ਕਲਯੁੱਗ ਦੇ ਇਸ ਦੌਰ 'ਚ ਇਨਸਾਨੀਅਤ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਖੂਨ ਇੰਨਾ ਸਫੈਦ ਹੋ ਗਿਆ ਹੈ ਕਿ ਆਪਣੇ ਵੀ ਦੁਸ਼ਮਣ ਬਣ ਗਏ ਹਨ। ਹਰਿਆਣਾ ਦੇ ਪਾਨੀਪਤ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇ। ਇੱਥੇ ਇੱਕ ਸਨਕੀ ਔਰਤ ਨੇ 3 ਬੱਚਿਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਕਤਲ ਹੋਏ ਬੱਚਿਆਂ ਵਿੱਚੋਂ ਇੱਕ ਬੱਚਾ ਉਸ ਖੁਦ ਦਾ ਸੀ। ਘਟਨਾ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।
ਜਾਣਕਾਰੀ ਮੁਤਾਬਕ ਸਨਕੀ ਔਰਤ ਨੇ ਟੱਬ ਵਿਚ ਡੁਬੋ ਕੇ ਬੱਚਿਆਂ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਸੁਲਝਾ ਲਿਆ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਨਾਲੋਂ ਕੋਈ ਸੋਹਣਾ ਨਾ ਲੱਗੇ, ਇਸ ਲਈ ਉਹ ਸੁੰਦਰ ਬੱਚਿਆਂ ਦਾ ਕਤਲ ਕਰ ਦਿੰਦੀ ਸੀ। ਉਸ ਨੇ 4 ਬੱਚਿਆਂ ਦਾ ਕਤਲ ਕੀਤਾ ਜਿਨ੍ਹਾਂ ਵਿਚੋਂ 3 ਲੜਕੀਆਂ ਹਨ ਜਦੋਂ ਕਿ ਚੌਥਾ ਉਸ ਦਾ ਆਪਣਾ ਹੀ ਪੁੱਤ।

ਸਨਕੀ ਔਰਤ ਨੇ ਪਹਿਲਾਂ ਕਤਲ ਸਾਲ 2023 ਵਿਚ ਕੀਤਾ, ਜਦੋਂ ਉਸ ਨੇ ਆਪਣੇ ਖੁਦ ਦੇ 3 ਸਾਲਾ ਪੁੱਤ ਤੇ ਨਨਦ ਦੀ ਕੁੜੀ ਨੂੰ ਘਰ ‘ਤੇ ਬਣੇ ਪਾਣੀ ਦੇ ਟੈਂਕ ਵਿਚ ਡੁਬੋ ਕੇ ਮਾਰ ਦਿੱਤਾ ਸੀ ਤੇ ਇਸ ਮਗਰੋਂ 2025 ਵਿਚ ਆਪਣੇ ਚਚੇਰੇ ਭਰਾ ਦੀ 6 ਸਾਲਾ ਧੀ ਨੂੰ ਵੀ ਘਰ ‘ਤੇ ਬਣੀ ਪਾਣੀ ਦੀ ਟੈਂਕੀ ਵਿਚ ਡੁਬੋ ਕੇ ਮਾਰ ਦਿੱਤਾ।। ਪੁਲਿਸ ਵੱਲੋਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।