Thursday, 13th of August 2026

ਪੰਜਾਬ-ਚੰਡੀਗੜ੍ਹ 'ਚ 14 ਤੋਂ 18 ਅਗਸਤ ਤੱਕ ਮੀਂਹ ਦਾ ਅਲਰਟ, 3 ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਆਜ਼ਾਦੀ ਦਿਹਾੜੇ ਮੌਕੇ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 14 ਤੋਂ 18 ਅਗਸਤ ਤੱਕ ਕਈ ਥਾਵਾਂ ’ਤੇ ਮੀਂਹ ਅਤੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦਾ ਅਲਰਟ ਹੈ। ਮਾਨਸੂਨ ਸੀਜ਼ਨ ਵਿੱਚ ਪੰਜਾਬ ਵਿੱਚ ਹੁਣ ਤੱਕ ਆਮ ਨਾਲੋਂ 32% ਘੱਟ ਮੀਂਹ ਦਰਜ ਹੋਇਆ ਹੈ। ਭਾਖੜਾ ਅਤੇ ਪੌਂਗ ਡੈਮਾਂ ਦਾ ਪਾਣੀ ਪੱਧਰ ਵੀ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।

Edited By: Lajwinder Kaur | Updated at: August 13th 2026 09:59 AM
Trending News
ਪੰਜਾਬ-ਚੰਡੀਗੜ੍ਹ 'ਚ 14 ਤੋਂ 18 ਅਗਸਤ ਤੱਕ ਮੀਂਹ ਦਾ ਅਲਰਟ, 3 ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ

ਪੰਜਾਬ-ਚੰਡੀਗੜ੍ਹ 'ਚ 14 ਤੋਂ 18 ਅਗਸਤ ਤੱਕ ਮੀਂਹ ਦਾ ਅਲਰਟ, 3 ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵਾਰ ਆਜ਼ਾਦੀ ਦਿਹਾੜੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ 14 ਤੋਂ 18 ਅਗਸਤ ਤੱਕ ਕੁਝ ਥਾਵਾਂ ਉੱਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਅੱਜ (13 ਅਗਸਤ) ਮੀਂਹ ਦਾ ਕੋਈ ਅਲਰਟ ਨਹੀਂ ਹੈ, ਪਰ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਲੰਘੇ ਦਿਨ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤਿੱਖੀ ਧੁੱਪ ਦਾ ਅਸਰ ਦੇਖਣ ਨੂੰ ਮਿਲਿਆ। ਅੱਜ ਵੀ ਅਸਾਮਨ ਚ ਹਲਕੇ ਬੱਦਲ ਛਾਏ ਹੋਏ ਹਨ ਅਤੇ ਨਾਲ ਹੀ ਧੁੱਪ-ਛਾਂ ਦੇਖਣ ਨੂੰ ਮਿਲ ਰਹੀ ਹੈ।

ਇਨ੍ਹਾਂ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ 

ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਥਾਵਾਂ ਉੱਤੇ ਛਿੱਟੇ ਪੈਣ ਦੇ ਆਸਾਰ ਹਨ। ਬੁੱਧਵਾਰ ਨੂੰ ਮੀਂਹ ਨਾ ਪੈਣ ਕਾਰਨ ਸੂਬੇ ਦੇ ਤਾਪਮਾਨ ਵਿੱਚ 4.6 ਡਿਗਰੀ ਦਾ ਵਾਧਾ ਹੋਇਆ, ਜਿਸ ਨਾਲ ਇਹ ਆਮ ਦੇ ਨੇੜੇ ਪਹੁੰਚ ਗਿਆ। ਭਾਖੜਾ ਡੈਮ ਵਿੱਚ 37.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਪਠਾਨਕੋਟ ਵਿੱਚ ਤਾਪਮਾਨ ਇੱਕ ਦਿਨ ਵਿੱਚ 9.8 ਡਿਗਰੀ ਅਤੇ ਚੰਡੀਗੜ੍ਹ ਵਿੱਚ 7 ਡਿਗਰੀ ਵਧ ਗਿਆ। ਉੱਥੇ ਹੀ, ਮਾਨਸੂਨ ਸੀਜ਼ਨ ਵਿੱਚ ਹੁਣ ਤੱਕ ਪੰਜਾਬ ਵਿੱਚ 195.1 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 32 ਫੀਸਦੀ ਘੱਟ ਹੈ।

ਮੌਸਮ ਸਿਸਟਮ ਸਰਗਰਮ, ਪੰਜਾਬ-ਚੰਡੀਗੜ੍ਹ 'ਚ ਵਧੇਗੀ ਬਾਰਿਸ਼

ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਮਜ਼ਬੂਤ ​​ਹੋ ਰਿਹਾ ਹੈ। ਅਗਲੇ 12 ਘੰਟਿਆਂ ਵਿੱਚ ਇਸ ਦੇ ਡਿਪਰੈਸ਼ਨ ਵਿੱਚ ਬਦਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਉੱਤਰ-ਪੱਛਮੀ ਦਿਸ਼ਾ ਵੱਲ ਅੱਗੇ ਵਧੇਗਾ, ਜਿਸ ਦਾ ਅਸਰ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਉੱਤੇ ਪੈ ਸਕਦਾ ਹੈ। ਉੱਥੇ ਹੀ, ਦੱਖਣੀ ਹਰਿਆਣਾ ਉੱਤੇ ਵੀ ਇੱਕ ਮੌਸਮ ਸਿਸਟਮ ਸਰਗਰਮ ਹੈ। ਇਸ ਤੋਂ ਇਲਾਵਾ ਪੱਛਮੀ ਗੜਬੜੀ (Western Disturbance) ਵੀ ਬਣੀ ਹੋਈ ਹੈ।

ਇਨ੍ਹਾਂ ਸਿਸਟਮਾਂ ਦੇ ਪ੍ਰਭਾਵ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਸਕਦਾ ਹੈ। ਫਿਲਹਾਲ ਕੁਝ ਥਾਵਾਂ ਉੱਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ 14 ਤੋਂ 18 ਅਗਸਤ ਦੇ ਦਰਮਿਆਨ ਬਾਰਿਸ਼ ਦੀਆਂ ਗਤੀਵਿਧੀਆਂ ਵਧਣਗੀਆਂ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਕੁਝ ਥਾਵਾਂ ਉੱਤੇ ਭਾਰੀ ਬਾਰਿਸ਼ ਹੋ ਸਕਦੀ ਹੈ।

ਇਨ੍ਹਾਂ ਸਿਸਟਮਾਂ ਦੇ ਪ੍ਰਭਾਵ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਸਕਦਾ ਹੈ। ਫਿਲਹਾਲ ਕੁਝ ਥਾਵਾਂ ਉੱਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ 14 ਤੋਂ 18 ਅਗਸਤ ਦੇ ਵਿਚਕਾਰ ਬਾਰਿਸ਼ ਦੀਆਂ ਗਤੀਵਿਧੀਆਂ ਵਧਣਗੀਆਂ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਕੁਝ ਥਾਵਾਂ ਉੱਤੇ ਭਾਰੀ ਬਾਰਿਸ਼ ਹੋ ਸਕਦੀ ਹੈ।

ਡੈਮ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ

ਭਾਖੜਾ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਤੋਂ ਵੱਧ ਸੀਮਾ ਤੋਂ ਹੇਠਾਂ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,616.2 ਫੁੱਟ ਹੈ, ਜੋ ਇਸਦੀ ਵੱਧ ਤੋਂ ਵੱਧ ਸੀਮਾ 1,680 ਫੁੱਟ ਤੋਂ ਲਗਭਗ 64 ਫੁੱਟ ਘੱਟ ਹੈ। ਉੱਥੇ ਹੀ, ਪੌਂਗ ਡੈਮ ਦਾ ਪਾਣੀ ਦਾ ਪੱਧਰ 1,351.73 ਫੁੱਟ ਹੈ, ਜੋ 1,390 ਫੁੱਟ ਦੀ ਵੱਧ ਤੋਂ ਵੱਧ ਸੀਮਾ ਤੋਂ ਲਗਭਗ 38 ਫੁੱਟ ਹੇਠਾਂ ਹੈ। ਦੋਵਾਂ ਡੈਮਾਂ ਦੇ ਪਾਣੀ ਦੇ ਪੱਧਰ ਨਾਲ ਹੜ੍ਹ ਵਰਗੀ ਖ਼ਤਰੇ ਦੀ ਸਥਿਤੀ ਨਹੀਂ ਹੈ। ਹਾਲਾਂਕਿ, ਡੈਮਾਂ ਵਿੱਚ ਪਾਣੀ ਦੀ ਆਮਦ ਜਾਰੀ ਹੈ, ਇਸ ਲਈ ਪਾਣੀ ਦੇ ਪੱਧਰ ਅਤੇ ਆਮਦ ਉੱਤੇ ਨਜ਼ਰ ਰੱਖੀ ਜਾ ਰਹੀ ਹੈ।

ਪੰਜਾਬ ਵਿੱਚ ਆਉਣ ਵਾਲੇ ਤਿੰਨ ਦਿਨਾਂ ਦਾ ਮੌਸਮ

14 ਜੁਲਾਈ: ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਬਾਰਿਸ਼ ਦੇ ਆਸਾਰ ਹਨ ਅਤੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਬਾਰਿਸ਼ ਦਾ ਅਲਰਟ ਹੈ।

15 ਜੁਲਾਈ: ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਵਿੱਚ ਬਾਰਿਸ਼ ਦੇ ਆਸਾਰ ਹਨ ਅਤੇ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਕੁਝ ਜਗ੍ਹਾ ਭਾਰੀ ਬਾਰਿਸ਼ ਦਾ ਅਲਰਟ ਹੈ।

16 ਜੁਲਾਈ: 3 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਜਗ੍ਹਾ ਭਾਰੀ ਬਾਰਿਸ਼ ਦਾ ਅਲਰਟ ਹੈ।

Punjabi Shorts

Latest News