Tuesday, 14th of April 2026

ਜ਼ੋਰਦਾਰ ਧਮਾਕੇ ਨਾਲ ਦਹਿਲਿਆ ਫ਼ਰੀਦਕੋਟ, ਸੁਨਿਆਰੇ ਦੀ ਦੁਕਾਨ ਦਾ ਉੱਡਿਆ ਸ਼ਟਰ, ਟੁੱਟ ਗਏ ਦੁਕਾਨਾਂ ਦੇ ਸ਼ੀਸ਼ੇ, ਇੱਕ ਗੰਭੀਰ ਜ਼ਖਮੀ, ਜਾਣੋ ਪੂਰਾ ਮਾਮਲਾ

By: GTC News Desk | Edited By: Lajwinder Kaur | Updated at: April 14th 2026 05:26 PM
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਫ਼ਰੀਦਕੋਟ, ਸੁਨਿਆਰੇ ਦੀ ਦੁਕਾਨ ਦਾ ਉੱਡਿਆ ਸ਼ਟਰ, ਟੁੱਟ ਗਏ ਦੁਕਾਨਾਂ ਦੇ ਸ਼ੀਸ਼ੇ, ਇੱਕ ਗੰਭੀਰ ਜ਼ਖਮੀ, ਜਾਣੋ ਪੂਰਾ ਮਾਮਲਾ

ਜ਼ੋਰਦਾਰ ਧਮਾਕੇ ਨਾਲ ਦਹਿਲਿਆ ਫ਼ਰੀਦਕੋਟ, ਸੁਨਿਆਰੇ ਦੀ ਦੁਕਾਨ ਦਾ ਉੱਡਿਆ ਸ਼ਟਰ, ਟੁੱਟ ਗਏ ਦੁਕਾਨਾਂ ਦੇ ਸ਼ੀਸ਼ੇ, ਇੱਕ ਗੰਭੀਰ ਜ਼ਖਮੀ, ਜਾਣੋ ਪੂਰਾ ਮਾਮਲਾ

ਫ਼ਰੀਦਕੋਟ ਦੇ ਮੁੱਖ ਬਾਜ਼ਾਰ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਬਣੇ ਚੁਬਾਰੇ ਵਿੱਚ ਭੇਦਭਰੇ ਹਾਲਾਤਾਂ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਦੀ ਗੂੰਜ ਇੰਨੀ ਤੇਜ਼ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਚੂਰ-ਚੂਰ ਹੋ ਗਏ ਅਤੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ।

ਕਾਰੀਗਰ ਬੁਰੀ ਤਰ੍ਹਾਂ ਝੁਲਸਿਆ

ਜਾਣਕਾਰੀ ਅਨੁਸਾਰ, ਇਹ ਧਮਾਕਾ ਸੁਨਿਆਰ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਦੇ ਕਮਰੇ ਵਿੱਚ ਹੋਇਆ। ਹਾਦਸੇ ਦੌਰਾਨ ਉੱਥੇ ਕੰਮ ਕਰ ਰਿਹਾ ਇੱਕ ਕਾਰੀਗਰ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕਾ ਇੰਨਾ ਭਿਆਨਕ ਸੀ ਕਿ ਕਮਰੇ ਦਾ ਸ਼ਟਰ ਤੱਕ ਟੁੱਟ ਗਿਆ ਅਤੇ ਅੰਦਰਲਾ ਸਾਰਾ ਸਮਾਨ ਖਿੱਲਰ ਗਿਆ।

ਗੈਸ ਸਿਲੰਡਰ ਜਾਂ ਕੁਝ ਹੋਰ? ਜਾਂਚ 'ਚ ਉਲਝੀ ਪੁਲਿਸ

ਮੁਢਲੀ ਜਾਂਚ ਵਿੱਚ ਇਸ ਧਮਾਕੇ ਦਾ ਕਾਰਨ ਗੈਸ ਸਿਲੰਡਰ ਦੀ ਲੀਕੇਜ ਦੱਸਿਆ ਜਾ ਰਿਹਾ ਹੈ, ਪਰ ਮੌਕੇ ਦੇ ਹਾਲਾਤ ਕਈ ਸਵਾਲ ਖੜ੍ਹੇ ਕਰ ਰਹੇ ਹਨ। ਜਾਂਚ ਦੌਰਾਨ ਦੇਖਿਆ ਗਿਆ ਕਿ:

ਸਿਲੰਡਰ ਦਾ ਰੈਗੂਲੇਟਰ ਖੁੱਲ੍ਹਾ ਸੀ, ਪਰ ਸਿਲੰਡਰ ਸਹੀ-ਸਲਾਮਤ ਸੀ (ਫਟਿਆ ਨਹੀਂ ਸੀ)।

ਸਿਲੰਡਰ ਵਿੱਚ ਅਜੇ ਵੀ ਗੈਸ ਮੌਜੂਦ ਸੀ।

ਕਮਰੇ ਵਿੱਚ ਅੱਗ ਲੱਗਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ, ਸਿਰਫ਼ ਧਮਾਕੇ ਕਾਰਨ ਨੁਕਸਾਨ ਹੋਇਆ।

CCTV 'ਚ ਕੈਦ ਹੋਇਆ ਧਮਾਕਾ

ਬਾਜ਼ਾਰ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਧਮਾਕੇ ਦਾ ਦ੍ਰਿਸ਼ ਸਾਫ਼ ਕੈਦ ਹੋਇਆ ਹੈ, ਜਿਸ ਵਿੱਚ ਧਮਾਕੇ ਤੋਂ ਤੁਰੰਤ ਬਾਅਦ ਧੂੜ ਅਤੇ ਸਾਮਾਨ ਉੱਡਦਾ ਦਿਖਾਈ ਦੇ ਰਿਹਾ ਹੈ। ਸਥਾਨਕ ਦੁਕਾਨਦਾਰਾਂ ਵਿੱਚ ਇਸ ਘਟਨਾ ਤੋਂ ਬਾਅਦ ਸਹਿਮ ਪਾਇਆ ਜਾ ਰਿਹਾ ਹੈ।

ਪੁਲਿਸ ਨੇ ਆਖੀ ਇਹ ਗੱਲ

ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਗੈਸ ਲੀਕੇਜ ਦਾ ਮਾਮਲਾ ਜਾਪਦਾ ਹੈ, ਪਰ ਧਮਾਕਾ ਕਿਸ ਤਰੀਕੇ ਨਾਲ ਹੋਇਆ ਅਤੇ ਇਸ ਪਿੱਛੇ ਕੋਈ ਹੋਰ ਵਜ੍ਹਾ ਤਾਂ ਨਹੀਂ, ਇਸ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

Latest News