ। ਅਤੇ 13 ਦੀ ਹਾਲਤ ਨਾਜ਼ੁਕ ਹੈ।