ਮੁਹਾਲੀ ਵਿੱਚ ਭਾਜਪਾ ਨੇਤਾ ਦੇ ਘਰ ਦੇ ਬਾਹਰ ਖੜੀ ਥਾਰ ’ਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਗੱਡੀ ਦੀ ਭੰਨਤੋੜ ਵੀ ਕੀਤੀ । ਸੀਸੀਟੀਵੀ ਫੁਟੇਜ਼ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲਾਵਰ ਚਿੱਟੇ ਰੰਗ ਦੀ ਸਕਾਰਪਿਓ ਵਿੱਚ ਸਵਾਰ ਹੋ ਕੇ ਆਏ ਸਨ । ਫੁਟੇਜ਼ ਵਿੱਚ ਦਿਖੀ ਇਸ ਸ਼ੱਕੀ ਗੱਡੀ ਦੀ ਪਛਾਣ ਲਈ ਪੁਲਿਸ ਨੰਬਰ ਟਰੇਸ ਕਰਨ ਵਿੱਚ ਜੁਟੀ ਹੋਈ ਹੈ ।
ਭਾਜਪਾ ਨੇਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਿਵੇ ਹੀ ਸਵੇਰੇ ਜ਼ਿਮ ਜਾਣ ਲਈ ਬਾਹਰ ਨਿਕਲੇ ਤਾਂ ਵੇਖਿਆ ਉਨ੍ਹਾਂ ਦੀ ਥਾਰ ਦਾ ਫਰੰਟ ਵਾਲਾ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਬੋਨਟ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ । ਇੰਨ੍ਹਾਂ ਹੀ ਗੱਡੀ ਅੰਦਰੋਂ ਇੱਕ ਖੋਲ੍ਹ ਬਰਾਮਦ ਹੋਇਆ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਹਾਲਾਂਕਿ ਪੀੜਤ ਨੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਅਤੇ ਨਾਂ ਹੀ ਕਿਸੇ ਨਾਲ ਕੋਈ ਰੰਜਿਸ਼ ਹੈ।
ਉਧਰ ਥਾਣਾ ਫੇਜ਼-1 ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ।