Wednesday, 17th of June 2026

ਮਿਊਜ਼ਿਕ ਜਗਤ ਤੋਂ ਵੱਡੀ ਖਬਰ! ਨਾਮੀ ਬਾਲੀਵੁੱਡ ਗਾਇਕ ਜੂਝ ਰਿਹਾ ਗੰਭੀਰ ਬਿਮਾਰੀ ਨਾਲ, ਦੱਬੀ ਗਰਦਨ ਦੀ ਨਸ…, ਫੈਨਜ਼ ਚਿੰਤਤ

Edited By: Lajwinder Kaur | Updated at: June 17th 2026 04:04 PM
Trending News
ਮਿਊਜ਼ਿਕ ਜਗਤ ਤੋਂ ਵੱਡੀ ਖਬਰ! ਨਾਮੀ ਬਾਲੀਵੁੱਡ ਗਾਇਕ ਜੂਝ ਰਿਹਾ ਗੰਭੀਰ ਬਿਮਾਰੀ ਨਾਲ, ਦੱਬੀ ਗਰਦਨ ਦੀ ਨਸ…, ਫੈਨਜ਼ ਚਿੰਤਤ

ਮਿਊਜ਼ਿਕ ਜਗਤ ਤੋਂ ਵੱਡੀ ਖਬਰ! ਨਾਮੀ ਬਾਲੀਵੁੱਡ ਗਾਇਕ ਜੂਝ ਰਿਹਾ ਗੰਭੀਰ ਬਿਮਾਰੀ ਨਾਲ, ਦੱਬੀ ਗਰਦਨ ਦੀ ਨਸ…, ਫੈਨਜ਼ ਚਿੰਤਤ

ਬਾਲੀਵੁੱਡ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਮਸ਼ਹੂਰ ਗਾਇਕ ਸੋਨੂੰ ਨਿਗਮ ਇਨ੍ਹੀਂ ਦਿਨੀਂ ਨਸ ਦੱਬਣ ਦੀ ਗੰਭੀਰ ਅਤੇ ਦਰਦਨਾਕ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਂਕਿ, ਇਸ ਤਕਲੀਫ਼ ਦੇ ਬਾਵਜੂਦ ਸੰਗੀਤ ਪ੍ਰਤੀ ਉਨ੍ਹਾਂ ਦਾ ਜਜ਼ਬਾ ਬਿਲਕੁਲ ਵੀ ਘੱਟ ਨਹੀਂ ਹੋਇਆ ਹੈ। ਸੋਸ਼ਲ ਮੀਡੀਆ 'ਤੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਸੋਨੂੰ ਨੇ ਕੁਝ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਹਰ ਕੋਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ।

ਪਿਛਲੇ ਕੁੱਝ ਦਿਨਾਂ ਤੋਂ ਦਰਦ ‘ਚ ਹਾਂ- ਸੋਨੂੰ ਨਿਗਮ

ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਗਰਦਨ ਦੀ ਨਸ ਦੱਬ ਗਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਗਰਦਨ 'ਤੇ ਪੱਟੀਆਂ ਲਗਾ ਕੇ ਪਰਫਾਰਮੈਂਸ ਦੀ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਘਟਨਾ 13 ਜੂਨ ਦੀ ਹੈ। ਵੀਡੀਓ ਵਿੱਚ ਸੋਨੂੰ ਨਿਗਮ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਕਾਫ਼ੀ ਦਰਦ ਵਿੱਚ ਹਨ। ਉਨ੍ਹਾਂ ਕਿਹਾ, "ਦੇਖੋ, ਮੇਰੀਆਂ ਨਸਾਂ ਦੱਬ ਗਈਆਂ ਹਨ। ਮੈਂ ਇੱਕ ਹਫ਼ਤੇ ਤੋਂ ਇਹ ਭੁਗਤ ਰਿਹਾ ਹਾਂ।" ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਟੈਸਟ ਜਿਵੇਂ ਕਿ MRI ਅਤੇ CT ਸਕੈਨ ਹੋ ਚੁੱਕੇ ਹਨ। ਨਾਲ ਹੀ ਉਹ ਦਰਦ ਤੋਂ ਰਾਹਤ ਲਈ ਦਵਾਈਆਂ ਅਤੇ ਫਿਜ਼ੀਓਥੈਰੇਪੀ ਵੀ ਲੈ ਰਹੇ ਹਨ, ਜੋ ਕਿ ਕਾਫ਼ੀ ਥਕਾਵਟ ਵਾਲਾ ਕੰਮ ਹੈ। ਸੋਨੂੰ ਨੇ ਇਹ ਵੀ ਦੱਸਿਆ ਕਿ ਪੇਨਕਿਲਰਸ (ਦਰਦ ਨਿਵਾਰਕ ਦਵਾਈਆਂ) ਲੈਣ ਕਾਰਨ ਉਨ੍ਹਾਂ ਦਾ ਗਲਾ ਵੀ ਕੁਝ ਭਾਰੀ ਹੋ ਗਿਆ ਹੈ।

ਵੀਡੀਓ ਦੇ ਵਿੱਚ ਉਹ ਅੱਗੇ ਕਹਿੰਦੇ ਹਨ ਕਿ ਸਟੇਜ 'ਤੇ ਵਾਪਸੀ  ਨੂੰ ਲੈ ਕੇ ਉਨ੍ਹਾਂ ਦਾ ਕੌਨਫੀਡੈਂਸ ਘੱਟ ਗਿਆ ਹੈ ਪਰ ਉਮੀਦ ਹੈ ਕਿ ਭਗਵਾਨ ਮੈਨੂੰ ਸਟੇਜ 'ਤੇ ਸ਼ਕਤੀ ਦੇਣਗੇ।

ਕਈ ਗਾਇਕ ਤੇ ਫੈਨਜ਼ ਕਰ ਰਹੇ ਸੋਨੂੰ ਨਿਗਮ ਲਈ ਦੁਆਵਾਂ

ਸੋਨੂੰ ਨਿਗਮ ਦੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਉਣ ਤੋਂ ਬਾਅਦ ਸੰਗੀਤ ਜਗਤ ਦੇ ਕਈ ਦਿੱਗਜ ਗਾਇਕ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਲਈ ਦੁਆਵਾਂ ਕਰ ਰਹੇ ਹਨ। ਇਨ੍ਹਾਂ ਵਿੱਚ ਕਵਿਤਾ ਸੇਠ, ਰੂਪ ਕੁਮਾਰ ਰਾਠੌੜ, ਅਲੀਸ਼ਾ ਚਿਨੋਏ ਅਤੇ ਅਫਸਾਨਾ ਖਾਨ ਸਮੇਤ ਕਈ ਹੋਰ ਨਾਮੀ ਕਲਾਕਾਰ ਸ਼ਾਮਲ ਹਨ, ਜੋ ਲਗਾਤਾਰ ਸੋਨੂੰ ਨਿਗਮ ਦੀ ਸਿਹਤ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ। ਇਸ ਤੋਂ ਇਲਾਵਾ ਫੈਨਜ਼ ਵੀ ਗਾਇਕ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਹੌਸਲੇ ਨੂੰ ਸਲਾਮ ਕਰ ਰਹੇ ਹਨ।

ਬਾਲੀਵੁੱਡ ਜਗਤ ਨੂੰ ਦੇ ਚੁੱਕੇ ਨੇ ਕਈ ਸੁਪਰ ਹਿੱਟ ਗੀਤ

ਬਾਲੀਵੁੱਡ ਦੇ ਦਿੱਗਜ ਗਾਇਕ ਸੋਨੂੰ ਨਿਗਮ ਨੇ ਬਾਲੀਵੁੱਡ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਹਨਾਂ ਵਿੱਚ 'ਸੰਦੇਸ਼ੇ ਆਤੇ ਹੈਂ', 'ਅਭੀ ਮੁਝ ਮੇਂ ਕਹੀਂ', 'ਪਾਪਾ ਮੇਰੀ ਜਾਨ', 'ਕਲ ਹੋ ਨਾ ਹੋ', 'ਯੇ ਦਿਲ ਦੀਵਾਨਾ', 'ਦਿਲ ਡੂਬਾ' ਅਤੇ 'ਤੁਮਸੇ ਮਿਲਕੇ ਦਿਲ ਕਾ ਹੈ ਜੋ ਹਾਲ' ਵਰਗੇ ਸੁਪਰਹਿੱਟ ਗੀਤ ਸ਼ਾਮਲ ਹਨ। ਇਹ ਗੀਤ ਸੋਨੂੰ ਨਿਗਮ ਦੀ ਬਹੁਮੁਖੀ ਆਵਾਜ਼ ਅਤੇ ਉਨ੍ਹਾਂ ਦੇ ਲੰਬੇ ਅਤੇ ਸ਼ਾਨਦਾਰ ਸੰਗੀਤਕ ਸਫ਼ਰ ਨੂੰ ਦਰਸਾਉਂਦੇ ਹਨ, ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ।

Latest News