Friday, 16th of January 2026

ਭਾਰਤ- ਪਾਕਿ ਸਰਹੱਦ 'ਤੇ ਦੇਖੇ ਗਏ Pakistani ਡਰੋਨ, ਤਲਾਸ਼ੀ ਮੁਹਿੰਮ ਜਾਰੀ

Reported by: Ajeet Singh  |  Edited by: Jitendra Baghel  |  January 16th 2026 01:58 PM  |  Updated: January 16th 2026 03:37 PM
ਭਾਰਤ- ਪਾਕਿ ਸਰਹੱਦ 'ਤੇ ਦੇਖੇ ਗਏ Pakistani ਡਰੋਨ, ਤਲਾਸ਼ੀ ਮੁਹਿੰਮ ਜਾਰੀ

ਭਾਰਤ- ਪਾਕਿ ਸਰਹੱਦ 'ਤੇ ਦੇਖੇ ਗਏ Pakistani ਡਰੋਨ, ਤਲਾਸ਼ੀ ਮੁਹਿੰਮ ਜਾਰੀ

ਗੁਰਦਾਸਪੁਰ ਦੀ ਚੰਦੂ ਵਡਾਲਾ ਸਰਹੱਦ ’ਤੇ ਵੀਰਵਾਰ ਰਾਤ ਨੂੰ ਪਾਕਿਸਤਾਨੀ ਡਰੋਨਾਂ ਦੀ ਐਕਟੀਵਿਟੀ ਦੇਖੀ ਗਈ। ਬੀਐਸਐਫ ਦੀ ਚੰਦੂ ਵਡਾਲਾ ਬੀਓਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਧੁੰਦ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸੇ ਤੋਂ ਦੋ ਡਰੋਨ ਭਾਰਤੀ ਖੇਤਰ ਵੱਲ ਉਡਦੇ ਹੋਏ ਵੇਖੇ ਗਏ। ਇਸ ਘਟਨਾ ਨੇ ਸਰਹੱਦ ਤੇ ਤਨਾਅ ਦਾ ਮਾਹੌਲ ਬਣਾਇਆ।

ਡਰੋਨਾਂ ਦੀ ਹਵਾਈ ਐਕਟੀਵਿਟੀ ਦੇਖਣ ਤੋਂ ਬਾਅਦ ਬੀਐਸਐਫ ਦੀ ਜਵਾਨਾ ਅਤੇ ਚੰਦੂ ਵਡਾਲਾ ਦੇ ਕਲਾਨੌਰ ਪੁਲਿਸ ਥਾਣੇ ਅਧੀਨ ਆਉਂਦੇ ਸਰਹੱਦੀ ਪਿੰਡ ਵਿੱਚ ਸਾਂਝਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਸਾਂਝੇ ਤੌਰ ’ਤੇ ਕੀਤੇ ਗਏ ਆਪਰੇਸ਼ਨ ਵਿੱਚ ਸਰਹੱਦ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਲਈ ਤੈਨਾਤ ਰਹੇ।

ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਆ ਅਤੇ ਚੌਕਸੀ ਬਣਾਈ ਰੱਖਣ ਲਈ ਅਪੀਲ ਕੀਤੀ ਹੈ। ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗੱਡੀਆਂ ਅਤੇ ਲੋਕਾਂ ਦੀ ਹਿਲਚਲ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੇ ਇਹ ਵੀ ਦੱਸਿਆ ਕਿ ਡਰੋਨ ਐਕਟੀਵਿਟੀ ਰਾਤ ਦੇ ਸਮੇਂ ਹੋਣ ਕਾਰਨ ਪਤਾ ਲਗਾਉਣਾ ਥੋੜਾ ਮੁਸ਼ਕਿਲ ਸੀ, ਪਰ ਰੋਜ਼ਾਨਾ ਪੈਟ੍ਰੋਲਿੰਗ ਅਤੇ ਤਕਨੀਕੀ ਯੰਤ੍ਰਾਂ ਦੇ ਜ਼ਰੀਏ ਨਿਗਰਾਨੀ ਜਾਰੀ ਹੈ।

ਬੀਐਸਐਫ ਅਤੇ ਪੁਲਿਸ ਵੱਲੋਂ ਕਿਹਾ ਗਿਆ ਕਿ ਸਥਿਤੀ ਸੰਭਾਲ ਵਿੱਚ ਹੈ ਅਤੇ ਸਰਹੱਦ ਦੇ ਕਿਸੇ ਵੀ ਤਰ੍ਹਾਂ ਦੇ ਉਲੰਘਣ ਨੂੰ ਰੋਕਣ ਲਈ ਸਖ਼ਤ ਤਦਬੀਰਾਂ ਲਗਾਈ ਗਈਆਂ ਹਨ। ਇਲਾਕੇ ਵਿੱਚ ਕਿਸੇ ਵੀ ਅਜਿਹੇ ਘਟਨਾ ਦੀ ਜਾਣਕਾਰੀ ਮਿਲਣ ’ਤੇ ਸਥਾਨਕ ਵਾਸੀਆਂ ਨੂੰ ਅਗਾਹ ਕੀਤਾ ਜਾਵੇਗਾ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਰਹੱਦ ਦੀ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਹੈ ਅਤੇ ਸਾਂਝੇ ਤੌਰ ’ਤੇ ਇਹ ਆਪਰੇਸ਼ਨ ਲਗਾਤਾਰ ਚਲਦਾ ਰਹੇਗਾ।

Latest News