Sunday, 27th of September 2026

ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ‘ਚ ਮੱਚਿਆ ਹੜਕੰਪ; ਅਚਾਨਕ ਚੱਲ ਪਈ ਗੋਲੀ, ਨੌਜਵਾਨ ਜ਼ਖਮੀ, ਜਾਣੋ ਪੂਰਾ ਮਾਮਲਾ

ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ਵਿੱਚ ਅਸਲਾ ਲਾਇਸੰਸ ਰਿਨਿਊ ਕਰਵਾਉਣ ਆਏ ਨੌਜਵਾਨ ਦਾ ਰਿਵਾਲਵਰ ਅਚਾਨਕ ਡਿੱਗਣ ਨਾਲ ਚੱਲ ਗਿਆ। ਗੋਲੀ ਨੌਜਵਾਨ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Edited By: Lajwinder Kaur | Updated at:
ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ‘ਚ ਮੱਚਿਆ ਹੜਕੰਪ; ਅਚਾਨਕ ਚੱਲ ਪਈ ਗੋਲੀ, ਨੌਜਵਾਨ ਜ਼ਖਮੀ, ਜਾਣੋ ਪੂਰਾ ਮਾਮਲਾ

ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ‘ਚ ਮੱਚਿਆ ਹੜਕੰਪ; ਅਚਾਨਕ ਚੱਲ ਪਈ ਗੋਲੀ, ਨੌਜਵਾਨ ਜ਼ਖਮੀ, ਜਾਣੋ ਪੂਰਾ ਮਾਮਲਾ

ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਅਸਲਾ ਲਾਇਸੰਸ ਰਿਨਿਊ ਕਰਵਾਉਣ ਆਏ ਇੱਕ ਨੌਜਵਾਨ ਦਾ ਰਿਵਾਲਵਰ ਅਚਾਨਕ ਹੇਠਾਂ ਡਿੱਗਣ ਕਾਰਨ ਚੱਲ ਗਿਆ। ਇਸ ਹਾਦਸੇ ਵਿੱਚ ਨੌਜਵਾਨ ਖ਼ੁਦ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਜਾਣੋ ਪੂਰਾ ਮਾਮਲਾ ਹੈ ਕੀ?

ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਨਾਂ ਦਾ ਨੌਜਵਾਨ ਆਪਣਾ ਅਸਲਾ ਲਾਇਸੰਸ ਰਿਨਿਊ ਕਰਵਾਉਣ ਲਈ ਤਹਿਸੀਲਦਾਰ ਕੋਲ ਗਿਆ ਸੀ। ਉਸ ਨੇ ਆਪਣਾ ਰਿਵਾਲਵਰ ਲੱਕ ਨਾਲ ਬੰਨ੍ਹਿਆ ਹੋਇਆ ਸੀ। ਚੈਕਿੰਗ ਤੋਂ ਬਾਅਦ ਜਦੋਂ ਉਹ ਬਾਹਰ ਜਾ ਰਿਹਾ ਸੀ, ਤਾਂ ਅਚਾਨਕ ਰਿਵਾਲਵਰ ਹੇਠਾਂ ਡਿੱਗ ਗਿਆ ਅਤੇ ਫਾਇਰ ਹੋ ਗਿਆ। ਗੋਲੀ ਸਿੱਧੀ ਨੌਜਵਾਨ ਦੀ ਲੱਤ 'ਤੇ ਜਾ ਵੱਜੀ।

ਜ਼ਖ਼ਮੀ ਨੂੰ ਕਰਵਾਇਆ ਹਸਪਤਾਲ ਦਾਖ਼ਲ

ਹਾਦਸੇ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਦੇ ਭਰਾ ਲੱਖਾ ਸਿੰਘ ਵੱਲੋਂ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ।

ਪੁਲਿਸ ਦਾ ਬਿਆਨ

ਇਸ ਮਾਮਲੇ ਸੰਬੰਧੀ ਗੱਲ ਕਰਦਿਆਂ ਬਠਿੰਡਾ ਪੁਲਿਸ ਦੇ ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੁਖਪਾਲ ਸਿੰਘ ਆਪਣਾ ਅਸਲਾ ਲਾਇਸੰਸ ਰਿਨਿਊ ਕਰਾਉਣ ਲਈ ਆਇਆ ਸੀ ਅਤੇ ਬਾਹਰ ਜਾਂਦੇ ਸਮੇਂ ਲੱਕ ਨਾਲ ਬੰਨ੍ਹਿਆ ਰਿਵਾਲਵਰ ਹੇਠਾਂ ਡਿੱਗਣ ਨਾਲ ਉਹ ਖ਼ੁਦ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ: ਪੰਜਾਬ ਅਤੇ ਦੇਸ਼ ਦੀਆਂ ਬ੍ਰੇਕਿੰਗ ਖ਼ਬਰਾਂ ਦੇਖਣ ਲਈ ਤੁਸੀਂ ਸਾਡੀ ਐਪ GTC Network ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ GTC News ਦੇ YouTube ਚੈਨਲ ਨੂੰ Subscribe ਕਰ ਲਵੋ। ਜੀਟੀਸੀ ਨਿਊਜ਼ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ,ਐਕਸ (ਪਹਿਲਾਂ ਟਵਿੱਟਰ) 'ਤੇ ਵੀ ਫੋਲੋ ਕਰ ਸਕਦੇ ਹੋ।