ਪੰਜ ਸਿੰਘ ਸਾਹਿਬਾਨਾਂ ਵੱਲੋਂ ਜਥੇਦਾਰਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ’ਚ ਵਿਰਸਾ ਸਿੰਘ ਵਲਟੋਹਾ ਨੂੰ ਮਿਲੀ ਧਾਰਮਿਕ ਸਜ਼ਾ ਮਗਰੋਂ ਅੱਜ ਵਲਟੋਹਾ ਪਹਿਲੇ ਦਿਨ ਸ੍ਰੀ ਹਰਿੰਮੰਦਰ ਸਾਹਿਬ ਪਹੁੰਚੇ ਅਤੇ ਲੰਗਰ ਹਾਲ ਵਿਖੇ ਭਾਂਡੇ ਮਾਂਜਣ ਦੀ ਸੇਵਾ ਨਿਭਾਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜੋੜੇ ਝਾੜਣ ਦੀ ਸੇਵਾ ਵੀ ਨਿਭਾਈ ਗਈ। ਜ਼ਿਕਰਯੋਗ ਹੈ ਕਿ ਵਲਟੋਹਾ ਨੂੰ ਧਾਰਮਿਕ ਸਜ਼ਾ ਵਜੋਂ ਤਿੰਨ ਦਿਨਾਂ ਲਈ ਹਰ ਰੋਜ਼ ਇੱਕ ਘੰਟਾ ਭਾਂਡੇ ਮਾਂਜਣ ਅਤੇ ਜੋੜਿਆਂ ਨੂੰ ਝਾੜਣ ਦੀ ਧਾਰਮਿਕ ਸਜ਼ਾ ਮਿਲੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਰਸਾ ਸਿੰਘ ਵਲਟੋਹਾ 'ਤੇ ਧਾਰਮਿਕ ਸਜ਼ਾ ਲਗਾਉਣ ਦੇ ਨਾਲ-ਨਾਲ, ਅਕਾਲੀ ਦਲ ’ਚ ਵਲਟੋਹਾ ’ਤੇ ਲਗਾਈ 10 ਸਾਲ ਦੀ ਪਾਬੰਦੀ ਵੀ ਹਟਾ ਦਿੱਤੀ ਗਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਮੀਟਿੰਗ ਮਗਰੋਂ ਵਲਟੋਹਾ ਨੂੰ ਬੀਤੇ ਦਿਨ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਅਤੇ ਤਖ਼ਤਾਂ 'ਤੇ ਵੱਖ-ਵੱਖ 'ਬਾਣੀਆਂ' ਪੜ੍ਹਨ ਦੀ ਸੇਵਾ ਕਰਨ ਦੀ ਹਦਾਇਤ ਕੀਤੀ ਗਈ ਹੈ।