Thursday, 15th of October 2026

ਚੰਡੀਗੜ੍ਹ ਪੁਲਿਸ 'ਚ ਵੱਡਾ ਫੇਰਬਦਲ! 11 ਇੰਸਪੈਕਟਰਾਂ ਨੂੰ ਪ੍ਰਮੋਟ ਕਰਕੇ ਬਣਾਇਆ DSP, ਯੂ.ਟੀ. ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 11 ਇੰਸਪੈਕਟਰਾਂ ਨੂੰ ਪ੍ਰਮੋਟ ਕਰਕੇ ਡੀ.ਐੱਸ.ਪੀ. (DSP) ਦੇ ਰੈਂਕ 'ਤੇ ਤਰੱਕੀ ਦਿੱਤੀ ਗਈ ਹੈ।

Edited By: Lajwinder Kaur | Updated at:
ਚੰਡੀਗੜ੍ਹ ਪੁਲਿਸ 'ਚ ਵੱਡਾ ਫੇਰਬਦਲ! 11 ਇੰਸਪੈਕਟਰਾਂ ਨੂੰ ਪ੍ਰਮੋਟ ਕਰਕੇ ਬਣਾਇਆ DSP, ਯੂ.ਟੀ. ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ ਪੁਲਿਸ 'ਚ ਵੱਡਾ ਫੇਰਬਦਲ! 11 ਇੰਸਪੈਕਟਰਾਂ ਨੂੰ ਪ੍ਰਮੋਟ ਕਰਕੇ ਬਣਾਇਆ DSP, ਯੂ.ਟੀ. ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 11 ਇੰਸਪੈਕਟਰਾਂ ਨੂੰ ਪ੍ਰਮੋਟ ਕਰਕੇ ਡੀ.ਐੱਸ.ਪੀ. (DSP) ਦੇ ਰੈਂਕ 'ਤੇ ਤਰੱਕੀ ਦਿੱਤੀ ਗਈ ਹੈ। ਯੂ.ਟੀ. ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਪ੍ਰਮੋਸ਼ਨ ਪ੍ਰਾਪਤ ਕਰਨ ਵਾਲੇ ਅਧਿਕਾਰੀ

ਪ੍ਰਮੋਸ਼ਨ ਹਾਸਿਲ ਕਰਨ ਵਾਲੇ 11 ਪੁਲਿਸ ਅਧਿਕਾਰੀਆਂ ਵਿੱਚ ਸ਼ਾਮਲ ਹਨ:

ਸ਼੍ਰੀ ਪ੍ਰਕਾਸ਼

ਗੁਰਜੀਤ ਕੌਰ

ਮੰਜੂ ਸ਼ਰਮਾ

ਜਸਵਿੰਦਰ ਕੌਰ

ਨੀਰਜ ਸਰਨਾ

ਸੁਖਦੀਪ ਸਿੰਘ

ਰਣਜੋਧ ਸਿੰਘ

ਮਲਕੀਤ ਸਿੰਘ

ਪੂਨਮ ਦਿਲਾਵਰੀ

ਪਰਵੇਸ਼ ਸ਼ਰਮਾ

ਜਸਪਾਲ ਸਿੰਘ

ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਡੀ.ਐੱਸ.ਪੀ. ਦੇ ਰੈਂਕ 'ਤੇ ਨਿਯਮਤ ਤੌਰ 'ਤੇ ਤਰੱਕੀ ਦਿੱਤੀ ਗਈ ਹੈ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।

ਤਨਖਾਹ ਸਕੇਲ ਅਤੇ ਪ੍ਰੋਬੇਸ਼ਨ ਮਿਆਦ

ਤਨਖਾਹ ਸਕੇਲ: ਪ੍ਰਮੋਟ ਹੋਏ ਅਧਿਕਾਰੀਆਂ ਨੂੰ ਪੇਅ ਮੈਟ੍ਰਿਕਸ ਦੇ ਲੈਵਲ 10 ਦੇ ਤਹਿਤ ₹56,100 ਤੋਂ ₹1,77,500 ਤੱਕ ਦਾ ਤਨਖਾਹ ਸਕੇਲ ਮਿਲੇਗਾ।

ਦੋ ਸਾਲਾਂ ਦਾ ਪ੍ਰੋਬੇਸ਼ਨ: ਜਾਰੀ ਆਦੇਸ਼ਾਂ ਅਨੁਸਾਰ, ਸਾਰੇ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਜੁਆਇਨ ਕਰਨ ਦੀ ਮਿਤੀ ਤੋਂ ਦੋ ਸਾਲਾਂ ਲਈ ਪ੍ਰੋਬੇਸ਼ਨ ਪੀਰੀਅਡ 'ਤੇ ਰੱਖਿਆ ਜਾਵੇਗਾ।

ਅਦਾਲਤੀ ਫੈਸਲਿਆਂ ਦੇ ਅਧੀਨ ਰਹਿਣਗੀਆਂ ਤਰੱਕੀਆਂ

ਇਨ੍ਹਾਂ ਅਧਿਕਾਰੀਆਂ ਦੀਆਂ ਤਰੱਕੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਪੰਜ ਵੱਖ-ਵੱਖ ਮਾਮਲਿਆਂ ਦੇ ਅੰਤਿਮ ਫੈਸਲਿਆਂ ਦੇ ਅਧੀਨ ਰਹਿਣਗੀਆਂ। ਇਸ ਤੋਂ ਇਲਾਵਾ, ਜਰਨੈਲ ਸਿੰਘ ਕੇਸ ਵਿੱਚ ਮਾਣਯੋਗ ਸੁਪਰੀਮ ਕੋਰਟ ਦਾ ਆਉਣ ਵਾਲਾ ਫੈਸਲਾ ਵੀ ਇਹਨਾਂ ਪ੍ਰਮੋਸ਼ਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਤਨਖਾਹ ਨਿਰਧਾਰਤ ਕਰਨ ਦਾ ਮਿਲੇਗਾ ਵਿਕਲਪ

ਪ੍ਰਸ਼ਾਸਨ ਦੇ ਵਿੱਤ ਵਿਭਾਗ ਵੱਲੋਂ 5 ਮਈ, 2026 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰਮੋਸ਼ਨ ਪਾਉਣ ਵਾਲੇ ਅਧਿਕਾਰੀਆਂ ਨੂੰ ਆਪਣੀ ਤਨਖਾਹ ਨਿਰਧਾਰਤ ਕਰਨ ਦਾ ਵਿਕਲਪ (Option) ਦਿੱਤਾ ਜਾਵੇਗਾ। ਉਹ ਤਰੱਕੀ ਦੀ ਮਿਤੀ, ਨਵੀਂ ਪੋਸਟ 'ਤੇ ਸ਼ਾਮਲ ਹੋਣ ਦੀ ਮਿਤੀ ਜਾਂ ਹੇਠਲੀ ਪੋਸਟ ਵਿੱਚ ਅਗਲੇ ਤਨਖਾਹ ਵਾਧੇ (Increment) ਦੀ ਮਿਤੀ ਤੋਂ ਆਪਣੀ ਤਨਖਾਹ ਫਿਕਸ ਕਰਵਾਉਣ ਦੀ ਚੋਣ ਕਰ ਸਕਦੇ ਹਨ।