Trending:
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ‘ਚ ਸ਼ਾਮਿਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਇਕ ਔਰਤ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਸਰਬਜੀਤ ਕੌਰ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ 4 ਨਵੰਬਰ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ, ਪਰ ਅੱਜ 10 ਦਿਨਾਂ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਦੀਦਾਰੇ ਕਰਕੇ ਜਦੋਂ ਜਥਾ ਭਾਰਤ ਪਹੁੰਚੇ 1922 ਸ਼ਰਧਾਲੂ ਅੱਜ ਦੇਰ ਸ਼ਾਮ ਤੱਕ ਆਪਣੇ ਵਤਨ ਭਾਰਤ ਪਰਤ ਆਏ ਹਨ।ਦੋਵੇਂ ਦੇਸ਼ਾਂ ਦੇ ਵਾਹਗਾ-ਅਟਾਰੀ ਇਮੀਗ੍ਰੇਸ਼ਨ ਦੇ ਦਫ਼ਤਰਾਂ ਵਿਚ ਉਕਤ ਔਰਤ ਨਾ ਤੇ ਪਾਕਿਸਤਾਨ ਤੋਂ ਭਾਰਤ ਆਈ ਤੇ ਨਾ ਹੀ ਭਾਰਤ ਵਾਲੇ ਪਾਸੇ ਇਮੀਗ੍ਰੇਸ਼ਨ ਦੇ ਰਿਕਾਰਡ ਵਿਚ ਨਹੀਂ ਪਾਈ ਗਈ। ਔਰਤ ਦੇ ਫਰਾਰ ਹੋਣ ਅਤੇ ਦੋਵੇਂ ਦੇਸ਼ਾਂ ਦੇ ਇਮੀਗ੍ਰੇਸ਼ਨ ਰਿਕਾਰਡ ‘ਚ ਨਾ ਆਉਣ ਤੋਂ ਬਾਅਦ ਭਾਰਤ-ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਫ਼ਰਾਰ ਹੋਈ ਔਰਤ ਦੇ ਪੁਰਾਣੇ ਲਿੰਕ ਲੱਭਣ ਦੀ ਦੋਵੇਂ ਪਾਸਿਓਂ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਪਤਾ ਲੱਗ ਸਕੇ ਕਿ ਫ਼ਰਾਰ ਹੋਈ ਔਰਤ ਕਿਸ ਤਰ੍ਹਾਂ ਅਤੇ ਕਿਸ ਜ਼ਰੀਏ ਪਾਕਿਸਤਾਨ ਅੰਦਰ ਜਾ ਕੇ ਗਾਇਬ ਹੋਈ ਹੈ। ਇੱਥੇ ਇਹ ਵੀ ਪਤਾ ਲੱਗਾ ਹੈ ਕਿ 4 ਨਵੰਬਰ ਨੂੰ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਣ ਸਮੇਂ ਭਾਰਤੀ ਔਰਤ ਵੱਲੋਂ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜੋ ਫਾਰਮ ਭਰਿਆ ਗਿਆ ਹੈ, ਉਸ ਵਿਚ ਉਸਨੇ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡਦਿਆ ਆਪਣੀ ਨਾਂ ਤਾਂ ਰਾਸ਼ਟਰੀਅਤਾ ਦਾ ਹਵਾਲਾ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਹੈ।