Trending:
ਜੰਮੂ ਪੁਲਿਸ ਵੱਲੋਂ ਹਰਿਆਣਾ ਦੇ ਫਰੀਦਾਬਾਦ ‘ਚ ਕੀਤੀ ਗਈ ਇਕ ਸਾਂਝੀ ਕਾਰਵਾਈ ਨੇ ਦਹਿਸ਼ਤਗਰਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਿਸ ਨੇ ਇੱਕ ਡਾਕਟਰ ਵੱਲੋਂ ਕਿਰਾਏ ‘ਤੇ ਲਏ ਕਮਰੇ ਵਿੱਚੋਂ ਲਗਭਗ 300 ਕਿਲੋਗ੍ਰਾਮ ਆਰਡੀਐਕਸ, ਦੋ AK-47 ਰਾਈਫਲਾਂ, 84 ਕਾਰਤੂਸ ਅਤੇ ਕਈ ਕਿਸਮ ਦੇ ਰਸਾਇਣਕ ਪਦਾਰਥ ਬਰਾਮਦ ਕੀਤੇ ਹਨ। ਇਹ ਛਾਪੇਮਾਰੀ ਜੰਮੂ ਅਤੇ ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸਥਾਨਕ ਫਰੀਦਾਬਾਦ ਪੁਲਿਸ ਦੇ ਸਹਿਯੋਗ ਨਾਲ ਕੀਤੀ। ਪੁਲਿਸ ਮੁਤਾਬਿਕ ਇੱਕ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ। ਜੰਮੂ ਅਤੇ ਕਸ਼ਮੀਰ ਪੁਲਿਸ ਨੇ ਅਨੰਤਨਾਗ ਦੇ ਰਹਿਣ ਵਾਲੇ ਡਾਕਟਰ ਆਦਿਲ ਅਹਿਮਦ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਉਸਦੇ ਕਥਿਤ ਸਬੰਧਾਂ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ, ਕਸ਼ਮੀਰ ਪੁਲਿਸ ਨੇ ਫਰੀਦਾਬਾਦ ਵਿੱਚ ਡਾਕਟਰ ਦੇ ਕਿਰਾਏ ਦੇ ਕਮਰੇ 'ਤੇ ਛਾਪਾ ਮਾਰਿਆ। ਦੱਸਿਆ ਗਿਆ ਹੈ ਕਿ ਕਸ਼ਮੀਰੀ ਡਾਕਟਰ ਮੁਜਾਹਿਲ ਸ਼ਕੀਲ ਨੇ ਫਰੀਦਾਬਾਦ ਵਿੱਚ ਇੱਕ ਕਮਰਾ ਕਿਰਾਏ 'ਤੇ ਲਿਆ ਸੀ। ਡਾਕਟਰ ਉੱਥੇ ਨਹੀਂ ਰਹਿੰਦਾ ਸੀ, ਸਿਰਫ਼ ਆਪਣਾ ਸਮਾਨ ਸਟੋਰ ਕਰਨ ਲਈ ਕਮਰਾ ਕਿਰਾਏ 'ਤੇ ਲਿਆ ਸੀ। ਪੁਲਿਸ ਨੇ ਕਮਰੇ ਵਿੱਚੋਂ 14 ਬੈਗ ਬਰਾਮਦ ਕੀਤੇ, ਜਿਨ੍ਹਾਂ ਵਿੱਚ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-47 ਰਾਈਫਲ, 84 ਕਾਰਤੂਸ ਅਤੇ ਰਸਾਇਣ ਸਨ। ਦੱਸਿਆ ਗਿਆ ਹੈ ਕਿ ਡਾਕਟਰ ਸ਼ਕੀਲ ਨੇ ਤਿੰਨ ਮਹੀਨੇ ਪਹਿਲਾਂ ਕਮਰਾ ਕਿਰਾਏ 'ਤੇ ਲਿਆ ਸੀ। ਛਾਪੇਮਾਰੀ ਦੌਰਾਨ 10 ਤੋਂ 12 ਵਾਹਨ ਮੌਕੇ 'ਤੇ ਪਹੁੰਚੇ।
RDX ਕਿੱਥੋਂ ਆਇਆ?
ਇਹ ਸਵਾਲ ਹਾਲੇ ਵੀ ਜਾਂਚ ਏਜੰਸੀਆਂ ਅੱਗੇ ਸਭ ਤੋਂ ਵੱਡੀ ਚੁਣੌਤੀ ਹੈ। ਮੁੱਢਲੇ ਪੜਾਅ ਦੀ ਜਾਂਚ ਤੋਂ ਇਸ਼ਾਰਾ ਮਿਲ ਰਿਹਾ ਹੈ ਕਿ ਇਹ ਨੈੱਟਵਰਕ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। ਖ਼ੁਫ਼ੀਆ ਏਜੰਸੀਆਂ ਹੁਣ ਕਸ਼ਮੀਰ ਘਾਟੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਇਸਦੇ ਸੰਬੰਧਾਂ ਦਾ ਪਤਾ ਲਗਾ ਰਹੀਆਂ ਹਨ।