ਬੱਚਿਆਂ ਦੀ ਲੜਾਈ ਬਣੀ ਬਜ਼ੁਰਗ ਵਿਅਕਤੀ ਲਈ ਕਾਲ ਬਣ ਗਿਆ ।ਮਾਮਲਾ ਤਪਾ ਦੀ ਬਾਜ਼ੀਗਰ ਬਸਤੀ ਦਾ ਹੈ ਜਿੱਥੇ ਬੱਚਿਆਂ ਨੂੰ ਲੈ ਕੇ ਦੋ ਧਿਰਾਂ 'ਚ ਲੜਾਈ ਹੋਈ ਜੋ ਇੱਕ ਬਜ਼ੁਰਗ ਦੀ ਮੌਤ ਦਾ ਕਾਰਨ ਬਣ ਗਈ, ਜਿਸ 'ਤੇ ਪੁਲਿਸ ਨੇ ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਸਿਟੀ ਇੰਚਾਰਜ ਕਰਮਜੀਤ ਸਿੰਘ ਪਾਸ ਮੁਦਈ ਰਾਜਵਿੰਦਰ ਸਿੰਘ ਉਰਫ ਸੱਲੂ ਪੁੱਤਰ ਰਾਮ ਜੀ ਦਾਸ ਵਾਸੀ ਬਾਜ਼ੀਗਰ ਬਸਤੀ ਤਪਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੇਰੇ ਪਿਤਾ ਰਾਮ ਜੀ ਦਾਸ ਜੋ ਮਿਹਨਤ-ਮਜ਼ਦੂਰੀ ਕਰਦਾ ਸੀ। ਸਾਡੇ ਗੁਆਂਢ ਵਿਚ ਹੀ ਰਵੀ ਤੇ ਅਜੈ ਕੁਮਾਰ ਜੋ ਆਪਸ 'ਚ ਚਚੇਰੇ ਭਰਾ ਹਨ। ਮੇਰੀ ਲੜਕੀ ਸੁਨੀਤਾ ਦੇਵੀ ਤੇ ਰਵੀ ਕੁਮਾਰ ਦੀ ਭੈਣ ਰੇਨੂੰ ਜੋ ਆਪਸ ਚ ਸਹੇਲੀਆਂ ਹਨ। ਮਿਤੀ 25 ਦਸੰਬਰ ਨੂੰ ਮੇਰੀ ਲੜਕੀ ਸੁਨੀਤਾ ਕੋਲ ਉਸਦੀ ਸਹੇਲੀ ਰੇਨੂੰ ਆ ਗਈ ਪਰ ਉਸਦਾ ਭਰਾ ਰਵੀ ਕੁਮਾਰ ਆ ਗਿਆ ਜੋ ਆਪਣੀ ਭੈਣ ਰੇਨੂੰ ਨੂੰ ਫੜ ਕੇ ਆਪਣੇ ਘਰ ਲੈ ਗਿਆ ਤੇ ਉਸਦੀ ਕੁੱਟਮਾਰ ਕਰਨ ਲੱਗ ਪਿਆ ਅਤੇ ਫਿਰ ਰਵੀ ਕੁਮਾਰ ਆਪਣੇ ਘਰੋਂ ਇੱਕ ਲੋਹੇ ਦੀ ਰਾਡ ਲੈ ਆਇਆ, ਜਿਸਨੇ ਆਉਂਦੇ ਸਾਰ ਹੀ ਮੇਰੀ ਲੜਕੀ ਸੁਨੀਤਾ ਜੋ ਕਿ ਗਲੀ ਵਿਚ ਖੜ੍ਹੀ ਸੀ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਬਾਹਰ ਰੌਲਾ ਸੁਣ ਕੇ ਮੇਰੇ ਪਿਤਾ ਘਰੋਂ ਬਾਹਰ ਆਏ,ਉਹਨਾਂ ਨੇ ਰਵੀ ਕੁਮਾਰ ਨੂੰ ਮੇਰੀ ਲੜਕੀ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਗੁੱਸੇ 'ਚ ਆ ਕੇ ਉਸ ਨੇ ਆਪਣੇ ਹੱਥ ਵਿਚ ਫੜੀ ਰਾਡ ਦਾ ਵਾਰ ਮੇਰੇ ਪਿਤਾ ਦੇ ਸਿਰ 'ਤੇ ਹਮਲਾ ਕੀਤਾ ਜਿਸ ਨਾਲ ਮੇਰੇ ਪਿਤਾ ਹੇਠਾਂ ਡਿੱਗ ਪਏ ਤੇ ਫਿਰ ਰਵੀ ਕੁਮਾਰ ਦੇ ਚਾਚੇ ਦੇ ਲੜਕੇ ਅਜੈ ਕੁਮਾਰ ਨੇ ਰਵੀ ਕੁਮਾਰ ਦੇ ਘਰ ਦੀ ਛੱਤ 'ਤੇ ਖੜੇ ਹੋ ਕੇ ਇੱਟਾਂ/ਰੋੜੇ ਚਲਾਏ ।ਜਿਸ ਨਾਲ ਉਸਦੇ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਫਿਰ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਦੋਵੇਂ ਜਣੇ ਮੌਕੇ ਤੋਂ ਫਰਾਰ ਹੋ ਗਏ। ਫਿਰ ਪਰਿਵਾਰਕ ਮੈਬਰਾਂ ਨੇ ਪਿਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤਪਾ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਹਰ ਰੈਫਰ ਕਰ ਦਿੱਤਾ।ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਰਿਵਾਰ ਵੱਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।