Trending:
ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਉਸਤਾਦ ਅਤੇ ਪਿਤਾ ਪੂਰਨ ਸ਼ਾਹ ਕੋਟੀ ਦਾ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਘਟਨਾ ਨਾਲ ਪੰਜਾਬੀ ਇੰਡਸਟਰੀ 'ਤੇ ਸੋਗ ਦੀ ਲਹਿਰ ਦੌੜ ਗਈ। ਉੱਥੇ ਹੀ ਪੰਜਾਬੀ ਕਲਾਕਾਰ ਗੁਰਲੇਜ਼ ਅਖਤਰ ਨੇ ਦੁੱਖ ਜਤਾਇਆ ਹੈ।
ਮੀਡੀਆ ਨਾਲ ਗੱਲ ਕਰਦਿਆਂ ਗਾਇਕ ਗੁਰਲੇਜ਼ ਅਖਤਰ ਨੇ ਕਿਹਾ ਕਿ ਉਹ ਉਨ੍ਹਾਂ ਲਈ ਪਿਤਾ ਵਾਂਗ ਸਨ। ਉਹਨਾਂ ਕਿਹਾ ਉਹ 2 ਦਿਨ ਪਹਿਲਾ ਹੀ ਪੂਰਨ ਸ਼ਾਹ ਕੋਟੀ ਜੀ ਨੂੰ ਮਿਲੇ ਸਨ ਅਤੇ ਉਹਨਾਂ ਤੋਂ ਆਸ਼ੀਰਵਾਦ ਲਿਆ ਸੀ ਅਤੇ ਉਹ ਖੁਸ਼ਕਿਸਮਤ ਸਮਝੇ ਸਨ ਕਿ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਗੁਰਲੇਜ਼ ਨੇ ਕਿਹਾ ਉਹਨਾਂ ਤੋਂ ਬੋਲਿਆਂ ਨਹੀਂ ਜਾ ਰਿਹਾ ਸੀ। ਉਹਨਾਂ ਕਿਹਾ ਉਸ ਤੋਂ ਬਾਅਦ ਵੀ ਉਹ ਗੱਲਬਾਤ ਕਰਦੇ ਰਹਿੰਦੇ ਸੀ ਅਤੇ ਉਹਨਾਂ ਦੇ ਗੀਤਾਂ ਨੂੰ ਯਾਦ ਕਰਦੇ ਰਹਿੰਦੇ ਸਨ।
ਉਹਨਾਂ ਕਿਹਾ ਪੂਰਨ ਸ਼ਾਹ ਕੋਟੀ ਕਹਿੰਦੇ ਸੀ ਕਿ ਗੁਲਰੇਜ਼ ਨਿੱਕੀ ਜਿਹੀ ਮੁੱਕੀ ਲਗਾਉਂਦੀ ਹੈ ਅਤੇ ਵਧੀਆਂ ਲੱਗਦੀ ਹੈ। ਉਹਨਾਂ ਕਿਹਾ ਇਹ ਸਾਲ ਇੰਡਸਟਰੀ ਲਈ ਬਹੁਤ ਦੁਖਦਾਈ ਸਾਲ ਰਿਹਾ ਹੈ। ਗੁਰਲੇਜ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਇਸਦੀ ਭਰਪਾਈ ਕਦੇ ਨਹੀਂ ਹੋ ਸਕਦੀ।
ਪੂਰਨ ਸ਼ਾਹ ਕੋਟੀ ਦੀ ਮੌਤ ਦੀ ਖ਼ਬਰ ਸੁਣ ਕੇ ਸੂਫੀ ਗਾਇਕ ਹੰਸ ਰਾਜ ਹੰਸ ਸਮੇਤ ਕਈ ਗਾਇਕ ਅਤੇ ਸਿਆਸਤਦਾਨ ਮਾਸਟਰ ਸਲੀਮ ਦੇ ਘਰ ਪਹੁੰਚ ਰਹੇ ਹਨ। ਸਿਆਸਤਦਾਨ ਨੇ ਕਿਹਾ ਕਿ ਪੂਰਨ ਸ਼ਾਹ ਕੋਟੀ ਕਈ ਗਾਇਕਾਂ ਦੇ ਗੁਰੂ ਸਨ ਅਤੇ ਉਹ ਗਾਇਕਾਂ ਦੇ ਚੰਗੇ ਗੁਰੂ ਸਨ। ਰਿਪੋਰਟਾਂ ਅਨੁਸਾਰ, ਉਹ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਕਾਰਡੀਓ ਨੋਵਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ।