ਤਰਨਤਾਰਨ ਦੇ ਪਿੰਡ ਰਸੂਲਪੁਰ ਤੋਂ ਸਭ ਦੇ ਹੋਸ਼ ਉਡਾਉਣ ਵਾਲੀ ਖ਼ਬਰ ਆ ਰਹੀ ਹੈ। ਜਿੱਥੇ ਕੀ ਇੱਕ ਲੜਕੀ ਨੂੰ ਪਰਿਵਾਰ ਵਾਲਿਆਂ ਨੇ ਕਤਲ ਹੋਣ ਦੀ ਗੱਲ ਕਹੀ ਸੀ, ਜਿਸ ਦੀ ਪੋਸਟਮਾਰਟਮ ਦੌਰਾਨ ਜਿਉਂਦਾ ਹੋਣ ਦੀ ਖਬਰ ਹੈ। ਉਸ ਤੋਂ ਬਾਅਦ ਪਰਿਵਾਰ ਅਤੇ ਡਾਕਟਰ ਸਭ ਹੈਰਾਨ ਰਹਿ ਗਏ।
ਜਾਣਕਾਰੀ ਅਨੁਸਾਰ ਸੈਲੂਨ ਉੱਤੇ ਕੰਮ ਕਰਦੀ ਲੜਕੀ ਨਵਰੂਪ ਕੌਰ ਜੋ ਕਿ ਪਿੰਡ ਬਨਵਾਲੀਪੁਰ ਦੀ ਵਸਨੀਕ ਹੈ, ਜਿਸ ਨੂੰ ਗੋਲੀਆਂ ਮਾਰੀਆਂ ਸਨ, ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ ਸੀ, ਜਿਸ ਦੀ ਜਾਣਕਾਰੀ ਪਰਿਵਾਰ ਵੱਲੋਂ ਵੀ ਮੀਡਿਆ ਨੂੰ ਸਾਂਝੀ ਕੀਤੀ ਗਈ ਸੀ।
ਸੈਲੂਨ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਲੜਕੀ ਦੇ ਸਾਹ ਚੱਲਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਡਾਕਟਰਾਂ ਨੇ ਲੜਕੀ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਹੁਣ ਲੜਕੀ ਨਵਰੂਪ ਕੌਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਸੈਲੂਨ ਮਾਲਕ ਨੇ ਦੱਸਿਆ ਪੀੜਤ ਲੜਕੀ ਨਵਰੂਪ ਕੌਰ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਸ ਦੇ ਇਲਾਜ ਲਈ ਉਹਨਾਂ ਨੇ ਦਾਨੀ ਸੱਜਣਾਂ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।