Tuesday, 28th of July 2026

ਵੱਡਾ ਪ੍ਰਸ਼ਾਸਨਿਕ ਫੇਰਬਦਲ: 15 IPS ਅਧਿਕਾਰੀਆਂ ਦੇ ਤਬਾਦਲੇ, ਕਈ ਸ਼ਹਿਰਾਂ ਨੂੰ ਮਿਲੇ ਨਵੇਂ ਪੁਲਿਸ ਮੁਖੀ

ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਸ਼ਾਸਨਿਕ ਵਿਵਸਥਾ ਨੂੰ ਮਜ਼ਬੂਤ ਕਰਨ ਲਈ 15 ਸੀਨੀਅਰ ਆਈਪੀਐਸ (IPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫੇਰਬਦਲ ਤਹਿਤ ਤਰੁਣ ਗਾਬਾ ਨੂੰ ਲਖਨਊ ਅਤੇ ਪੀਯੂਸ਼ ਮੋਰਡੀਆ ਨੂੰ ਪ੍ਰਯਾਗਰਾਜ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੋਰਖਪੁਰ, ਵਾਰਾਣਸੀ ਅਤੇ ਹੋਰ ਮਹੱਤਵਪੂਰਨ ਅਹੁਦਿਆਂ 'ਤੇ ਵੀ ਕਈ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।

Edited By: Lajwinder Kaur | Updated at: July 28th 2026 03:23 PM
Trending News
ਵੱਡਾ ਪ੍ਰਸ਼ਾਸਨਿਕ ਫੇਰਬਦਲ: 15 IPS ਅਧਿਕਾਰੀਆਂ ਦੇ ਤਬਾਦਲੇ, ਕਈ ਸ਼ਹਿਰਾਂ ਨੂੰ ਮਿਲੇ ਨਵੇਂ ਪੁਲਿਸ ਮੁਖੀ

ਵੱਡਾ ਪ੍ਰਸ਼ਾਸਨਿਕ ਫੇਰਬਦਲ: 15 IPS ਅਧਿਕਾਰੀਆਂ ਦੇ ਤਬਾਦਲੇ, ਕਈ ਸ਼ਹਿਰਾਂ ਨੂੰ ਮਿਲੇ ਨਵੇਂ ਪੁਲਿਸ ਮੁਖੀ

ਸੂਬੇ ਵਿੱਚ ਪ੍ਰਸ਼ਾਸਨਿਕ ਵਿਵਸਥਾ ਨੂੰ ਹੋਰ ਜ਼ਿਆਦਾ ਚੁਸਤ-ਦਰੁਸਤ ਅਤੇ ਪਾਰਦਰਸ਼ੀ ਬਣਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਲਗਾਤਾਰ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪ੍ਰਸ਼ਾਸਨਿਕ ਪੱਧਰ 'ਤੇ ਇੱਕ ਹੋਰ ਵੱਡਾ ਫੇਰਬਦਲ ਕੀਤਾ ਗਿਆ ਹੈ, ਤਾਂ ਜੋ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਜਿਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਇਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਹੈ। 

15 IPS ਅਧਿਕਾਰੀਆਂ ਦੇ ਤਬਾਦਲੇ

ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤਪੁਲਿਸ ਸੇਵਾ (IPS) ਦੇ 15 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਫੇਰਬਦਲ ਵਿੱਚ ਗੋਰਖਪੁਰ, ਵਾਰਾਣਸੀ, ਲਖਨਊ ਅਤੇ ਪ੍ਰਯਾਗਰਾਜ ਵਰਗੇ ਅਹਿਮ ਪੁਲਿਸ ਅਹੁਦਿਆਂ ਵਿੱਚ ਬਦਲਾਅ ਕੀਤਾ ਗਿਆ ਹੈ। ਤਰੁਣ ਗਾਬਾ ਨੂੰ ਲਖਨਊ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ ਅਤੇ ਪੀਯੂਸ਼ ਮੋਰਡੀਆ ਨੂੰ ਪ੍ਰਯਾਗਰਾਜ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ।

IPS ਅਸ਼ੋਕ ਜੈਨ ਸਣੇ ਇਹ ਵਾਲੇ ਅਧਿਕਾਰੀਆਂ ਨੂੰ ਸੌਂਪੀ ਗਈ ਆਹ ਜ਼ਿੰਮੇਵਾਰੀ

ਆਈਪੀਐਸ ਅਧਿਕਾਰੀ ਅਸ਼ੋਕ ਜੈਨ ਨੂੰ ਗੋਰਖਪੁਰ ਜ਼ੋਨ ਤੋਂ ਹਟਾ ਕੇ ਪੁਲਿਸ ਡਾਇਰੈਕਟਰ ਜਨਰਲ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਬਣਾਇਆ ਗਿਆ ਹੈ, ਜਦੋਂ ਕਿ ਆਈਪੀਐਸ ਰਾਮ ਕੁਮਾਰ ਨੂੰ ਗੋਰਖਪੁਰ ਜ਼ੋਨ ਦਾ ਨਵਾਂ ਵਧੀਕ ਪੁਲਿਸ ਡਾਇਰੈਕਟਰ ਜਨਰਲ (ADG) ਨਿਯੁਕਤ ਕੀਤਾ ਗਿਆ ਹੈ।

ਆਈਪੀਐਸ ਅਮਰਿੰਦਰ ਕੇ. ਸੇਂਗਰ ਨੂੰ ਲਖਨਊ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਪੁਲਿਸ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਦੇ ਨਾਲ-ਨਾਲ ਪੁਲਿਸ ਡਾਇਰੈਕਟਰ ਜਨਰਲ (ਸੁਰੱਖਿਆ) ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦੋਂ ਕਿ ਆਈਪੀਐਸ ਤਰੁਣ ਗਾਬਾ ਨੂੰ ਲਖਨਊ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਆਈਪੀਐਸ ਪੀਯੂਸ਼ ਮੋਰਡੀਆ ਨੂੰ ਵਾਰਾਣਸੀ ਜ਼ੋਨ ਦੇ ਏਡੀਜੀ ਦੇ ਅਹੁਦੇ ਤੋਂ ਹਟਾ ਕੇ ਪ੍ਰਯਾਗਰਾਜ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਆਈਪੀਐਸ ਨਵੀਨ ਅਰੋੜਾ ਨੂੰ ਵਾਰਾਣਸੀ ਜ਼ੋਨ ਦਾ ਨਵਾਂ ਏਡੀਜੀ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਆਈਪੀਐਸ ਭਗਵਾਨ ਐੱਸ. ਸ਼੍ਰੀਵਾਸਤਵ ਨੂੰ ਤਕਨੀਕੀ ਸੇਵਾਵਾਂ ਦਾ ਏਡੀਜੀ, ਆਈਪੀਐਸ ਆਨੰਦ ਸੁਰੇਸ਼ ਰਾਓ ਕੁਲਕਰਣੀ ਨੂੰ ਸਕੱਤਰ (ਗ੍ਰਹਿ), ਆਈਪੀਐਸ ਮੋਹਿਤ ਗੁਪਤਾ ਨੂੰ ਭ੍ਰਿਸ਼ਟਾਚਾਰ ਰੋਕੂ ਸੰਗਠਨ ਦਾ ਆਈਜੀ, ਆਈਪੀਐਸ ਵਿਨੋਦ ਕੁਮਾਰ ਸਿੰਘ ਨੂੰ ਆਈਜੀ ਵਿਸ਼ੇਸ਼ ਜਾਂਚ, ਆਈਪੀਐਸ ਧਰਮਵੀਰ ਨੂੰ ਆਈਜੀ ਪੀਏਸੀ ਪੂਰਬੀ ਜ਼ੋਨ, ਆਈਪੀਐਸ ਜੋਗਿੰਦਰ ਕੁਮਾਰ ਨੂੰ ਆਈਜੀ ਪੀਟੀਐਸ ਮੁਰਾਦਾਬਾਦ ਅਤੇ ਆਈਪੀਐਸ ਅਨੂਪ ਕੁਮਾਰ ਸਿੰਘ ਤੇ ਆਈਪੀਐਸ ਆਨੰਦ ਕੁਮਾਰ ਨੂੰ ਕ੍ਰਮਵਾਰ ਈਓਡਬਲਯੂ (EOW) ਅਤੇ ਲੋਕ ਸ਼ਿਕਾਇਤ ਸ਼ਾਖਾ ਵਿੱਚ ਪੁਲਿਸ ਸੁਪਰਡੈਂਟ (ਐਸਪੀ) ਵਜੋਂ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

Punjabi Shorts

Latest News