Tuesday, 22nd of September 2026

ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਰਹੇਗੀ ਸਰਕਾਰੀ ਛੁੱਟੀ, DC ਵੱਲੋਂ ਨੋਟੀਫਿਕੇਸ਼ਨ ਜਾਰੀ, ਸਰਕਾਰੀ ਦਫ਼ਤਰਾਂ ਸਣੇ ਵਿਦਿਅਕ ਅਦਾਰੇ ਰਹਿਣਗੇ ਬੰਦ

ਲਓ ਜੀ ਭਲਕੇ ਵੀ ਛੁੱਟੀ ਆ ਗਈ ਹੈ। ਜੀ ਹਾਂ ਸਤੰਬਰ ਦਾ ਮਹੀਨਾ ਛੁੱਟੀਆਂ ਦੇ ਪੱਖ ਤੋਂ ਕਾਫੀ ਅਹਿਮ ਰਿਹਾ ਹੈ। ਇਸ ਮਹੀਨੇ ਬੈਕ-ਟੂ-ਬੈਕ ਛੁੱਟੀਆਂ ਆਈਆਂ ਹਨ। ਹੁਣ ਸਤੰਬਰ ਦੇ ਆਖੀਰ 'ਚ ਛੁੱਟੀਆਂ ਦੀ ਝੜੀ ਲੱਗ ਗਈ ਹੈ। ਆਓ ਜਾਣਦੇ ਹਾਂ ਕੱਲ੍ਹ ਕਿੱਥੇ-ਕਿੱਥੇ ਸਰਕਾਰੀ ਦਫਤਰ ਅਤੇ ਵਿਦਿਅਕ ਅਦਾਰੇ ਬੰਦ ਹਨ।

Edited By: Lajwinder Kaur | Updated at:
ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਰਹੇਗੀ ਸਰਕਾਰੀ ਛੁੱਟੀ, DC ਵੱਲੋਂ ਨੋਟੀਫਿਕੇਸ਼ਨ ਜਾਰੀ, ਸਰਕਾਰੀ ਦਫ਼ਤਰਾਂ ਸਣੇ ਵਿਦਿਅਕ ਅਦਾਰੇ ਰਹਿਣਗੇ ਬੰਦ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਰਹੇਗੀ ਸਰਕਾਰੀ ਛੁੱਟੀ, DC ਵੱਲੋਂ ਨੋਟੀਫਿਕੇਸ਼ਨ ਜਾਰੀ, ਸਰਕਾਰੀ ਦਫ਼ਤਰਾਂ ਸਣੇ ਵਿਦਿਅਕ ਅਦਾਰੇ ਰਹਿਣਗੇ ਬੰਦ

ਸਰਕਾਰੀ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਇੱਕ ਅਹਿਮ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਫ਼ਰੀਦਕੋਟ ਵਿੱਚ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਕੱਲ੍ਹ ਯਾਨੀ 23 ਸਤੰਬਰ 2026 (ਬੁੱਧਵਾਰ) ਨੂੰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਫ਼ਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਜਾਰੀ ਕਰ ਦਿੱਤੇ ਗਏ ਹਨ।

ਕਿੱਥੇ ਰਹੇਗੀ ਛੁੱਟੀ? 

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 23 ਸਤੰਬਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰਾਂ, ਵਿਦਿਅਕ ਸੰਸਥਾਵਾਂ, ਸੇਵਾ ਕੇਂਦਰਾਂ ਅਤੇ ਫਰਦ ਕੇਂਦਰਾਂ ਵਿੱਚ ਛੁੱਟੀ ਰਹੇਗੀ।

ਬੈਂਕਾਂ ਲਈ ਛੁੱਟੀ ਨਹੀਂ: ਹਾਲਾਂਕਿ, ਬੈਂਕਿੰਗ ਖੇਤਰ ਨੂੰ ਇਸ ਸਥਾਨਕ ਛੁੱਟੀ ਤੋਂ ਬਾਹਰ ਰੱਖਿਆ ਗਿਆ ਹੈ, ਭਾਵ ਬੈਂਕ ਆਪਣੇ ਨਿਰਧਾਰਤ ਸਮੇਂ ਅਨੁਸਾਰ ਖੁੱਲ੍ਹੇ ਰਹਿਣਗੇ।

ਪ੍ਰੀਖਿਆਵਾਂ ਜਾਰੀ ਰਹਿਣਗੀਆਂ: ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਦਿਨ ਪਹਿਲਾਂ ਤੋਂ ਕੋਈ ਪ੍ਰੀਖਿਆ ਨਿਰਧਾਰਤ ਹੈ, ਤਾਂ ਉਹ ਪ੍ਰੀਖਿਆਵਾਂ ਬਿਨਾਂ ਕਿਸੇ ਬਦਲਾਅ ਦੇ ਆਪਣੇ ਪੁਰਾਣੇ ਸ਼ਡਿਊਲ ਮੁਤਾਬਕ ਹੀ ਕਰਵਾਈਆਂ ਜਾਣਗੀਆਂ।

ਧਾਰਮਿਕ ਸਮਾਗਮ: ਫ਼ਰੀਦਕੋਟ ਵਿੱਚ 19 ਸਤੰਬਰ ਤੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮ ਚੱਲ ਰਹੇ ਹਨ। ਆਖ਼ਰੀ ਦਿਨ ਨਗਰ ਕੀਰਤਨ ਅਤੇ ਸਮਾਪਤੀ ਸਮਾਰੋਹ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਇਹ ਛੁੱਟੀ ਰੱਖੀ ਗਈ ਹੈ।

ਸਤੰਬਰ ਦੇ ਆਖਰੀ ਹਫ਼ਤੇ ਲਗਾਤਾਰ 4 ਛੁੱਟੀਆਂ ਦਾ ਮੌਕਾ:

ਫ਼ਰੀਦਕੋਟ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਸਤੰਬਰ ਦੇ ਆਖਰੀ ਹਫ਼ਤੇ ਲਗਾਤਾਰ ਛੁੱਟੀਆਂ ਦਾ ਆਨੰਦ ਮਿਲਣ ਵਾਲਾ ਹੈ:

25 ਸਤੰਬਰ (ਵੀਰਵਾਰ): ਪੂਰੇ ਪੰਜਬਾ ਵਿੱਚ 'ਅਨੰਤ ਚਤੁਰਦਸ਼ੀ' ਦਾ ਤਿਉਹਾਰ ਹੈ, ਸਰਕਾਰ ਦੀ ਲਿਸਟ ਵਿੱਚ ਇਹ ਰਾਖਵੀਂ ਛੁੱਟੀ ਵਜੋਂ ਦਰਜ ਹੈ। ਜਦਕਿ ਜਲੰਧਰ ਜ਼ਿਲ੍ਹੇ ਵਿੱਚ 'ਸ਼੍ਰੀ ਸਿੱਧ ਬਾਬਾ ਸੋਢਲ ਜੀ' ਦੇ ਮੇਲੇ ਕਾਰਨ ਛੁੱਟੀ ਰਹੇਗੀ। ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਪਹਿਲਾ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ।

26 ਸਤੰਬਰ (ਸ਼ਨੀਵਾਰ): ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਕਈ ਅਦਾਰਿਆਂ ਅਤੇ ਬੈਂਕਾਂ ਦੀ ਛੁੱਟੀ ਹੁੰਦੀ ਹੈ।

27 ਸਤੰਬਰ (ਐਤਵਾਰ): ਹਫ਼ਤਾਵਾਰੀ ਐਤਵਾਰ ਦੀ ਛੁੱਟੀ।

28 ਸਤੰਬਰ (ਸੋਮਵਾਰ): ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ (ਰਾਖਵੀਂ ਛੁੱਟੀ)।

ਨੋਟ: ਪੰਜਾਬ ਅਤੇ ਦੇਸ਼ ਦੀਆਂ ਬ੍ਰੇਕਿੰਗ ਖ਼ਬਰਾਂ ਦੇਖਣ ਲਈ ਤੁਸੀਂ ਸਾਡੀ ਐਪ GTC Network ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ GTC News ਦੇ YouTube ਚੈਨਲ ਨੂੰ Subscribe ਕਰ ਲਵੋ। ਜੀਟੀਸੀ ਨਿਊਜ਼ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ,ਐਕਸ (ਪਹਿਲਾਂ ਟਵਿੱਟਰ) 'ਤੇ ਵੀ ਫੋਲੋ ਕਰ ਸਕਦੇ ਹੋ।