Trending:
ਇਸ ਸਮੇਂ ਮਿਡਲ ਈਸਟ ਵਿੱਚ ਤਣਾਅ ਵਧਿਆ ਪਿਆ ਹੈ। ਇਸ ਵਧਦੇ ਤਣਾਅ ਅਤੇ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਹਮਲਿਆਂ ਕਾਰਨ ਕਈ ਦੇਸ਼ਾਂ ਨੇ ਆਪਣਾ ਹਵਾਈ ਖੇਤਰ (Airspace) ਬੰਦ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਦੁਨੀਆ ਭਰ ਦੀਆਂ ਉਡਾਣਾਂ 'ਤੇ ਪੈ ਰਿਹਾ ਹੈ। ਇਸ ਸਥਿਤੀ ਨੂੰ ਦੇਖਦਿਆਂ ਏਅਰ ਇੰਡੀਆ ਨੇ ਵੱਡਾ ਫੈਸਲਾ ਲੈਂਦੇ ਹੋਏ ਯੂ.ਏ.ਈ. (UAE), ਸਾਊਦੀ ਅਰਬ, ਇਜ਼ਰਾਈਲ ਅਤੇ ਕਤਰ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ 2 ਮਾਰਚ ਦੀ ਰਾਤ 11:59 ਵਜੇ ਤੱਕ ਰੱਦ ਕਰ ਦਿੱਤਾ ਹੈ।
ਅਹਿਮ ਉਡਾਣਾਂ ਰੱਦ
ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਕਾਰਨ ਏਅਰ ਇੰਡੀਆ ਨੇ ਸੋਮਵਾਰ ਨੂੰ ਕਈ ਅਹਿਮ ਉਡਾਣਾਂ ਰੱਦ ਰੱਖਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਦੱਸਿਆ ਕਿ ਖਾਸ ਤੌਰ 'ਤੇ ਪੰਜਾਬ ਦੇ ਮੁਸਾਫਰਾਂ ਲਈ ਅਹਿਮ ਅੰਮ੍ਰਿਤਸਰ-ਬਰਮਿੰਘਮ (AI 117) ਅਤੇ ਬਰਮਿੰਘਮ-ਦਿੱਲੀ (AI 114) ਸਮੇਤ ਕੁੱਲ 6 ਉਡਾਣਾਂ ਅੱਜ ਪ੍ਰਭਾਵਿਤ ਰਹਿਣਗੀਆਂ।
#TravelAdvisory “In view of the continuing situation in the Middle East, Air India has extended the suspension of all flights to and from the UAE, Saudi Arabia, Israel, and Qatar until 2359 hrs IST on 2 March 2026.Additionally, select flights to Europe scheduled on 2 March…
— Air India (@airindia) March 1, 2026
ਏਅਰਲਾਈਨ ਦੀ ਵੈੱਬਸਾਈਟ 'ਤੇ ਸਟੇਟਸ ਜ਼ਰੂਰ ਚੈੱਕ ਕਰੋ
ਦਿੱਲੀ ਅਤੇ ਜਿਊਰਿਖ (Zurich): ਉਡਾਣਾਂ AI 151 ਅਤੇ AI 152 ਰੱਦ ਰਹਿਣਗੀਆਂ।
ਦਿੱਲੀ ਅਤੇ ਕੋਪਨਹੇਗਨ (Copenhagen): ਉਡਾਣਾਂ AI 157 ਅਤੇ AI 158 ਵੀ ਅੱਜ ਨਹੀਂ ਚੱਲਣਗੀਆਂ।
ਕੰਪਨੀ ਨੇ ਕਿਹਾ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਉਡਾਣ ਰਾਹੀਂ ਸਫ਼ਰ ਕਰਨਾ ਸੀ, ਤਾਂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹਵਾਈ ਅੱਡੇ ਜਾਣ ਤੋਂ ਪਹਿਲਾਂ ਏਅਰਲਾਈਨ ਦੀ ਵੈੱਬਸਾਈਟ 'ਤੇ ਸਟੇਟਸ ਜ਼ਰੂਰ ਚੈੱਕ ਕਰ ਲਵੋ।
ਏਅਰ ਇੰਡੀਆ ਨੇ ਮਿਡਲ ਈਸਟ ਦੇ ਹਾਲਾਤਾਂ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਲਈ ਲਗਾਤਾਰ ਸਥਿਤੀ ਦੀ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਹੈ। ਕੰਪਨੀ ਨੇ ਯਾਤਰੀਆਂ ਨੂੰ ਹੋ ਰਹੀ ਖੱਜਲ-ਖੁਆਰੀ ਲਈ ਖੇਦ ਪ੍ਰਗਟ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਸਥਿਤੀ ਜਲਦ ਹੀ ਆਮ ਵਾਂਗ ਹੋ ਜਾਵੇਗੀ।
ਕੰਪਨੀ ਨੇ ਅਪੀਲ ਕੀਤੀ ਹੈ ਕਿ ਯਾਤਰੀ ਆਪਣੀ ਫਲਾਈਟ ਬਾਰੇ ਤਾਜ਼ਾ ਅਪਡੇਟ ਲੈਣ ਲਈ ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਚੈੱਕ ਕਰਨ ਜਾਂ ਉਨ੍ਹਾਂ ਦੇ 24×7 ਕਾਲ ਸੈਂਟਰ ਨਾਲ ਸੰਪਰਕ ਕਰਨ।
ਸੰਪਰਕ ਅਤੇ ਸੂਚਨਾ: ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਜ਼ਰੂਰੀ ਜਾਣਕਾਰੀ ਭੇਜੀ ਜਾ ਰਹੀ ਹੈ।
ਸਹਾਇਤਾ: ਏਅਰਲਾਈਨ ਪ੍ਰਭਾਵਿਤ ਮੁਸਾਫਰਾਂ ਨੂੰ ਰੀ-ਬੁਕਿੰਗ (ਫਲਾਈਟ ਦੀ ਤਰੀਕ ਬਦਲਣ) ਅਤੇ ਹੋਰ ਵਿਕਲਪਿਕ ਯਾਤਰਾ ਪ੍ਰਬੰਧਾਂ ਵਿੱਚ ਪੂਰੀ ਮਦਦ ਦੇ ਰਹੀ ਹੈ।
ਇੰਡੀਗੋ ਵੱਲੋਂ ਵੀ ਪੋਸਟ ਦਿੱਤੀ ਜਾਣਕਾਰੀ
ਇੰਡੀਗੋ (IndiGo) ਏਅਰਲਾਈਨਜ਼ ਨੇ ਵੀ ਮਿਡਲ ਈਸਟ ਦੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਪ੍ਰਗਟਾਈ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਕ ਪੋਸਟ ਰਾਹੀਂ ਦੱਸਿਆ ਕਿ ਉਹ ਖੇਤਰ ਦੀ ਸਥਿਤੀ 'ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।
Travel AdvisoryWe continue to observe developments across parts of the Middle East and surrounding regions with utmost attentiveness. We understand that this period may feel uncertain, and we want to reassure you that every decision is being taken with care and prudence.In…
— IndiGo (@IndiGo6E) March 1, 2026
ਯਾਤਰੀਆਂ ਦੀ ਸੁਰੱਖਿਆ
ਇੰਡੀਗੋ ਨੇ ਭਰੋਸਾ ਦਿਵਾਇਆ ਹੈ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਹਰ ਫੈਸਲਾ ਬਹੁਤ ਸੋਚ-ਸਮਝ ਕੇ ਲਿਆ ਜਾ ਰਿਹਾ ਹੈ।
ਕੰਪਨੀ ਨੇ ਮੰਨਿਆ ਹੈ ਕਿ ਇਸ ਤਣਾਅਪੂਰਨ ਸਥਿਤੀ ਕਾਰਨ ਕਈ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਅਫਸੋਸ ਜਤਾਇਆ ਹੈ।ਏਅਰਲਾਈਨ ਨੇ ਸਾਫ਼ ਕੀਤਾ ਹੈ ਕਿ ਉਹ ਹਾਲਾਤਾਂ ਦੇ ਅਧਾਰ 'ਤੇ ਹੀ ਅਗਲੀ ਕਾਰਵਾਈ ਅਤੇ ਉਡਾਣਾਂ ਦੇ ਪ੍ਰਬੰਧ ਕਰਨਗੇ।