Sunday, 11th of January 2026

150 kg Explosives Seized: 150 ਕਿੱਲੋ ਵਿਸਫੋਟਕ ਜ਼ਬਤ

Reported by: Anhad S Chawla  |  Edited by: Jitendra Baghel  |  December 31st 2025 06:03 PM  |  Updated: December 31st 2025 06:03 PM
150 kg Explosives Seized: 150 ਕਿੱਲੋ ਵਿਸਫੋਟਕ ਜ਼ਬਤ

150 kg Explosives Seized: 150 ਕਿੱਲੋ ਵਿਸਫੋਟਕ ਜ਼ਬਤ

ਟੋਂਕ: ਰਾਜਸਥਾਨ ’ਚ ਇੱਕ ਵੱਡਾ ਖ਼ਤਰਾ ਟਲ ਗਿਆ, ਜਦੋਂ ਪੁਲਿਸ ਨੇ 150 ਕਿੱਲੋ ਅਮੋਨੀਅਮ ਨਾਈਟ੍ਰੇਟ ਵਿਸਫੋਟਕ ਬਰਾਮਦ ਕੀਤਾ। ਪੁਲਿਸ ਨੇ ਟੋਂਕ ਜ਼ਿਲ੍ਹੇ ’ਚ ਵਾਹਨ ’ਚ ਵਿਸਫੋਟਕ ਰੱਖਣ ਦੇ ਇਲਜ਼ਾਮ ’ਚ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਟੋਂਕ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਕਿਹਾ ਕਿ ਉਨ੍ਹਾਂ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਕਾਰ ਵਿੱਚੋਂ 150 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਸੁਰੇਂਦਰ ਪਟਵਾ ਅਤੇ ਸੁਰੇਂਦਰ ਮੋਚੀ ਵਜੋਂ ਹੋਈ ਹੈ, ਦੋਵੇਂ ਬੂੰਦੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇੱਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਜ਼ਿਲ੍ਹਾ ਸਪੈਸ਼ਲ ਟੀਮ ਨੇ ਬਰੋਨੀ ਥਾਣਾ ਖੇਤਰ ’ਚ ਇੱਕ ਮਾਰੂਤੀ ਸਿਆਜ਼ ਕਾਰ ਨੂੰ ਰੋਕਿਆ ਅਤੇ ਯੂਰੀਆ ਖਾਦ ਦੀਆਂ ਬੋਰੀਆਂ ਵਿੱਚ ਛੁਪਾਇਆ ਲਗਭਗ 150 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ।

ਪੁਲਿਸ ਸੁਪਰਡੈਂਟ ਨੇ ਕਿਹਾ ਕਿ ਮੁਲਜ਼ਮ ਕਥਿਤ ਤੌਰ 'ਤੇ ਸਪਲਾਈ ਲਈ ਬੂੰਦੀ ਤੋਂ ਟੋਂਕ ਵਿਸਫੋਟਕ ਸਮੱਗਰੀ ਲਿਜਾ ਰਹੇ ਸਨ। ਅਮੋਨੀਅਮ ਨਾਈਟ੍ਰੇਟ ਦੇ ਨਾਲ, ਪੁਲਿਸ ਨੇ 200 ਵਿਸਫੋਟਕ ਬੈਟਰੀਆਂ ਅਤੇ ਲਗਭਗ 1100 ਮੀਟਰ ਲੰਬੇ ਸੇਫਟੀ ਫਿਊਜ਼ ਤਾਰ ਦੇ 6 ਬੰਡਲ ਵੀ ਜ਼ਬਤ ਕੀਤੇ। ਸਮੱਗਰੀ ਦੀ ਢੋਆ-ਢੁਆਈ ਲਈ ਵਰਤਿਆ ਜਾਣ ਵਾਲਾ ਵਾਹਨ ਵੀ ਜ਼ਬਤ ਕੀਤਾ ਗਿਆ।

TAGS