Friday, 27th of February 2026

ਹਰਿਆਣਾ ਸਕੱਤਰੇਤ ਦੀ ਇਮਾਰਤ ਤੋਂ ਮੁੜ ਵਾਪਰੀ ਖੌਫਨਾਕ ਘਟਨਾ! ਛੇਵੀਂ ਮੰਜ਼ਿਲ ਤੋਂ ਕੁੱਦ ਕੇ ਨਿੱਜੀ ਸਕੱਤਰ ਨੇ ਸਮਾਪਤ ਕੀਤੀ ਆਪਣੀ ਜੀਵਨ ਲੀਲਾ, ਮਹਿਕਮੇ 'ਚ ਮੱਚੀ ਹਲਚਲ

Reported by: GTC News Desk  |  Edited by: Lajwinder Kaur  |  February 27th 2026 12:44 PM  |  Updated: February 27th 2026 01:24 PM
ਹਰਿਆਣਾ ਸਕੱਤਰੇਤ ਦੀ ਇਮਾਰਤ ਤੋਂ ਮੁੜ ਵਾਪਰੀ ਖੌਫਨਾਕ ਘਟਨਾ! ਛੇਵੀਂ ਮੰਜ਼ਿਲ ਤੋਂ ਕੁੱਦ ਕੇ ਨਿੱਜੀ ਸਕੱਤਰ ਨੇ ਸਮਾਪਤ ਕੀਤੀ ਆਪਣੀ ਜੀਵਨ ਲੀਲਾ, ਮਹਿਕਮੇ 'ਚ ਮੱਚੀ ਹਲਚਲ

ਹਰਿਆਣਾ ਸਕੱਤਰੇਤ ਦੀ ਇਮਾਰਤ ਤੋਂ ਮੁੜ ਵਾਪਰੀ ਖੌਫਨਾਕ ਘਟਨਾ! ਛੇਵੀਂ ਮੰਜ਼ਿਲ ਤੋਂ ਕੁੱਦ ਕੇ ਨਿੱਜੀ ਸਕੱਤਰ ਨੇ ਸਮਾਪਤ ਕੀਤੀ ਆਪਣੀ ਜੀਵਨ ਲੀਲਾ, ਮਹਿਕਮੇ 'ਚ ਮੱਚੀ ਹਲਚਲ

ਚੰਡੀਗੜ੍ਹ ਸਥਿਤ ਹਰਿਆਣਾ ਸਕੱਤਰੇਤ ਦੀ ਛੇਵੀਂ ਮੰਜ਼ਿਲ ਤੋਂ ਕੁੱਦ ਕੇ ਇੱਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗਣੇਸ਼ ਦਾਸ ਅਰੋੜਾ ਵਜੋਂ ਹੋਈ ਹੈ, ਜੋ IAS ਅਧਿਕਾਰੀ ਹਿਤੇਸ਼ ਕੁਮਾਰ ਮੀਣਾ ਦੇ ਸਪੈਸ਼ਲ ਸੀਨੀਅਰ ਸੈਕਟਰੀ ਵਜੋਂ ਤਾਇਨਾਤ ਸਨ।

ਪਹਿਲਾਂ ਉਹ IAS ਆਦਿਤਿਆ ਦੇ ਨਾਲ ਕੰਮ ਕਰਦੇ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਨਿਯੁਕਤੀ IAS ਹਿਤੇਸ਼ ਮੀਣਾ ਕੋਲ ਕੀਤੀ ਗਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ 16 ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 9 ਫਰਵਰੀ ਨੂੰ ਵੀ ਉਨ੍ਹਾਂ ਨੇ ਛੱਤ ਤੋਂ ਕੁੱਦਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਕੋਲ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਬਚਾ ਲਿਆ ਸੀ।

ਸਕੱਤਰੇਤ ਦੇ ਕੁਝ ਕਰਮਚਾਰੀਆਂ ਅਨੁਸਾਰ, ਹਾਲ ਹੀ ਵਿੱਚ ਅਰੋੜਾ ਦੀ ਸਪੈਸ਼ਲ ਸੀਨੀਅਰ ਸੈਕਟਰੀ ਵਜੋਂ ਪ੍ਰਮੋਸ਼ਨ ਹੋਈ ਸੀ, ਜਿਸ ਕਾਰਨ ਉਨ੍ਹਾਂ ਦੀ ਬ੍ਰਾਂਚ ਬਦਲ ਦਿੱਤੀ ਗਈ ਸੀ ਅਤੇ ਉਹ ਇਸ ਫੈਸਲੇ ਤੋਂ ਨਾਰਾਜ਼ ਸਨ। ਉਨ੍ਹਾਂ ਦੀ ਰਿਟਾਇਰਮੈਂਟ ਇਸੇ ਸਾਲ ਅਕਤੂਬਰ ਵਿੱਚ ਹੋਣੀ ਸੀ। ਉਨ੍ਹਾਂ ਦੀ ਪਤਨੀ ਉਮਾ ਅਰੋੜਾ ਗਵਰਨਰ ਹਾਊਸ ਵਿੱਚ ਤਾਇਨਾਤ ਹਨ, ਹਾਲਾਂਕਿ ਅਜੇ ਤੱਕ ਉਨ੍ਹਾਂ ਵੱਲੋਂ ਇਸ ਮਾਮਲੇ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਕੰਮ ਕਰਦੇ-ਕਰਦੇ ਅਚਾਨਕ ਉੱਠੇ ਅਤੇ ਮਾਰੀ ਛਾਲ

ਚਸ਼ਮਦੀਦਾਂ ਦੇ ਅਨੁਸਾਰ, 9 ਫਰਵਰੀ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਗਣੇਸ਼ ਛੁੱਟੀ 'ਤੇ ਚੱਲ ਰਹੇ ਸਨ। ਉਹ ਬੁੱਧਵਾਰ ਯਾਨੀਕਿ 25 ਫਰਵਰੀ ਨੂੰ ਹੀ ਆਪਣੀ ਡਿਊਟੀ 'ਤੇ ਪਰਤੇ ਸਨ। ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਹੇ ਸਨ ਕਿ ਅਚਾਨਕ ਬਿਨਾਂ ਕਿਸੇ ਨੂੰ ਕੁਝ ਦੱਸੇ ਆਪਣੀ ਕੁਰਸੀ ਤੋਂ ਖੜ੍ਹੇ ਹੋ ਗਏ ਅਤੇ ਸਕੱਤਰੇਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

ਉਨ੍ਹਾਂ ਨੇ ਦੁਪਹਿਰ ਨੂੰ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਕੱਤਰੇਤ ਵਿੱਚ ਤਾਇਨਾਤ ਸੁਰੱਖਿਆ ਬਲਾਂ ਨੇ ਤੁਰੰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿੱਤੀ। 

ਘਟਨਾ ਦਾ ਵੀਡੀਓ ਵਾਇਰਲ

ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ

15 ਦਿਨ ਪਹਿਲਾਂ ਵੀ ਕੀਤੀ ਸੀ ਖ਼ੁਦਕੁਸ਼ੀ ਦੀ ਕੋਸ਼ਿਸ਼

ਸਕੱਤਰੇਤ ਨਾਲ ਜੁੜੇ ਕੁਝ ਕਰਮਚਾਰੀਆਂ ਦਾ ਕਹਿਣਾ ਹੈ ਕਿ ਗਣੇਸ਼ ਅਰੋੜਾ ਨੇ ਕਰੀਬ 15 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਸਮੇਂ ਉਨ੍ਹਾਂ ਦੇ ਨਾਲ ਕੰਮ ਕਰਦੇ ਸਾਥੀਆਂ ਨੇ ਸਮੇਂ ਸਿਰ ਉਨ੍ਹਾਂ ਨੂੰ ਬਚਾ ਲਿਆ ਸੀ। ਬੁੱਧਵਾਰ ਨੂੰ ਛਾਲ ਮਾਰਨ ਕਾਰਨ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਖ਼ੁਦਕੁਸ਼ੀ ਦਾ ਸਪੌਟ ਬਣੀ ਇਮਾਰਤ

ਗਣੇਸ਼ ਅਰੋੜਾ ਤੋਂ ਪਹਿਲਾਂ ਵੀ ਇੱਕ ਕਰਮਚਾਰੀ ਨੇ ਇਸੇ ਇਮਾਰਤ ਤੋਂ ਕੁੱਦ ਕੇ ਖ਼ੁਦਕੁਸ਼ੀ ਕੀਤੀ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰੀਬ ਸਾਲ-ਡੇਢ ਸਾਲ ਪਹਿਲਾਂ ਖੇਤੀਬਾੜੀ ਵਿਭਾਗ (Agriculture Department) ਦੇ ਇੱਕ ਕਰਮਚਾਰੀ ਨੇ ਵੀ ਸਕੱਤਰੇਤ ਦੀ ਇਸੇ ਬਿਲਡਿੰਗ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ।

ਅਜੇ ਤੱਕ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ

ਪੁਲਿਸ ਅਧਿਕਾਰੀਆਂ ਅਨੁਸਾਰ, ਅਜੇ ਤੱਕ ਇਸ ਮਾਮਲੇ ਵਿੱਚ ਕੋਈ ਖ਼ੁਦਕੁਸ਼ੀ ਨੋਟ (Suicide Note) ਬਰਾਮਦ ਨਹੀਂ ਹੋਇਆ ਹੈ। ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਦਫ਼ਤਰ ਦੇ ਸਾਥੀਆਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੈਡੀਕਲ ਰਿਪੋਰਟ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਗਣੇਸ਼ ਅਰੋੜਾ ਜਿਨ੍ਹਾਂ ਦੇ ਸਪੈਸ਼ਲ ਸੀਨੀਅਰ ਸੈਕਟਰੀ ਸਨ, ਉਹ ਹਿਤੇਸ਼ ਕੁਮਾਰ ਮੀਣਾ 2019 ਕੈਡਰ ਦੇ IAS ਅਧਿਕਾਰੀ ਹਨ। ਮੀਣਾ ਇਸ ਸਮੇਂ PWD (B&R) ਵਿੱਚ ਵਧੀਕ ਸਕੱਤਰ (Additional Secretary) ਦੇ ਨਾਲ-ਨਾਲ ਹਰਿਆਣਾ ਕਿਸਾਨ ਕਲਿਆਣ ਅਥਾਰਟੀ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਦਾ ਜ਼ਿੰਮਾ ਸੰਭਾਲ ਰਹੇ ਹਨ। ਉਹ ਮੂਲ ਰੂਪ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਹਨ।

Latest News