Tuesday, 30th of June 2026

ਪੰਜਾਬੀਆਂ ਹੋ ਜਾਓ ਸਾਵਧਾਨ! ਤਿੱਖੀ ਗਰਮੀ ਕਰੇਗੀ ਪ੍ਰੇਸ਼ਾਨ…ਕੱਲ੍ਹ ਤੋਂ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਸਿਹਤ ਨੂੰ ਲੈ ਕੇ ਐਡਵਾਇਜ਼ਰੀ ਜਾਰੀ

Edited By: Lajwinder Kaur | Updated at: May 16th 2026 10:03 AM
Trending News
ਪੰਜਾਬੀਆਂ ਹੋ ਜਾਓ ਸਾਵਧਾਨ! ਤਿੱਖੀ ਗਰਮੀ ਕਰੇਗੀ ਪ੍ਰੇਸ਼ਾਨ…ਕੱਲ੍ਹ ਤੋਂ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਸਿਹਤ ਨੂੰ ਲੈ ਕੇ ਐਡਵਾਇਜ਼ਰੀ ਜਾਰੀ

ਪੰਜਾਬੀਆਂ ਹੋ ਜਾਓ ਸਾਵਧਾਨ! ਤਿੱਖੀ ਗਰਮੀ ਕਰੇਗੀ ਪ੍ਰੇਸ਼ਾਨ…ਕੱਲ੍ਹ ਤੋਂ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਸਿਹਤ ਨੂੰ ਲੈ ਕੇ ਐਡਵਾਇਜ਼ਰੀ ਜਾਰੀ

ਜਿਵੇਂ-ਜਿਵੇਂ ਮਈ ਦਾ ਮਹੀਨਾ ਲੰਘ ਰਿਹਾ ਹੈ, ਉਵੇਂ-ਉਵੇਂ ਹੀ ਗਰਮੀ ਦਾ ਕਹਿਰ ਵੀ ਵੱਧ ਰਿਹਾ ਹੈ। ਦੱਸ ਦਈਏ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਸੁੱਕਾ ਰਹਿਣ ਦੇ ਆਸਾਰ ਹਨ। ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਅਤੇ ਹੁਣ ਗਰਮੀ ਵਿੱਚ ਵਾਧਾ ਹੋਣ ਵਾਲਾ ਹੈ। ਵਧੀ ਹੋਈ ਗਰਮੀ ਕਰਕੇ ਬਿਜਲੀ ਦੀ ਖਪਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਲੋਕ ਗਰਮੀ ਤੋਂ  ਬਚਣ ਦੇ ਲਈ ਏਸੀ-ਕੂਲਰਾਂ ਦੀ ਵਰਤੋਂ ਕਰ ਰਹੇ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ 17 ਮਈ ਤੋਂ ਅਗਲੇ ਪੰਜ ਦਿਨ ਹੀਟ ਵੇਵ ਚੱਲੇਗੀ। ਹਾਲਾਂਕਿ ਸ਼ੁੱਕਰਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਵੇਲੇ ਤਾਪਮਾਨ ਆਮ ਤੋਂ 1.8 ਡਿਗਰੀ ਘੱਟ ਬਣਿਆ ਹੋਇਆ ਹੈ। ਸਭ ਤੋਂ ਵੱਧ ਤਾਪਮਾਨ ਲਗਭਗ 41 ਡਿਗਰੀ ਤੱਕ ਪਹੁੰਚ ਰਿਹਾ ਹੈ। ਹੀਟ ਵੇਵ ਤੋਂ ਬਚਾਅ ਲਈ ਲੋਕਾਂ ਵਾਸਤੇ ਐਡਵਾਇਜ਼ਰੀ ਅਪ੍ਰੈਲ ਦੇ ਅੰਤ ਵਿੱਚ ਹੀ ਜਾਰੀ ਕਰ ਦਿੱਤੀ ਗਈ ਸੀ।

ਨਹੀਂ ਪਏਗਾ ਮੀਂਹ

ਦੱਖਣ-ਪੱਛਮੀ ਮਾਨਸੂਨ ਦੇ ਅੰਡਮਾਨ-ਨਿਕੋਬਾਰ ਅਤੇ ਦੱਖਣੀ ਬੰਗਾਲ ਦੀ ਖਾੜੀ ਵੱਲ ਵਧਣ ਲਈ ਮੌਸਮ ਅਨੁਕੂਲ ਬਣ ਰਿਹਾ ਹੈ। ਦੂਜੇ ਪਾਸੇ ਪੱਛਮੀ ਗੜਬੜੀ ਵੀ ਸਰਗਰਮ ਹੈ। ਇੱਕ ਸਿਸਟਮ ਪਾਕਿਸਤਾਨ ਵੱਲ ਅਤੇ ਦੂਜਾ ਜੰਮੂ-ਉੱਤਰੀ ਪਾਕਿਸਤਾਨ ਦੇ ਨੇੜੇ ਬਣਿਆ ਹੋਇਆ ਹੈ, ਜਿਸ ਕਾਰਨ ਉੱਤਰੀ ਭਾਰਤ ਦੇ ਮੌਸਮ ਵਿੱਚ ਬਦਲਾਅ ਦੇ ਅਸਾਰ ਹਨ। ਪੱਛਮੀ ਉੱਤਰ ਪ੍ਰਦੇਸ਼ ਉੱਪਰ ਬਣਿਆ ਚੱਕਰਵਾਤੀ ਸਿਸਟਮ ਹੁਣ ਕਮਜ਼ੋਰ ਪੈ ਗਿਆ ਹੈ। ਇਸ ਕਾਰਨ ਇਸ ਵੇਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ।

ਤਾਪਮਾਨ 40 ਡਿਗਰੀ ਤੋਂ ਵੱਧ ਦਰਜ

ਰਾਜ ਦੇ ਇੱਕ ਜ਼ਿਲ੍ਹੇ ਵਿੱਚ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ, ਜਦਕਿ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਇਹ ਇਸ ਤੋਂ ਘੱਟ ਰਿਹਾ। ਅੰਮ੍ਰਿਤਸਰ ਦੇ ਤਾਪਮਾਨ ਵਿੱਚ ਸਭ ਤੋਂ ਵੱਧ 3.4 ਡਿਗਰੀ ਦੀ ਕਮੀ ਦਰਜ ਕੀਤੀ ਗਈ। ਉੱਥੇ ਹੀ ਬਠਿੰਡਾ ਵਿੱਚ 0.5 ਡਿਗਰੀ ਅਤੇ ਚੰਡੀਗੜ੍ਹ ਏਅਰਪੋਰਟ ‘ਤੇ 0.2 ਡਿਗਰੀ ਦਾ ਵਾਧਾ ਦੇਖਿਆ ਗਿਆ। ਬਾਕੀ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਚੰਡੀਗੜ੍ਹ ਵਿੱਚ ਤਾਪਮਾਨ 37.9 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ 34.6 ਡਿਗਰੀ, ਲੁਧਿਆਣਾ ਵਿੱਚ 36.8 ਡਿਗਰੀ, ਪਟਿਆਲਾ ਵਿੱਚ 38.8 ਡਿਗਰੀ ਅਤੇ ਪਠਾਨਕੋਟ ਵਿੱਚ 35.4 ਡਿਗਰੀ ਤਾਪਮਾਨ ਰਿਹਾ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 35.2 ਡਿਗਰੀ, ਗੁਰਦਾਸਪੁਰ ਵਿੱਚ 35 ਡਿਗਰੀ, ਬੱਲੋਵਾਲ ਸੌਂਖਰੀ ਵਿੱਚ 36.3 ਡਿਗਰੀ ਅਤੇ ਬਠਿੰਡਾ ਏਅਰਪੋਰਟ ‘ਤੇ 39.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਫਰੀਦਕੋਟ AWS ਵਿੱਚ 39.9 ਡਿਗਰੀ, ਫਾਜ਼ਿਲਕਾ ਵਿੱਚ 35.3 ਡਿਗਰੀ, ਫਿਰੋਜ਼ਪੁਰ ਵਿੱਚ 36.2 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 34.6 ਡਿਗਰੀ ਤਾਪਮਾਨ ਰਿਹਾ। ਮੋਹਾਲੀ ਵਿੱਚ 36.3 ਡਿਗਰੀ, ਪਟਿਆਲਾ AWS ਅਤੇ ਪਠਾਨਕੋਟ AWS ਵਿੱਚ 35-35 ਡਿਗਰੀ, ਰੂਪਨਗਰ ਵਿੱਚ 36.2 ਡਿਗਰੀ, ਭਾਖੜਾ ਡੈਮ ਵਿੱਚ 36.8 ਡਿਗਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 37 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਸਾਫ਼ ਅਤੇ ਸੁੱਕਾ ਰਹਿਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਇਸਦੇ ਨਾਲ ਹੀ 17 ਤੋਂ 21 ਮਈ ਦਰਮਿਆਨ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਅਗਲੇ ਤਿੰਨ ਦਿਨਾਂ ਦੌਰਾਨ ਮੌਸਮ ਵਿੱਚ ਗਰਮੀ ਦਾ ਅਸਰ ਵਧਣ ਦੀ ਸੰਭਾਵਨਾ ਹੈ। 17 ਮਈ ਨੂੰ ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਲੂ ਚੱਲ ਸਕਦੀ ਹੈ। ਇਸੇ ਤਰ੍ਹਾਂ 18 ਮਈ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੇ ਆਸਾਰ ਹਨ।

Punjabi Shorts

Latest News