Friday, 9th of October 2026

ਮੈਡ ਸੰਧੂ ਤੋਂ ਬਾਅਦ ਇੱਕ ਹੋਰ ਪੰਜਾਬੀ ਇਨਫਲੂਐਂਸਰ ਅਰੂਪਪ੍ਰੀਤ ਨੂੰ ਮਿਲੀ ਜਾਨੋਂ ਮਾ'ਰਨ ਦੀ ਧਮਕੀ, ਸੁਰੱਖਿਆ ਦੀ ਕੀਤੀ ਮੰਗ

ਪੰਜਾਬ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਮਿਲ ਰਹੀਆਂ ਧਮਕੀਆਂ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਮੈਡ ਸੰਧੂ ਦੇ ਕਤਲ ਤੋਂ ਬਾਅਦ ਹੁਣ ਬਠਿੰਡਾ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਸਟਾਰ ਅਰੂਪਪ੍ਰੀਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

Edited By: Lajwinder Kaur | Updated at:

ਇੰਸਟਾਗ੍ਰਾਮ ਖਾਤਾ ਕੀਤਾ ਪ੍ਰਾਈਵੇਟ ਅਤੇ ਬਦਲਿਆ ਨਾਂ  

ਧਮਕੀ ਮਿਲਣ ਤੋਂ ਬਾਅਦ ਅਰੂਪਪ੍ਰੀਤ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਆਪਣੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਇੰਸਟਾਗ੍ਰਾਮ ਪੇਜ ਪ੍ਰਾਈਵੇਟ ਕਰ ਲਿਆ ਸੀ। ਇਸ ਦੇ ਨਾਲ ਹੀ ਉਸ ਨੇ ਆਪਣੀ ਪ੍ਰੋਫਾਈਲ 'ਤੇ ਆਪਣੇ ਨਾਂ ਦੇ ਅੱਗੇ 'ਸਿੰਘ’ (ਅਰਸ਼ਦੀਪ ਸਿੰਘ) ਵੀ ਜੋੜ ਲਿਆ ਹੈ ਅਤੇ ਨਾਂ ਵਿੱਚ ਤਬਦੀਲੀ ਕੀਤੀ ਹੈ।

ਫੋਨ ਬੰਦ, ਪਰਿਵਾਰ ਤੇ ਪ੍ਰਸ਼ੰਸਕ ਚਿੰਤਤ

ਸੂਤਰਾਂ ਮੁਤਾਬਕ ਧਮਕੀ ਤੋਂ ਬਾਅਦ ਅਰੂਪਪ੍ਰੀਤ ਇਸ ਕਦਰ ਡਰ ਚੁੱਕਿਆ ਹੈ ਕਿ ਉਸਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ ਅਤੇ ਉਸਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਲਗਾਤਾਰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਅਤੇ ਉਸਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਆਪਣੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ।