Sunday, 11th of January 2026

War against Drugs: ‘ਯੁੱਧ ਨਸ਼ਿਆਂ ਵਿਰੁੱਧ’

Reported by: Anhad S Chawla  |  Edited by: Jitendra Baghel  |  December 18th 2025 05:54 PM  |  Updated: December 18th 2025 05:54 PM
War against Drugs: ‘ਯੁੱਧ ਨਸ਼ਿਆਂ ਵਿਰੁੱਧ’

War against Drugs: ‘ਯੁੱਧ ਨਸ਼ਿਆਂ ਵਿਰੁੱਧ’

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ 291ਵੇਂ ਦਿਨ ਵੀ ਜਾਰੀ ਹੈ। ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਅਤੇ ਨਸ਼ਾ ਤਸਕਰੀ ਨੂੰ ਰੋਕਣ ’ਚ ਲਗਾਤਾਰ ਕਾਰਜਸ਼ੀਲ ਸਾਬਤ ਹੋ ਰਹੀ ਹੈ। ਮੁਹਿੰਮ ਤਹਿਤ ਪੁਲਿਸ ਨੇ ਲਗਾਤਾਰ ਛਾਪੇਮਾਰੀ, ਤਲਾਸ਼ੀ ਮੁਹਿੰਮਾਂ ਅਤੇ ਜਾਗਰੂਕਤਾ ਮੁਹਿੰਮਾਂ ਨਾਲ ਸੂਬੇ ਭਰ ’ਚ ਆਪਣੀ ਕਾਰਵਾਈ ਜਾਰੀ ਰੱਖੀ ਹੈ। 

ਮੁਹਿੰਮ ਦੇ 291ਵੇਂ ਦਿਨ ਪੁਲਿਸ ਵੱਲੋਂ ਸੂਬੇ ਭਰ ’ਚ 278 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ, 103 ਨਸ਼ਾਂ ਤਸਕਰਾਂ ਨੂੰ ਕਾਬੂ ਕੀਤਾ ਗਿਆ, 83 ਮੁਕੱਦਮੇ ਦਰਜ ਕੀਤੇ, 5.03 ਕਿੱਲੋ ਹੈਰੋਇਨ, 2.7 ਕਿੱਲੋ ਅਫੀਮ, 1465 ਨਸ਼ੀਲੀਆ ਗੋਲੀਆਂ/ਕੈਪਸੂਲ ਅਤੇ 2.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਜ਼ਿਕਰ-ਏ-ਖਾਸ ਹੈ ਕਿ ਪੁਲਿਸ ਨੇ 291 ਦਿਨਾਂ ਦੌਰਾਨ 40,591 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।