Thursday, 20th of August 2026

ਪੰਜਾਬ ਦੇ ਵਿਆਹ ਸਮਾਗਮ ‘ਚ ਹਾਈ ਵੋਲਟੇਜ ਡਰਾਮਾ: ਆਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਲਾੜੀ ਦਾ ਪਿਓ…

ਫ਼ਰੀਦਕੋਟ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹ ਦੇ ਦੌਰਾਨ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਵਿਚਾਲੇ ਹੀ ਕੁੜੀ ਦੇ ਪਿਓ ਨੂੰ ਪੁਲਿਸ ਵਾਲੇ ਚੱਕ ਕੇ ਲੈ ਗਏ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?

Edited By: Lajwinder Kaur | Updated at: August 20th 2026 11:57 AM
Trending News
ਪੰਜਾਬ ਦੇ ਵਿਆਹ ਸਮਾਗਮ ‘ਚ ਹਾਈ ਵੋਲਟੇਜ ਡਰਾਮਾ: ਆਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਲਾੜੀ ਦਾ ਪਿਓ…

ਪੰਜਾਬ ਦੇ ਵਿਆਹ ਸਮਾਗਮ ‘ਚ ਹਾਈ ਵੋਲਟੇਜ ਡਰਾਮਾ: ਆਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਲਾੜੀ ਦਾ ਪਿਓ…

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਇੱਕ ਵਿਆਹ ਸਮਾਗਮ ਦੌਰਾਨ ਆਨੰਦ ਕਾਰਜ ਚੱਲ ਰਹੇ ਸਨ ਅਤੇ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿੱਚ ਬਿਠਾ ਲਿਆ। ਇਸ ਗ੍ਰਿਫ਼ਤਾਰੀ ਦੌਰਾਨ ਮੌਕੇ 'ਤੇ ਭਾਰੀ ਹੰਗਾਮਾ ਹੋਇਆ। ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵਿਚਕਾਰ ਕਾਫ਼ੀ ਧੱਕਾ-ਮੁੱਕੀ ਵੀ ਹੋਈ, ਅਤੇ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲੇਟ ਗਿਆ, ਜਿਸ ਨੂੰ ਪੁਲਿਸ ਨੇ ਜ਼ਬਰਦਸਤੀ ਘੜੀਸ ਕੇ ਪਾਸੇ ਕੀਤਾ ਅਤੇ ਆਰੋਪੀ ਨੂੰ ਲੈ ਕੇ ਮੌਕੇ ਤੋਂ ਰਵਾਨਾ ਹੋ ਗਈ। ਹੱਥੋਪਾਈ ਦੌਰਾਨ ਪੁਲਿਸ ਮੁਲਾਜ਼ਮ ਪਿਸਟਲ ਵੀ ਲਹਿਰਾਉਂਦਾ ਨਜ਼ਰ ਆਇਆ।

ਪਰਿਵਾਰ ਦੇ ਦੋਸ਼

ਇਸ ਮੌਕੇ ਲੜਕੀ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਅਤੇ ਆਨੰਦ ਕਾਰਜ ਹੋ ਰਹੇ ਸਨ। ਉਸੇ ਸਮੇਂ ਗਿੱਦੜਬਾਹਾ ਪੁਲਿਸ ਦੇ ਮੁਲਾਜ਼ਮ ਦੱਸਦੇ ਹੋਏ ਕੁਝ ਵਿਅਕਤੀ ਸਿਵਲ ਕੱਪੜਿਆਂ ਵਿੱਚ ਆਏ ਅਤੇ ਉਨ੍ਹਾਂ ਦੇ ਪਿਤਾ ਨੂੰ ਟਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ਵਿੱਚ ਸ਼ਾਮਲ ਦੱਸਦਿਆਂ ਜ਼ਬਰਦਸਤੀ ਚੁੱਕ ਕੇ ਯੂ.ਪੀ. ਨੰਬਰ ਦੀ ਗੱਡੀ ਵਿੱਚ ਬਿਠਾ ਕੇ ਲੈ ਗਏ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਨਾਮ ਚੋਰੀ ਦੇ ਮਾਮਲੇ ਵਿੱਚ ਆਇਆ ਸੀ, ਪਰ ਉਹ ਹੁਣ ਇਹ ਸਾਰੇ ਮਾੜੇ ਕੰਮ ਛੱਡ ਚੁੱਕੇ ਸਨ ਅਤੇ ਪੁਲਿਸ ਉਨ੍ਹਾਂ ਨੂੰ ਧੱਕੇ ਨਾਲ ਫਸਾ ਰਹੀ ਹੈ।

ਪੁਲਿਸ ਦਾ ਪੱਖ

ਇਸ ਮਾਮਲੇ ਸੰਬੰਧੀ ਥਾਣਾ ਗਿੱਦੜਬਾਹਾ ਦੇ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਗ਼ਰੀਬ ਸਿੰਘ ਉਰਫ਼ ਰਾਜੂ ਨਾਮਕ ਵਿਅਕਤੀ ਦੇ ਖ਼ਿਲਾਫ਼ ਥਾਣਾ ਗਿੱਦੜਬਾਹਾ ਵਿੱਚ ਟਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ਵਿੱਚ ਐੱਫ਼.ਆਈ.ਆਰ. (FIR) ਦਰਜ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਇੱਕ ਗਿਰੋਹ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਇਸ ਗਿਰੋਹ ਦੇ ਪੰਜ ਵਿਅਕਤੀ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ। ਅੱਜ ਸੂਚਨਾ ਮਿਲੀ ਸੀ ਕਿ ਉਹ ਪਿੰਡ ਸੰਧਵਾਂ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਹੈ, ਜਿਸ 'ਤੇ ਉਨ੍ਹਾਂ ਦੀ ਟੀਮ (ਜਿਸ ਵਿੱਚ ਕੁਝ ਮੁਲਾਜ਼ਮ ਸਿਵਲ ਵਰਦੀ ਅਤੇ ਕੁਝ ਵਰਦੀ ਵਿੱਚ ਸਨ) ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਵਿਅਕਤੀ ਲੜਕੀ ਦਾ ਅਸਲ ਪਿਤਾ ਨਹੀਂ ਸਗੋਂ ਧਰਮ ਦਾ ਪਿਤਾ ਬਣਿਆ ਹੋਇਆ ਹੈ। ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ, ਸਗੋਂ ਉਲਟਾ ਪਰਿਵਾਰਕ ਮੈਂਬਰਾਂ ਵੱਲੋਂ ਹੱਥੋਪਾਈ ਕੀਤੀ ਗਈ ਹੈ। ਫ਼ਿਲਹਾਲ ਉਸ ਦੀ ਗ੍ਰਿਫ਼ਤਾਰੀ ਕੋਟਕਪੂਰਾ ਥਾਣੇ ਵਿੱਚ ਪਾਈ ਜਾ ਚੁੱਕੀ ਹੈ।

Punjabi Shorts

Latest News