Sunday, 11th of January 2026

CM Mann on Japan Visit, ਜਾਪਾਨ ਦੌਰੇ 'ਤੇ CM ਮਾਨ

Reported by: Sukhjinder Singh  |  Edited by: Jitendra Baghel  |  December 02nd 2025 03:57 PM  |  Updated: December 02nd 2025 03:57 PM
CM Mann on Japan Visit, ਜਾਪਾਨ ਦੌਰੇ 'ਤੇ CM ਮਾਨ

CM Mann on Japan Visit, ਜਾਪਾਨ ਦੌਰੇ 'ਤੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਜਾਪਾਨ ਦੇ 10 ਦਿਨਾਂ ਦੇ ਦੌਰੇ ‘ਤੇ ਹਨ । ਮੁੱਖ ਮੰਤਰੀ ਮਾਨ ਦਾ ਜਾਪਾਨ ਪਹੁੰਚਣ ‘ਤੇ ਰਾਜਦੂਤ ਮੈਗਮ ਐੱਮ ਮਲਿਕ ਨੇ ਸ਼ਾਨਦਾਰ ਸਵਾਗਤ ਕੀਤਾ। ਅੱਜ ਉਹ ਟੋਕੀਓ ਦੇ ਗਾਂਧੀ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਜਲੀ ਭੇਟ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁੱਖ ਸਕੱਤਰ ਅਤੇ ਕਈ ਸੀਨੀਅਰ ਅਧਿਕਾਰੀ ਵੀ ਸਨ। ਉਹ ਜਲਦੀ ਹੀ ਜਾਪਾਨੀ ਕੰਪਨੀਆਂ ਨਾਲ ਮੀਟਿੰਗਾਂ ਕਰਨਗੇ । ਅੱਜ ਮੁੱਖ ਮੰਤਰੀ ਪਹਿਲਾਂ ਜਾਪਾਨ ਦੀਆਂ ਚੋਟੀ ਦੀਆਂ ਕੰਪਨੀਆਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਵਿੱਚ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (JBIC) ਸ਼ਾਮਲ ਹੈ। ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਅਤੇ ਸਹਿਯੋਗ ਸਬੰਧੀ ਆਈਸਾਨ ਇੰਡਸਟਰੀ, ਯਾਮਾਹਾ ਮੋਟਰ ਅਤੇ ਹੌਂਡਾ ਮੋਟਰ ਨਾਲ ਲਗਾਤਾਰ ਮੀਟਿੰਗਾਂ ਦਾ ਪ੍ਰੋਗਰਾਮ ਹੈ।

ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ JICA ਸਾਊਥ ਏਸ਼ੀਆ ਡਿਵੀਜ਼ਨ ਦੇ ਡਾਇਰੈਕਟਰ ਜਨਰਲ ਨਾਲ ਵੀ ਮੁੱਖ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਜਾਪਾਨ ਸਰਕਾਰ ਦੇ ਉਪ ਉਦਯੋਗ ਮੰਤਰੀ ਕੋਮੋਰੀ ਤਾਕੂਓ ਅਤੇ ਫੁਜਿਤਸੂ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਸਰਕਾਰ ਮਾਰਚ ਵਿੱਚ ਮੋਹਾਲੀ 6ਵਾਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਕਰਵਾਉਣ ਜਾ ਰਹੀ ਹੈ, ਜਿਸ ਲਈ ਉਹ ਜਾਪਾਨ ਦੀ ਕੰਪਨੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦੇਵੇਗੀ।