Trending:
ਪੰਜਾਬ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਅਜਿਹਾ ਮਾਮਲਾ ਮੋਹਾਲੀ ਦੇ ਸੋਹਾਣਾ ਤੋਂ ਆ ਰਿਹਾ ਹੈ, ਜਿੱਥੇ ਕਿ ਕਬੱਡੀ ਕੱਪ ਦੌਰਾਨ ਗੋਲੀਬਾਰੀ ਚੱਲਣ ਦੀ ਖ਼ਬਰ ਹੈ। ਇਸ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਉੱਤੇ ਗੋਲੀਆਂ ਚਲਾਈਆਂ ਗਈਆ। ਗੋਲੀਬਾਰੀ ਦੌਰਾਨ ਇੱਕ ਕਬੱਡੀ ਪ੍ਰਮੋਟਰ ਦੇ ਗੋਲੀਆਂ ਵੱਜਣ ਦੀ ਖਬਰ ਹੈ, ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਮੋਹਾਲੀ ਪੁਲਿਸ ਅਨੁਸਾਰ ਘਟਨਾ ਦੌਰਾਨ ਮੁਲਜ਼ਮਾਂ ਨੇ 5-6 ਦੇ ਲਗਭਗ ਗੋਲੀਆਂ ਰਾਣਾ ਬਲਾਚੌਰੀਆ ਉੱਤੇ ਫਾਇਰ ਕੀਤੇ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਪੰਜਾਬ ਗਾਇਕ ਮਨਕੀਰਤ ਔਲਖ ਦੇ ਕਬੱਡੀ ਕੱਪ 'ਚ ਪਹੁੰਚਣ ਤੋਂ ਪਹਿਲਾਂ ਕੀਤੀ ਗਈ। ਇਹ ਵੀ ਖ਼ਬਰ ਆ ਰਹੀ ਹੈ ਕਿ ਹਮਲਾਵਰਾਂ ਵੱਲੋਂ ਕਿਸੇ ਕਬੱਡੀ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਦਾਨ ਵਿੱਚ ਖਿਡਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਹਮਲਾਵਰਾਂ ਨੇ ਸੈਲਫੀ ਲੈਣ ਦੇ ਬਹਾਨੇ ਪ੍ਰਮੋਟਰ ਰਾਣਾ ਬਲਾਚੌਰੀ ਉੱਤੇ ਗੋਲੀਬਾਰੀ ਕੀਤੀ, ਜਿਸ ਦੌਰਾਨ ਰਾਣਾ ਬਲਾਚੌਰੀਆ ਦੇ ਸਿਰ ਉੱਤੇ ਗੋਲੀਆਂ ਮਾਰੀਆਂ ਗਈਆਂ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਮੋਹਾਲੀ ਦੇ ਸੈਕਟਰ 82 ਵਿੱਚ ਵਾਪਰੀ ਹੈ, ਜਿੱਥੇ ਕੀ ਕਬੱਡੀ ਕੱਪ ਚੱਲ ਰਿਹਾ ਸੀ। ਮੌਕੇ ਉੱਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਨੂੰ ਪਹਿਲਾ ਪਟਾਕਿਆਂ ਦੀ ਆਵਾਜ਼ ਲੱਗ ਰਹੀ ਸੀ, ਪਰ ਲਗਾਤਾਰ ਗੋਲੀਬਾਰੀ ਹੋਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋਇਆ, ਜਿਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ 4 ਰੋਜ਼ਾ ਕਬੱਡੀ ਕੱਪ ਸੋਹਾਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੇਦਵਾਰ ਸਪੋਰਟਸ ਕਲੱਬ ਵੱਲੋਂ ਕਰਾਇਆ ਜਾਂਦਾ ਹੈ। ਇਸ ਕਬੱਡੀ ਕੱਪ ਮੌਕੇ ਬਲੈਰੋ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ਅੰਨ੍ਹੇਵਾਹ ਫਾਈਰਿੰਗ ਕੀਤੀ, ਜਿਸ ਨਾਲ ਹੜਕੱਪ ਮੱਚ ਗਿਆ। ਨੌਜਵਾਨ ਗੋਲੀਬਾਰੀ ਕਰਦੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੋਹਾਲੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ, ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ।