Monday, 5th of October 2026

ਪੰਜਾਬ-ਚੰਡੀਗੜ੍ਹ ‘ਚ ਮੁੜ ਗਰਮੀ ਦਾ ਕਹਿਰ; ਹੀਟ ਵੇਵ ਦਾ ਅਲਰਟ ਜਾਰੀ, ਦੁਪਹਿਰ ਵੇਲੇ ਘਰੋਂ ਨਾ ਨਿਕਲਣ ਦੀ ਸਲਾਹ, ਆਉਣ ਵਾਲੇ 3 ਦਿਨ ਮੁਸ਼ਕਿਲ ਭਰੇ...

Edited By: Lajwinder Kaur | Updated at:
ਪੰਜਾਬ-ਚੰਡੀਗੜ੍ਹ ‘ਚ ਮੁੜ ਗਰਮੀ ਦਾ ਕਹਿਰ; ਹੀਟ ਵੇਵ ਦਾ ਅਲਰਟ ਜਾਰੀ, ਦੁਪਹਿਰ ਵੇਲੇ ਘਰੋਂ ਨਾ ਨਿਕਲਣ ਦੀ ਸਲਾਹ, ਆਉਣ ਵਾਲੇ 3 ਦਿਨ ਮੁਸ਼ਕਿਲ ਭਰੇ...

ਪੰਜਾਬ-ਚੰਡੀਗੜ੍ਹ ‘ਚ ਮੁੜ ਗਰਮੀ ਦਾ ਕਹਿਰ; ਹੀਟ ਵੇਵ ਦਾ ਅਲਰਟ ਜਾਰੀ, ਦੁਪਹਿਰ ਵੇਲੇ ਘਰੋਂ ਨਾ ਨਿਕਲਣ ਦੀ ਸਲਾਹ, ਆਉਣ ਵਾਲੇ 3 ਦਿਨ ਮੁਸ਼ਕਿਲ ਭਰੇ...

ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਗਰਮੀ ਦਾ ਪ੍ਰਕੋਪ ਵਧ ਗਿਆ ਹੈ। 11 ਦਿਨਾਂ ਦੀ ਰਾਹਤ ਤੋਂ ਬਾਅਦ, ਅੱਜ 8 ਜੂਨ ਤੋਂ ਇਲਾਕੇ ਵਿੱਚ ਹੀਟ ਵੇਵ (ਲੂ) ਨੇ ਮੁੜ ਦਸਤਕ ਦੇ ਦਿੱਤੀ ਹੈ, ਜਿਸ ਦੇ 11 ਜੂਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਕੇਂਦਰ ਨੇ ਇਸ ਸਬੰਧੀ 'ਯੈਲੋ ਅਲਰਟ' ਜਾਰੀ ਕੀਤਾ ਹੈ। ਜਿਸ ਕਰਕੇ ਬਿਜਲੀ ਦੀ ਖਪਤ ਮੁੜ ਵੱਧ ਗਈ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਬਿਨਾਂ ਕਿਸ ਕੰਮ ਤੋਂ ਘਰ ਤੋਂ ਬਾਹਰ ਨਾ ਹੀ ਨਿਕਲਣ।

ਇਹ ਸ਼ਹਿਰ ਰਿਹਾ ਸਭ ਤੋਂ ਜ਼ਿਆਦਾ ਗਰਮ

ਰਾਜ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਤਾਪਮਾਨ ਹੁਣ ਆਮ ਦੇ ਕਰੀਬ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਦਾ ਤਾਪਮਾਨ 39.9 ਡਿਗਰੀ ਸੈਲਸੀਅਸ ਰਿਹਾ। ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

ਚਾਰ ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਜਾਰੀ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਅੱਜ ਰਾਜਸਥਾਨ ਨਾਲ ਲੱਗਦੇ ਚਾਰ ਜ਼ਿਲ੍ਹਿਆਂ—ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਹੀਟ ਵੇਵ (ਲੂ) ਚੱਲਣ ਦੀ ਸੰਭਾਵਨਾ ਹੈ, ਜਦਕਿ ਬਾਕੀ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਜੇਕਰ ਬਹੁਤ ਜ਼ਰੂਰੀ ਹੋਵੇ, ਤਾਂ ਹੀ ਘਰੋਂ ਬਾਹਰ ਨਿਕਲੋ।

ਲੂ ਦਾ ਸਭ ਤੋਂ ਵੱਧ ਖਤਰਾ ਕਿੰਨ੍ਹਾਂ ਲੋਕਾਂ ਨੂੰ

  • ਬੱਚੇ ਅਤੇ ਬਜ਼ੁਰਗ: ਇਨ੍ਹਾਂ ਦੀ ਸਿਹਤ 'ਤੇ ਗਰਮੀ ਦਾ ਜਲਦੀ ਅਸਰ ਹੁੰਦਾ ਹੈ।
  • ਗਰਭਵਤੀ ਔਰਤਾਂ: ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ।
  • ਬਿਮਾਰ ਵਿਅਕਤੀ: ਜੋ ਲੋਕ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ।
  • ਮਜ਼ਦੂਰ ਅਤੇ ਫੀਲਡ ਵਰਕਰ: ਜੋ ਲੋਕ ਧੁੱਪ ਵਿੱਚ ਬਾਹਰ ਕੰਮ ਕਰਦੇ ਹਨ।

ਇਨ੍ਹਾਂ ਸਾਰੇ ਲੋਕਾਂ ਨੂੰ ਦੁਪਹਿਰ ਦੀ ਤੇਜ਼ ਧੁੱਪ ਤੋਂ ਬਚਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਹੀਟ ਵੇਵ (ਲੂ) ਤੋਂ ਬਚਣ ਲਈ ਕੁਝ ਜ਼ਰੂਰੀ ਸਾਵਧਾਨੀਆਂ ਇੱਥੇ ਦਿੱਤੀਆਂ ਗਈਆਂ ਹਨ:

ਸਿੱਧੀ ਧੁੱਪ ਤੋਂ ਬਚੋ: ਤੇਜ਼ ਧੁੱਪ ਦੇ ਸਿੱਧੇ ਸੰਪਰਕ ਵਿੱਚ ਨਾ ਆਓ। ਬਾਹਰ ਜਾਂਦੇ ਸਮੇਂ ਛੱਤਰੀ ਦੀ ਵਰਤੋਂ ਕਰੋ।

ਸਹੀ ਪਹਿਰਾਵਾ: ਗਰਮੀ ਵਿੱਚ ਹਲਕੇ ਰੰਗ ਦੇ ਅਤੇ ਸੂਤੀ ਕੱਪੜੇ ਪਾਓ।

ਅੱਖਾਂ ਤੇ ਸਿਰ ਦਾ ਬਚਾਅ: ਧੁੱਪ ਵਿੱਚ ਬਾਹਰ ਜਾਂਦੇ ਸਮੇਂ ਸਨਗਲਾਸ (ਧੁੱਪ ਵਾਲੀ ਐਨਕ) ਲਗਾਓ ਅਤੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।

ਸਮੇਂ ਦਾ ਧਿਆਨ: ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।

ਪਾਣੀ ਦੀ ਵਰਤੋਂ: ਪਿਆਸ ਨਾ ਲੱਗਣ 'ਤੇ ਵੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦੇ ਰਹੋ।

ਤਰਲ ਪਦਾਰਥ: ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ORS, ਲੱਸੀ, ਨਿੰਬੂ ਪਾਣੀ ਅਤੇ ਲੱਸੀ ਦਾ ਨਿਯਮਿਤ ਸੇਵਨ ਕਰੋ।

ਇਹ ਛੋਟੀਆਂ-ਛੋਟੀਆਂ ਗੱਲਾਂ ਅਪਣਾ ਕੇ ਤੁਸੀਂ ਗਰਮੀ ਦੇ ਮੌਸਮ ਵਿੱਚ ਆਪਣੀ ਸਿਹਤ ਨੂੰ ਸੁਰੱਖਿਅਤ ਰੱਖ ਸਕਦੇ ਹੋ।

ਅਗਲੇ ਚਾਰ ਦਿਨ ਮੁਸ਼ਕਿਲ ਭਰੇ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਆਉਣ ਵਾਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ। 8 ਜੂਨ ਤੋਂ 11 ਜੂਨ 2026 ਤੱਕ ਰਾਜ ਦੇ ਕਈ ਇਲਾਕਿਆਂ ਵਿੱਚ ਲੂ (ਹੀਟ ਵੇਵ) ਚੱਲਣ ਦੀ ਸੰਭਾਵਨਾ ਹੈ।

ਹਾਲਾਂਕਿ, 11 ਤੋਂ 13 ਜੂਨ ਦੇ ਵਿਚਕਾਰ ਮੌਸਮ ਵਿੱਚ ਬਦਲਾਅ ਆ ਸਕਦਾ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੀ ਸੰਭਾਵਨਾ ਹੈ।