Monday, 5th of October 2026

ਪੰਜਾਬ-ਚੰਡੀਗੜ੍ਹ ‘ਚ ਭਾਰੀ ਮੀਂਹ ਦਾ ਅਲਰਟ, 4 ਟਰੇਨਾਂ ਰੱਦ; 19 ਅਗਸਤ ਤੱਕ ਖ਼ਰਾਬ ਰਹੇਗਾ ਮੌਸਮ; ਕਈ ਇਲਾਕਿਆਂ ਲਈ ਔਰੇਂਜ ਅਲਰਟ

ਪੰਜਾਬ-ਚੰਡੀਗੜ੍ਹ ਵਿੱਚ ਅੱਜ ਤੋਂ 19 ਅਗਸਤ ਤੱਕ ਮੀਂਹ ਦੀ ਸੰਭਾਵਨਾ ਹੈ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਹੈ। ਪਠਾਨਕੋਟ-ਕਾਂਗੜਾ ਰੇਲ ਮਾਰਗ 'ਤੇ ਭੂ-ਸਕਲਨ ਕਾਰਨ 4 ਟਰੇਨਾਂ ਰੱਦ ਕੀਤੀਆਂ ਗਈਆਂ ਹਨ। 15 ਤੋਂ 17 ਅਗਸਤ ਤੱਕ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।

Edited By: Lajwinder Kaur | Updated at:
ਪੰਜਾਬ-ਚੰਡੀਗੜ੍ਹ ‘ਚ ਭਾਰੀ ਮੀਂਹ ਦਾ ਅਲਰਟ, 4 ਟਰੇਨਾਂ ਰੱਦ; 19 ਅਗਸਤ ਤੱਕ ਖ਼ਰਾਬ ਰਹੇਗਾ ਮੌਸਮ; ਕਈ ਇਲਾਕਿਆਂ ਲਈ ਔਰੇਂਜ ਅਲਰਟ

ਪੰਜਾਬ-ਚੰਡੀਗੜ੍ਹ ‘ਚ ਭਾਰੀ ਮੀਂਹ ਦਾ ਅਲਰਟ, 4 ਟਰੇਨਾਂ ਰੱਦ; 19 ਅਗਸਤ ਤੱਕ ਖ਼ਰਾਬ ਰਹੇਗਾ ਮੌਸਮ; ਕਈ ਇਲਾਕਿਆਂ ਲਈ ਔਰੇਂਜ ਅਲਰਟ

ਚੰਡੀਗੜ੍ਹ, ਮੋਹਾਲੀ ਅਤੇ ਪਠਾਨਕੋਟ ਵਿੱਚ ਮੀਂਹ ਪੈ ਰਿਹਾ ਹੈ। ਪੰਜਾਬ-ਚੰਡੀਗੜ੍ਹ ਵਿੱਚ ਅੱਜ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ, ਜੋ 19 ਅਗਸਤ ਤੱਕ ਜਾਰੀ ਰਹੇਗਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਰਾਜ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਆਮ ਨਾਲੋਂ 2.7 ਡਿਗਰੀ ਵੱਧ ਹੋ ਗਿਆ ਹੈ। ਸਭ ਤੋਂ ਵੱਧ ਤਾਪਮਾਨ 37.2°C ਪਟਿਆਲਾ ਵਿੱਚ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅਗਲੇ 2 ਤੋਂ 3 ਘੰਟਿਆਂ ਯਾਨੀ ਸਵੇਰੇ 10 ਵਜੇ ਤੱਕ ਦਰਮਿਆਨੀ ਬਾਰਸ਼ ਅਤੇ ਗਰਜ-ਚਮਕ ਨਾਲ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਲੋਕਾਂ ਨੂੰ ਤੂਫ਼ਾਨੀ ਗਤੀਵਿਧੀ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਰੁੱਖਾਂ ਹੇਠਾਂ ਪਨਾਹ ਨਾ ਲੈਣ ਦੀ ਸਲਾਹ ਦਿੱਤੀ ਹੈ।

ਪੰਜਾਬ ਵਿੱਚ ਸਵਾ 11 ਵਜੇ ਤੱਕ ਮੀਂਹ ਦਾ ਅਲਰਟ

ਗੁਰਦਾਸਪੁਰ, ਪਠਾਨਕੋਟ, ਬਟਾਲਾ, ਅਜਨਾਲਾ ਅਤੇ ਡੇਰਾ ਬਾਬਾ ਨਾਨਕ ਸਮੇਤ ਕਈ ਇਲਾਕਿਆਂ ਵਿੱਚ ਸਵਾ 11 ਵਜੇ ਤੱਕ ਭਾਰੀ ਮੀਂਹ ਦੇ ਨਾਲ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਦੂਜੇ ਪਾਸੇ, ਮੋਹਾਲੀ, ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਰੂਪਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਰਮਿਆਨੀ ਬਾਰਸ਼, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਟਿਆਲਾ, ਰਾਜਪੁਰਾ, ਲੁਧਿਆਣਾ ਸਮੇਤ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੇ ਆਸਾਰ ਹਨ।

ਟਰੇਨਾਂ ਦੀ ਰਫ਼ਤਾਰ ਨੂੰ ਲੱਗੀ ਬ੍ਰੇਕ

ਪਠਾਨਕੋਟ ਹਿਮਾਚਲ ਦੇ ਕਾਂਗੜਾ ਖੇਤਰ ਵਿੱਚ ਹੋ ਰਹੀ ਮੋਹਲੇਧਾਰ ਬਾਰਸ਼ ਅਤੇ ਰੇਲ ਪਟੜੀਆਂ ਉੱਤੇ ਪੱਥਰ ਡਿੱਗਣ (ਭੂ-ਸਕਲਨ) ਕਾਰਨ ਟਰੇਨਾਂ ਦੀ ਰਫ਼ਤਾਰ ਨੂੰ ਬ੍ਰੇਕ ਲੱਗ ਗਈ ਹੈ। ਰੇਲਵੇ ਪ੍ਰਸ਼ਾਸਨ ਅਨੁਸਾਰ ਪਠਾਨਕੋਟ-ਬੈਜਨਾਥ ਪਪਰੋਲਾ ਸੈਕਸ਼ਨ ਉੱਤੇ ਚੱਲਣ ਵਾਲੀਆਂ 4 ਟਰੇਨ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਟਰੇਨ ਨੰਬਰ 52467, 52470, 52474 ਅਤੇ 52465 ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ।

ਟਰੇਨ ਨੰਬਰ 52464 ਬੈਜਨਾਥ ਪਪਰੋਲਾ ਸੈਕਸ਼ਨ ਤੋਂ ਜਵਾਲਾਮੁਖੀ ਰੋਡ ਵਿਚਕਾਰ ਚੱਲਣ ਵਾਲੀ ਇਹ ਟਰੇਨ ਹੁਣ ਸਿਰਫ਼ ਕੋਪਰਲਾਹੜ ਰੇਲਵੇ ਸਟੇਸ਼ਨ ਤੱਕ ਹੀ ਚਲਾਈ ਜਾਵੇਗੀ। ਇਸੇ ਤਰ੍ਹਾਂ ਟਰੇਨ ਨੰਬਰ 52469 ਜਵਾਲਾਮੁਖੀ ਰੋਡ ਦੀ ਬਜਾਏ ਹੁਣ ਇਹ ਟਰੇਨ ਕੋਪਰਲਾਹੜ ਸਟੇਸ਼ਨ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ। ਜੰਮੂ ਮੰਡਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਰੇਲ ਪਟੜੀਆਂ ਨੂੰ ਠੀਕ ਕਰਨ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ।

ਅਗਲੇ ਤਿੰਨ ਦਿਨਾਂ ਦਾ ਮੌਸਮ ਅਜਿਹਾ ਰਹੇਗਾ

15 ਅਗਸਤ: 15 ਅਗਸਤ ਨੂੰ ਪਠਾਨਕੋਟ ਅਤੇ ਰੂਪਨਗਰ ਵਿੱਚ ਭਾਰੀ ਬਾਰਿਸ਼ ਦਾ ਅਲਰਟ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।

16 ਅਗਸਤ: 16 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਾਰਸ਼ ਦੀ ਸੰਭਾਵਨਾ ਹੈ। ਪਠਾਨਕੋਟ ਵਿੱਚ ਕਿਤੇ-ਕਿਤੇ ਭਾਰੀ ਬਾਰਿਸ਼ ਹੋ ਸਕਦੀ ਹੈ।

17 ਅਗਸਤ: 17 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਬਾਰਿਸ਼ ਦਾ ਅਲਰਟ ਹੈ।