Sunday, 12th of July 2026

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ! ਗਰਾਈਂਡਰ ਨਾਲ ਕੱਟਿਆ ਸਰੀਰ

By: Ajeet Singh | Edited By: Jitendra Baghel | Updated at: December 22nd 2025 06:46 PM
Trending News
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ! ਗਰਾਈਂਡਰ ਨਾਲ ਕੱਟਿਆ ਸਰੀਰ

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ! ਗਰਾਈਂਡਰ ਨਾਲ ਕੱਟਿਆ ਸਰੀਰ

ਮੇਰਠ 'ਚ ਨੀਲੇ ਡਰੱਮ 'ਚ ਪਾਉਣ ਵਾਲੀ ਘਟਨਾ ਤੋਂ ਬਾਅਦ ਸੰਭਲ ਦੇ ਚੰਦੌਸੀ 'ਚ ਵੀ ਇਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਹਥੌੜੇ ਅਤੇ ਰਾਡ ਨਾਲ ਵਾਰ ਕਰ ਕੇ ਪਹਿਲਾਂ ਮੌਤ ਦੇ ਘਾਟ ਉਤਾਰਿਆ, ਫਿਰ ਗਲੈਂਡਰ ਨਾਲ ਲਾਸ਼ ਦੇ ਟੁਕੜੇ-ਟੁਕੜੇ ਕੀਤੇ। ਧੜ ਨੂੰ ਨਾਲੇ 'ਚ ਸੁੱਟ ਦਿੱਤਾ ਅਤੇ ਬਾਕੀ ਅੰਗਾਂ ਨੂੰ ਰਾਜਘਾਟ ਗੰਗਾ 'ਚ ਵਹਾ ਦਿੱਤਾ। ਇੰਨਾ ਹੀ ਨਹੀਂ, ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤਨੀ ਨੇ ਥਾਣੇ 'ਚ ਪਤੀ ਦੀ ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਇਆ।

ਪੁਲਿਸ ਅਨੁਸਾਰ 15 ਦਸੰਬਰ ਨੂੰ ਸ਼ਹਿਰ ਦੇ ਨਾਲ ਲੱਗਦੇ ਪਤਰੂਆ ਪਿੰਡ ਦੇ ਨਾਲੇ 'ਚੋਂ ਇੱਕ ਬੁਰੀ ਤਰ੍ਹਾਂ ਕੱਟੀ-ਵੱਢੀ ਤੇ ਸੜੀ-ਗਲੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਸੀ। ਇਸ ਵਿੱਚ ਸਿਰ ਅਤੇ ਹੱਥ-ਪੈਰ ਨਹੀਂ ਸਨ। ਦੋ ਦਿਨ ਬਾਅਦ ਲਾਸ਼ ਦੇ ਇੱਕ ਕੱਟੇ ਹੋਏ ਹੱਥ 'ਤੇ 'ਰਾਹੁਲ' ਨਾਂਅ ਲਿਖਿਆ ਮਿਲਿਆ ਜਿਸ ਦੇ ਆਧਾਰ 'ਤੇ ਸ਼ਨਾਖਤ ਦੀ ਦਿਸ਼ਾ ਵਿੱਚ ਜਾਂਚ ਅੱਗੇ ਵਧੀ। ਇਸੇ ਦੌਰਾਨ ਪਤਾ ਲੱਗਾ ਕਿ ਕਰੀਬ ਇਕ ਮਹੀਨਾ ਪਹਿਲਾਂ ਚੁੰਨੀ ਮੁਹੱਲਾ ਨਿਵਾਸੀ ਰੂਬੀ ਨੇ ਆਪਣੇ ਪਤੀ ਰਾਹੁਲ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਰੂਬੀ ਦੇ ਮੁਹੱਲੇ ਦੇ ਹੀ ਗੌਰਵ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਰਾਹੁਲ ਲਗਾਤਾਰ ਵਿਰੋਧ ਕਰ ਰਿਹਾ ਸੀ। 18 ਨਵੰਬਰ ਨੂੰ ਰਾਹੁਲ ਨੇ ਰੂਬੀ ਅਤੇ ਗੌਰਵ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ।

ਨਾਲੇ 'ਚ ਸੁੱਟਿਆ ਧੜ, ਗੰਗਾ 'ਚ ਵਹਾਏ ਕੱਟੇ ਅੰਗ

ਰਾਹੁਲ ਨੇ ਗੌਰਵ ਤੇ ਰੂਬੀ ਨਾਲ ਕੁੱਟਮਾਰ ਕੀਤੀ ਅਤੇ ਧਮਕੀ ਦਿੱਤੀ ਸੀ, ਉਦੋਂ ਹੀ ਰੂਬੀ ਤੇ ਪ੍ਰੇਮੀ ਗੌਰਵ ਨੇ ਰਾਹੁਲ 'ਤੇ ਹਮਲਾ ਕਰ ਦਿੱਤਾ ਤੇ ਫਿਰ ਕਤਲ ਦੀ ਸਾਜ਼ਿਸ਼ ਰਚੀ। ਕਤਲ ਤੋਂ ਬਾਅਦ ਲਾਸ਼ ਦੇ ਟੁਕੜੇ ਕਰਨ ਲਈ ਗੌਰਵ ਨੇ ਗਰਾਈਂਡਰ ਖਰੀਦਿਆ । ਸਿਰ ਅਤੇ ਹੱਥ-ਪੈਰਾਂ ਨੂੰ ਬੈਗ 'ਚ ਭਰ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ ਜਦਕਿ ਧੜ ਨੂੰ ਪਤਰੂਆ ਪਿੰਡ ਦੇ ਨਾਲੇ 'ਚ ਸੁੱਟ ਦਿੱਤਾ ਗਿਆ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਸੀ, ਪਰ ਸਿਰ ਤੇ ਹੱਥ-ਪੈਰ ਗੰਗਾ 'ਚ ਰੁੜ੍ਹ ਗਏ।

Punjabi Shorts

Latest News