Thursday, 10th of September 2026

ਪੰਜਾਬ ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, 16 ਮੰਡਲ ਪ੍ਰਧਾਨ ਅਤੇ ਅਨੁਸ਼ਾਸਨੀ ਕਮੇਟੀ ਦਾ ਕੀਤਾ ਐਲਾਨ, ਇੱਥੇ ਦੇਖੋ ਲਿਸਟ

ਪੰਜਾਬ 'ਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਫਰੀਦਕੋਟ ਵਿੱਚ ਭਾਰਤੀ ਜਨਤਾ ਪਾਰਟੀ (BJP) ਨੇ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਦਿਆਂ 16 ਮੰਡਲ ਪ੍ਰਧਾਨਾਂ ਅਤੇ ਜ਼ਿਲ੍ਹਾ ਅਨੁਸ਼ਾਸਨ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਹੈ।

Edited By: Lajwinder Kaur | Updated at: September 10th 2026 11:59 AM
Trending News
ਪੰਜਾਬ ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, 16 ਮੰਡਲ ਪ੍ਰਧਾਨ ਅਤੇ ਅਨੁਸ਼ਾਸਨੀ ਕਮੇਟੀ ਦਾ ਕੀਤਾ ਐਲਾਨ, ਇੱਥੇ ਦੇਖੋ ਲਿਸਟ

ਪੰਜਾਬ ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, 16 ਮੰਡਲ ਪ੍ਰਧਾਨ ਅਤੇ ਅਨੁਸ਼ਾਸਨੀ ਕਮੇਟੀ ਦਾ ਕੀਤਾ ਐਲਾਨ, ਇੱਥੇ ਦੇਖੋ ਲਿਸਟ

ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਫਰੀਦਕੋਟ ਵਿੱਚ ਭਾਰਤੀ ਜਨਤਾ ਪਾਰਟੀ (BJP) ਨੇ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਦਿਆਂ 16 ਮੰਡਲ ਪ੍ਰਧਾਨਾਂ ਅਤੇ ਜ਼ਿਲ੍ਹਾ ਅਨੁਸ਼ਾਸਨ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਨਵੀਆਂ ਨਿਯੁਕਤੀਆਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀਆਂ ਗਈਆਂ ਹਨ।

ਮੁੱਖ ਨਿਯੁਕਤੀਆਂ:

ਮੰਡਲ ਪ੍ਰਧਾਨ: ਨਵੀਂ ਸੂਚੀ ਅਨੁਸਾਰ ਪਰਮਜੀਤ ਸਿੰਘ ਪੱਪੂ (ਫਰੀਦਕੋਟ ਦਿਹਾਤੀ), ਗੋਪਾਲ ਗਰਗ (ਫਰੀਦਕੋਟ-1), ਸੰਦੀਪ ਗਰਗ (ਫਰੀਦਕੋਟ-2), ਬਲਤੇਜ ਸਿੰਘ (ਗੋਲਾਵਾਲਾ), ਤਰਸੇਮ ਸਿੰਘ (ਸਾਦਿਕ-1) ਅਤੇ ਗੁਰਪ੍ਰੀਤ ਸੰਧੂ (ਸਾਦਿਕ-2) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੋਟਕਪੂਰਾ ਅਤੇ ਹੋਰ ਖੇਤਰ: ਮਨਜੀਤ ਕੁਮਾਰ ਨੇਗੀ (ਕੋਟਕਪੂਰਾ-1), ਵਿਨੀਤ ਮਿੱਤਲ (ਕੋਟਕਪੂਰਾ-2), ਅੰਮ੍ਰਿਤਪਾਲ ਸ਼ਰਮਾ (ਕੋਟਕਪੂਰਾ ਦਿਹਾਤੀ), ਅਸ਼ਵਨੀ ਸ਼ਰਮਾ (ਸੰਧਵਾਂ), ਗੁਰਸ਼ਰਨ ਸਿੰਘ ਬਰਾੜ (ਖਾਰਾ), ਡਾ. ਅਰਸ਼ਦੀਪ ਸਿੰਘ (ਪੰਜਗਰਾਈਂ ਕਲਾਂ), ਹਰਮੇਲ ਚਾਹਲ (ਬਰਗਾੜੀ), ਲਖਵਿੰਦਰ ਸਿੰਘ ਰੰਧਾਵਾ (ਜੈਤੋ ਦਿਹਾਤੀ), ਵਿਕਾਸ ਗੋਇਲ (ਜੈਤੋ) ਅਤੇ ਨਰ ਸਿੰਘ (ਬਾਜਾਖਾਨਾ) ਨੂੰ ਮੰਡਲ ਪ੍ਰਧਾਨ ਬਣਾਇਆ ਗਿਆ ਹੈ।

ਜ਼ਿਲ੍ਹਾ ਅਨੁਸ਼ਾਸਨੀ ਕਮੇਟੀ: ਪਾਰਟੀ ਨੇ ਅਨੁਸ਼ਾਸਨੀ ਕਮੇਟੀ ਵਿੱਚ ਡਾ. ਸੰਜੀਵ ਗੋਇਲ, ਸੀਏ ਦਿਨੇਸ਼ ਗੁਪਤਾ, ਜਸਪਾਲ ਸਿੰਘ ਪੰਜਗਰਾਈਂ, ਪ੍ਰੇਮ ਗੇਰਾ ਅਤੇ ਗੁਰਤੇਜ ਸਿੰਘ ਪੱਪੀ ਨੂੰ ਸ਼ਾਮਲ ਕੀਤਾ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਵੀਂ ਟੀਮ ਦੇ ਆਉਣ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਭਾਜਪਾ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ 2027 ਦੀਆਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਜਾ ਸਕੇ।

Punjabi Shorts

Latest News