ਪੰਜਾਬ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਫਾਈਨਲ ਨਤੀਜੇ ਸਾਹਮਣੇ ਆ ਗਏ ਨੇ, ਪੰਜਾਬ ਭਰ ਦੇ ਵਿੱਚ 347 ਜ਼ਿਲਾ ਪ੍ਰੀਸ਼ਦ ਦੀਆਂ ਸੀਟਾਂ 'ਤੇ ਚੋਣਾਂ ਹੋਈਆਂ, ਜਿਸ ਵਿੱਚ ਹਰੇਕ ਪਾਰਟੀ ਨੇ ਪੂਰਾ ਜ਼ੋਰ ਲਾਇਆ, ਇਲਜ਼ਾਮਾਂ ਦੀ ਰਾਜਨੀਤੀ ਵੀ ਦੇਖਣ ਨੂੰ ਮਿਲੀ, ਪਰ CM ਮਾਨ ਦੇ ਦਾਅਵਿਆਂ ਮੁਤਾਬਿਕ ਇਹ ਚੋਣ ਬਿਲਕੁਲ ਸਹੀ ਢੰਗ ਨਾਲ ਹੋਈ ਹੈ ਕੋਈ ਪੱਖਪਾਤ ਨਹੀਂ ਕੀਤਾ ਗਿਆ, ਪੁਲਿਸ ਤੇ ਸਰਕਾਰ ਤੇ ਲੱਗੇ ਇਲਜ਼ਾਮਾਂ ਨੂੰ ਵੀ CM ਨੇ ਨਕਾਰਿਆ, ਜ਼ਿਲਾ ਪ੍ਰੀਸ਼ਦ ਦੀ ਕੁੱਲ 347 ਸੀਟਾਂ ਵਿੱਚੋਂ 218 ਸੀਟਾਂ 'ਤੇ AAP ਦੀ ਜਿੱਤ ਹੋਈ ਹੈ 62 ਸੀਟਾਂ ਤੇ INC (ਕਾਂਗਰਸ) ਨੇ ਜਿੱਤ ਹਾਸਿਲ ਕੀਤੀ, 46 ਸੀਟਾਂ ਅਕਾਲੀਆਂ ਦੇ ਖਾਤੇ 'ਚ ਆਈਆਂ, BJP ਸਿਰਫ 7 ਸੀਟਾਂ ਤੇ ਹੀ ਜਿੱਤ ਹਾਸਿਲ ਕਰ ਸਕੀ, ਬਾਕੀ BSP ਨੇ ਵੀ 3 ਸੀਟਾਂ ਜਿੱਤੀਆਂ ਤੇ 10 ਸੀਟਾਂ ਅਜ਼ਾਦ ਉਮੀਦਵਾਰਾਂ ਨੇ ਜਿੱਤੀਆਂ, ਬਲਾਕ (ਪੰਚਾਇਤ ) ਸੰਮਤੀ ਦੀ ਗੱਲ ਕਰੀਏ ਤਾਂ ਕੁੱਲ 2838 ਸੀਟਾਂ 'ਤੇ 1531 ਸੀਟਾਂ ਉੱਪਰ AAP ਨੂੰ ਜਿੱਤ ਹਾਸਿਲ ਹੋਈ, 612 ਸੀਟਾਂ ਨਾਲ ਕਾਂਗਰਸ ਮੈਦਾਨ ਅੰਦਰ ਪੈਰ ਜਮਾਉਣ 'ਚ ਕਾਮਯਾਬ ਹੋਈ, ਦੂਜੇ ਪਾਸੇ ਅਕਾਲੀ ਦਲ ਵੀ ਹੌਂਦ 'ਚ ਆਉਂਦਾ ਦਿਖਾਈ ਦਿੱਤਾ, 445 ਸੀਟਾਂ ਨਾਲ ਲੋਕਾਂ ਨੇ ਅਕਾਲੀ ਦਲ ਨੂੰ ਮਾਨ ਬਖਸ਼ਿਆ, ਭਾਜਪਾ ਦੇ ਦਾਅਵੇ ਕਿਤੇ ਨਾ ਕਿਤੇ ਖੋਖਲੇ ਨਜ਼ਰ ਆਏ ਸਿਰਫ 73 ਸੀਟਾਂ ਤੇ ਜਿੱਤ ਪਾਈ BJP, BSP ਨੂੰ 28 ਸੀਟਾਂ ਤੇ ਜਿੱਤ ਹਾਸਿਲ ਹੋਈ ਤੇ 144 ਅਜ਼ਾਦ ਉਮੀਦਵਾਰ ਜਿੱਤੇ ਨੇ
ਕਿਹੜੇ ਜ਼ਿਲੇ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ?
ਅੰਮ੍ਰਿਤਸਰ 'ਚ ਕੁੱਲ 24 ਸੀਟਾਂ 'ਚੋਂ 19 'ਤੇ ਆਪ, ਕਾਂਗਰਸ ਨੂੰ 1 ਅਤੇ ਅਕਾਲੀਆਂ ਨੂੰ 4 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ BJP ਤੇ BSP ਦਾ ਖਾਤਾ ਨਹੀਂ ਖੁੱਲ੍ਹਿਆ ਅਗਲੇ ਜ਼ਿਲੇ ਬਠਿੰਡੇ ਦੀ ਗੱਲ ਕਰੀਏ ਤਾਂ 17 ਸੀਟਾਂ 'ਚੋਂ 4 ਸੀਟਾਂ ਤੇ ਆਪ ਨੂੰ ਜਿੱਤ ਹਾਸਿਲ ਹੋਈ 13 ਸੀਟਾਂ 'ਤੇ ਅਕਾਲੀ ਦਲ ਨੂੰ ਜਿੱਤ ਪ੍ਰਾਪਤ ਹੋਈ ਬਾਕੀ ਕਾਂਗਰਸ ਤੇ BJP ਦਾ ਖਾਤਾ ਵੀ ਨਹੀਂ ਖੁੱਲ੍ਹਿਆ, ਬਰਨਾਲਾ 'ਚ AAP ਨੇ ਬਾਜ਼ੀ ਮਾਰੀ ਤੇ 10 ਸੀਟਾਂ ਚੋਂ 8 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ 2 ਸੀਟਾਂ ਕਾਂਗਰਸ ਦੀ ਝੋਲੀ ਪਈਆਂ, ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਈ, ਅੱਗੇ ਵੱਧਦੇ ਹੋਏ ਫਤਹਿਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਕੁੱਲ 10 ਸੀਟਾਂ 'ਚੋਂ 8 ਤੇ ਆਪ ਦੀ ਜਿੱਤ ਹੋਈ 1 ਕਾਂਗਰਸ ਨੂੰ ਤੇ 1 ਸੀਟ 'ਤੇ ਅਜ਼ਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ, ਫਰੀਦਕੋਟ 'ਚ ਮੁਕਾਬਲਾ ਫੱਸਵਾਂ ਦਿਖਿਆ, ਕੁੱਲ 10 ਸੀਟਾਂ 'ਚੋਂ 4 ਸੀਟਾਂ 'ਤੇ ਸੱਤਾਧਿਰ ਪਾਰਟੀ ਆਪ ਨੂੰ ਜਿੱਤ ਮਿਲੀ, ਇਸ ਥਾਂ ਤੇ ਅਕਾਲੀ ਬਾਜ਼ੀ ਮਾਰ ਗਏ ਤੇ 5 ਸੀਟਾਂ ਜਿੱਤ ਗਏ, ਕਾਂਗਰਸ ਨੂੰ ਸਿਰਫ 1 ਸੀਟ ਤੇ ਜਿੱਤ ਮਿਲੀ ਤੇ ਬਾਕੀ ਪਾਰਟੀਆਂ ਦਾ ਖਾਤਾ ਨਹੀਂ ਖੁੱਲਿਆ, ਫਾਜ਼ਿਲਕਾ ਦੇ ਵਿੱਚ 16 ਸੀਟਾਂ 'ਤੇ ਸਿਆਸੀ ਪਾਰਟੀਆਂ ਤੇ ਪੇਚ ਫਸੇ, ਪਰ ਇਸ ਜ਼ਿਲੇ 'ਚ ਵੀ ਆਪ ਨੇ ਬਾਜ਼ੀ ਮਾਰ ਲਈ ਅਤੇ 12 ਸੀਟਾਂ ਤੇ ਜਿੱਤ ਹਾਸਿਲ ਕੀਤੀ, ਇਸ ਜ਼ਿਲੇ 'ਚ 3 ਸੀਟਾਂ ਤੇ BJP ਬਾਜ਼ੀ ਮਾਰ ਗਈ ਤੇ ਕਾਂਗਰਸ ਨੂੰ ਸਿਰਫ 1 ਸੀਟ ਹੀ ਮਿਲੀ, ਬਾਕੀ ਪਾਰਟੀਆਂ ਦੇ ਖਾਤੇ ਖਾਲੀ ਰਹੇ, ਇਸੇ ਤਰੀਕੇ ਨਾਲ ਹੇਠਾਂ ਇੱਕ ਲਿਸਟ ਦਿੱਤੀ ਗਈ ਹੈ ਜਿਸ ਵਿੱਚ ਲੜੀਵਾਰ ਤਰੀਕੇ ਨਾਲ ਹਰ ਇੱਕ ਜ਼ਿਲੇ ਚ ਕਿਸਨੇ ਕਿੰਨੀਆਂ ਸੀਟਾਂ ਜਿੱਤੀਆਂ, ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ

ਪੰਚਾਇਤ ਸੰਮਤੀ ਦਾ Final Result
ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕੁੱਲ 195 ਸੀਟਾਂ 'ਚੋਂ 148 ਸੀਟਾਂ 'ਆਪ' ਨੂੰ 19 ਸੀਟਾਂ ਕਾਂਗਰਸ ਨੂੰ 27 ਸੀਟਾਂ ਅਕਾਲੀ ਦਲ ਨੂੰ ਮਿਲੀਆਂ, ਬਾਕੀ BJP ਤੇ BSP ਦਾ ਖਾਤਾ ਅੰਮ੍ਰਿਤਸਰ 'ਚ ਨਹੀਂ ਖੁੱਲ੍ਹਿਆ, 1 ਸੀਟ ਤੇ ਆਜ਼ਾਦ ਉਮੀਦਵਾਰ ਦੀ ਵੀ ਜਿੱਤ ਹੋਈ ਹੈ ਅੱਗੇ ਵੱਧਦੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਵੱਡਾ ਜ਼ਿਲਾ ਹੋਣ ਕਰਕੇ ਸੀਟਾਂ ਵੀ ਵੱਧ ਹਨ ਕੁੱਲ 204 ਸੀਟਾਂ 'ਤੇ ਚੋਣਾਂ ਹੋਈਆਂ, ਜਿਸ ਵਿੱਚੋਂ 125 ਸੀਟਾਂ ਤੇ AAP ਨੇ ਜਿੱਤ ਪ੍ਰਾਪਤ ਕੀਤੀ, 63 ਸੀਟਾਂ ਕਾਂਗਰਸ ਨੂੰ ਮਿਲੀਆਂ, 6 ਅਕਾਲੀ ਦਲ ਨੂੰ ਤੇ 4 BJP ਨੂੰ ਤੇ 3 ਅਜ਼ਾਦ ਉਮੀਦਵਾਰ ਜਿੱਤੇ, ਮਹਾਨਗਰ ਹੋਣ ਦੇ ਨਾਲ-ਨਾਲ ਸਭ ਤੋਂ ਵੱਧ ਸੀਟਾਂ ਲੁਧਿਆਣਾ ਦੇ ਵਿੱਚ ਹਨ 235 ਸੀਟਾਂ ਤੇ 14 ਦਸੰਬਰ ਨੂੰ ਵੋਟਾਂ ਪਈਆਂ ਜਿਸ ਵਿੱਚੋਂ 88 ਸੀਟਾਂ AAP ਦੇ ਨਾਮ ਹੋਈਆਂ, 73 ਸੀਟਾਂ ਲੈ ਕੇ ਕਾਂਗਰਸ ਮਜਬੂਤ ਹੋਈ, 44 ਸੀਟਾਂ ਅਕਾਲੀਆਂ ਦੇ ਖਾਤੇ 'ਚ ਆਈਆਂ, BJP ਨੂੰ 3 ਤੇ ਅਜ਼ਾਦ ਉਮੀਦਵਾਰ 27 ਸੀਟਾਂ ਜਿੱਤ ਕੇ ਹੌਂਦ ਦੇ ਵਿੱਚ ਆਏ ਇਸੇ ਤਰੀਕੇ ਨਾਲ ਹੇਠਾਂ ਇੱਕ ਲਿਸਟ ਦਿੱਤੀ ਗਈ ਹੈ ਜਿਸ ਵਿੱਚ ਲੜੀਵਾਰ ਤਰੀਕੇ ਨਾਲ ਹਰ ਇੱਕ ਜ਼ਿਲੇ 'ਚ ਕਿਸਨੇ ਕਿੰਨੀਆਂ ਸੀਟਾਂ ਜਿੱਤੀਆਂ, ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ

ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਕਿਉਂ ਜਰੂਰੀ ?
ਪੰਜਾਬ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਫਾਈਨਲ ਨਤੀਜਿਆਂ ਦੇ ਐਲਾਨ ਨਾਲ ਪਿੰਡ ਪੱਧਰੀ ਲੋਕਤੰਤਰ ਨੂੰ ਨਵੀਂ ਦਿਸ਼ਾ ਮਿਲੀ ਹੈ। ਇਹ ਨਤੀਜੇ ਨਾ ਸਿਰਫ ਪੇਂਡੂ ਇਲਾਕਿਆਂ ਦੇ ਪ੍ਰਸ਼ਾਸਨਕ ਢਾਂਚੇ ਨੂੰ ਮਜ਼ਬੂਤ ਕਰਦੇ ਹਨ, ਸਗੋਂ ਆਮ ਲੋਕਾਂ ਦੀ ਰਾਜਨੀਤਕ ਭਾਗੀਦਾਰੀ ਅਤੇ ਵਿਸ਼ਵਾਸ ਨੂੰ ਵੀ ਦਰਸਾਉਂਦੇ ਹਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਸਾਬਤ ਕੀਤਾ ਹੈ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਲਈ ਸਚੇਤ ਅਤੇ ਜ਼ਿੰਮੇਵਾਰ ਹਨ।
ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਪੇਂਡੂ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ। ਇਨ੍ਹਾਂ ਸੰਸਥਾਵਾਂ ਦਾ ਮੁੱਖ ਕੰਮ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕਰਨਾ, ਸੜਕਾਂ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ ਅਤੇ ਸਫਾਈ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ। ਫਾਈਨਲ ਨਤੀਜਿਆਂ ਤੋਂ ਬਾਅਦ ਚੁਣੇ ਗਏ ਨੁਮਾਇੰਦੇ ਹੁਣ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ ਦੀ ਕਸੌਟੀ ’ਤੇ ਖਰੇ ਉਤਰਣਗੇ।
ਇਸ ਵਾਰ ਦੇ ਨਤੀਜਿਆਂ ਵਿੱਚ ਕਈ ਥਾਵਾਂ ’ਤੇ ਨਵੇਂ ਅਤੇ ਨੌਜਵਾਨ ਚਿਹਰੇ ਸਾਹਮਣੇ ਆਏ ਹਨ, ਜੋ ਪੇਂਡੂ ਵਿਕਾਸ ਨੂੰ ਨਵੀਂ ਸੋਚ ਅਤੇ ਉਰਜਾ ਦੇਣ ਦੀ ਸਮਰੱਥਾ ਰੱਖਦੇ ਹਨ। ਇਸਦੇ ਨਾਲ ਹੀ ਕਈ ਅਨੁਭਵੀ ਨੇਤਾਵਾਂ ਨੇ ਵੀ ਲੋਕਾਂ ਦਾ ਭਰੋਸਾ ਜਿੱਤ ਕੇ ਆਪਣੀ ਜਗ੍ਹਾ ਬਣਾਈ ਹੈ। ਇਹ ਮਿਲੀ-ਝੁਲੀ ਤਸਵੀਰ ਪੇਂਡੂ ਰਾਜਨੀਤੀ ਵਿੱਚ ਸੰਤੁਲਨ ਅਤੇ ਤਜਰਬੇ ਦੇ ਨਾਲ ਨਵੀਂ ਸੋਚ ਦੀ ਲੋੜ ਨੂੰ ਦਰਸਾਉਂਦੀ ਹੈ।
ਚੋਣ ਨਤੀਜਿਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਲੋਕ ਹੁਣ ਸਿਰਫ ਵਾਅਦਿਆਂ ਨਾਲ ਨਹੀਂ, ਸਗੋਂ ਕੰਮ ਦੇ ਆਧਾਰ ’ਤੇ ਫੈਸਲੇ ਕਰ ਰਹੇ ਹਨ। ਜਿਨ੍ਹਾਂ ਨੁਮਾਇੰਦਿਆਂ ਨੇ ਪਹਿਲਾਂ ਆਪਣੇ ਖੇਤਰਾਂ ਵਿੱਚ ਵਿਕਾਸ ਕਾਰਜ ਕੀਤੇ, ਉਨ੍ਹਾਂ ਨੂੰ ਲੋਕਾਂ ਨੇ ਦੁਬਾਰਾ ਮੌਕਾ ਦਿੱਤਾ ਹੈ। ਦੂਜੇ ਪਾਸੇ, ਜਿੱਥੇ ਕੰਮ ਦੀ ਘਾਟ ਰਹੀ, ਉੱਥੇ ਲੋਕਾਂ ਨੇ ਬਦਲਾਅ ਨੂੰ ਤਰਜੀਹ ਦਿੱਤੀ।
ਹੁਣ ਜਦੋਂ ਫਾਈਨਲ ਨਤੀਜੇ ਆ ਚੁੱਕੇ ਹਨ, ਸਭ ਤੋਂ ਵੱਡੀ ਜ਼ਿੰਮੇਵਾਰੀ ਨਵੇਂ ਚੁਣੇ ਗਏ ਮੈਂਬਰਾਂ ’ਤੇ ਆ ਜਾਂਦੀ ਹੈ। ਉਨ੍ਹਾਂ ਨੂੰ ਪਾਰਟੀਬੰਦੀ ਤੋਂ ਉਪਰ ਉੱਠ ਕੇ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਕੰਮ ਕਰਨਾ ਹੋਵੇਗਾ। ਸਰਕਾਰੀ ਯੋਜਨਾਵਾਂ ਦਾ ਸਹੀ ਲਾਭ ਲੋਕਾਂ ਤੱਕ ਪਹੁੰਚਾਉਣਾ, ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣਾ ਅਹਿਮ ਚੁਣੌਤੀਆਂ ਹੋਣਗੀਆਂ।