Tuesday, 6th of October 2026

‘GTC Network ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰ ਰਿਹੈ, ਤਾਂ SGPC ਨੂੰ ਇਸ ਤੋਂ ਕੀ ਸਮੱਸਿਆ ਹੈ?’-ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ ਨੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਕਿਹਾ ਕਿ ਗੁਰਬਾਣੀ ਸਰਬ ਸਾਂਝੀ ਹੈ ਅਤੇ ਇਸ ਦਾ ਪ੍ਰਚਾਰ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ 'ਜੀਟੀਸੀ' (GTC Network) ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰ ਰਿਹਾ ਹੈ, ਤਾਂ SGPC ਨੂੰ ਇਸ ਤੋਂ ਕੀ ਸਮੱਸਿਆ ਹੈ?

Edited By: Lajwinder Kaur | Updated at:
‘GTC Network ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰ ਰਿਹੈ, ਤਾਂ SGPC ਨੂੰ ਇਸ ਤੋਂ ਕੀ ਸਮੱਸਿਆ ਹੈ?’-ਗਿਆਨੀ ਰਘਬੀਰ ਸਿੰਘ

‘GTC Network ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰ ਰਿਹੈ, ਤਾਂ SGPC ਨੂੰ ਇਸ ਤੋਂ ਕੀ ਸਮੱਸਿਆ ਹੈ?’-ਗਿਆਨੀ ਰਘਬੀਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਲੈ ਕੇ ਅਹਿਮ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ SGPC ਕੋਲ ਧਰਮ ਪ੍ਰਚਾਰ ਲਈ ਪੂਰਾ ਚੈਨਲ ਅਤੇ ਕਮੇਟੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਕੋਈ ਵੀ ਪ੍ਰਚਾਰਕ ਅੱਜ ਪ੍ਰਚਾਰ ਕਰਨ ਲਈ ਨਹੀਂ ਜਾਂਦਾ।

ਗਿਆਨੀ ਰਘਬੀਰ ਸਿੰਘ ਨੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਕਿਹਾ ਕਿ ਗੁਰਬਾਣੀ ਸਰਬ ਸਾਂਝੀ ਹੈ ਅਤੇ ਇਸ ਦਾ ਪ੍ਰਚਾਰ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ 'ਜੀਟੀਸੀ' (GTC Network) ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰ ਰਿਹਾ ਹੈ, ਤਾਂ SGPC ਨੂੰ ਇਸ ਤੋਂ ਕੀ ਸਮੱਸਿਆ ਹੈ?

'ਇੱਕ ਪਰਿਵਾਰ ਦੇ ਕਬਜ਼ੇ ਹੇਠ ਪ੍ਰਸਾਰਣ ਦੇਣਾ ਠੀਕ ਨਹੀਂ'-ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਕਿਸੇ ਇੱਕ ਪਰਿਵਾਰ ਦੇ ਕਬਜ਼ੇ ਜਾਂ ਕਾਰੋਬਾਰ ਹੇਠ ਦੇਣਾ SGPC ਲਈ ਸਹੀ ਨਹੀਂ ਹੈ। ਪ੍ਰਸਾਰਣ ਦੇ ਅਧਿਕਾਰ ਨਿਯਮਾਂ ਅਤੇ ਮਰਿਆਦਾ ਮੁਤਾਬਕ ਹੋਣੇ ਚਾਹੀਦੇ ਹਨ ਅਤੇ ਇਹ ਰਾਈਟਸ ਹੋਰ ਚੈਨਲਾਂ ਨੂੰ ਵੀ ਦਿੱਤੇ ਜਾਣੇ ਚਾਹੀਦੇ ਹਨ।

GTC ਪੰਜਾਬੀ ਦੇ ਉਪਰਾਲੇ ਦੀ ਸ਼ਲਾਘਾ

ਉਨ੍ਹਾਂ ਨੇ GTC ਪੰਜਾਬੀ ਵੱਲੋਂ ਵਿਸ਼ਵ ਭਰ ਵਿੱਚ ਅੰਮ੍ਰਿਤ ਵਾਲੇ ਅਤੇ ਸੰਧਿਆ ਸਮੇਂ ਦੀ ਗੁਰਬਾਣੀ ਦਾ ਬਿਲਕੁਲ ਮੁਫ਼ਤ ਸਿੱਧਾ ਪ੍ਰਸਾਰਣ ਕਰਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ GTC ਨੈੱਟਵਰਕ ਦੇ ਐੱਮ.ਡੀ. ਅਤੇ ਪ੍ਰਧਾਨ ਰਬਿੰਦਰ ਨਾਰਾਇਣ ਦੀ ਇਸ ਸੇਵਾ ਦੀ ਤਾਰੀਫ਼ ਕਰਦਿਆਂ ਕਿਹਾ ਕਿ SGPC ਵੱਲੋਂ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਦੇਣਾ ਬਿਲਕੁਲ ਵੀ ਸਹੀ ਨਹੀਂ ਹੈ।

ਅੰਤ ਵਿੱਚ ਉਨ੍ਹਾਂ ਦੁਹਰਾਇਆ ਕਿ ਗੁਰਬਾਣੀ ਉੱਤੇ ਕਿਸੇ ਇੱਕ ਦਾ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ।

ਮਨਪ੍ਰੀਤ ਸਿੰਘ ਇਆਲੀ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ

ਇਸ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ "ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਗੁਰਬਾਣੀ ਪ੍ਰਸਾਰਣ ਹੈਗਾ ਉਹ ਬਿਲਕੁਲ ਨਿਰਪੱਖ ਹੋਣਾ ਚਾਹੀਦਾ। ਸਾਰੇ ਚੈਨਲਾਂ ਨੂੰ ਪ੍ਰਸਾਰ ਕਰਨ ਦਾ ਉੱਥੇ ਮੌਕਾ ਮਿਲਣਾ ਚਾਹੀਦਾ। ਜਿਵੇਂ ਇੱਕ ਚੈਨਲ ਲੰਬੇ ਸਮੇਂ ਤੋਂ ਚਲਾ ਰਿਹਾ, ਉਹਦੇ ਅਸੀਂ ਬਿਲਕੁਲ ਅਗੇਂਸਟ (ਖ਼ਿਲਾਫ਼) ਹੈਗੇ ਹਾਂ।"