Friday, 16th of January 2026

Ludhiana: ਪਿਸਤੌਲ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਇਲਾਜ਼ ਦੌਰਾਨ ASI ਦੀ ਮੌਤ

Reported by: Ajeet Singh  |  Edited by: Jitendra Baghel  |  January 16th 2026 04:08 PM  |  Updated: January 16th 2026 04:08 PM
Ludhiana: ਪਿਸਤੌਲ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਇਲਾਜ਼ ਦੌਰਾਨ ASI ਦੀ ਮੌਤ

Ludhiana: ਪਿਸਤੌਲ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਇਲਾਜ਼ ਦੌਰਾਨ ASI ਦੀ ਮੌਤ

ਲੁਧਿਆਣਾ ਪੁਲਿਸ ਦੇ ਅਸਿਸਟੈਂਟ ਸਬ-ਇੰਸਪੈਕਟਰ (ASI) ਕਸ਼ਮੀਰ ਸਿੰਘ ਢਿੱਲੋਂ ਦਾ 14 ਜਨਵਰੀ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਿਆ। ਉਹ 2 ਜਨਵਰੀ ਨੂੰ ਆਪਣੀ ਸਰਕਾਰੀ ਪਿਸਤੌਲ ਦੀ ਸਾਫ਼ ਸਫਾਈ ਕਰ ਰਹੇ ਸਨ, ਜਦੋਂ ਅਚਾਨਕ ਗੋਲੀ ਚਲ ਗਈ ਅਤੇ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ, ਪਰ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ ਅਤੇ ਕੱਲ੍ਹ ਉਨ੍ਹਾਂ ਦੀ ਮੌਤ ਹੋ ਗਈ।

ਇਲਾਜ ਦੌਰਾਨ ASI ਦੀ ਹੋਈ ਮੌਤ 

12 ਦਿਨਾਂ ਦੇ ਇਲਾਜ ਦੇ ਬਾਵਜੂਦ ਵੀ ASI ਕਸ਼ਮੀਰ ਸਿੰਘ ਢਿੱਲੋਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ 14 ਜਨਵਰੀ ਨੂੰ ਮ੍ਰਿਤਕ ਐਲਾਕ ਕੀਤਾ। 15 ਜਨਵਰੀ ਨੂੰ ਪਟਿਆਲਾ ਵਿੱਚ ਪੂਰੇ ਪੁਲਿਸ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਪਿਸਤੌਲ ਸਾਫ਼ ਕਰਦੇ ਸਮੇਂ ਲੱਗੀ ਗੋਲੀ

ਪਰਿਵਾਰਕ ਮੈਂਬਰਾਂ ਅਨੁਸਾਰ, ਇਹ ਘਟਨਾ 2 ਜਨਵਰੀ ਨੂੰ ਵਾਪਰੀ ਜਦੋਂ ਏਐਸਆਈ ਕਸ਼ਮੀਰ ਸਿੰਘ ਆਪਣੀ ਸਰਕਾਰੀ ਪਿਸਤੌਲ ਸਾਫ਼ ਕਰ ਰਿਹਾ ਸੀ। ਗੋਲੀ ਅਚਾਨਕ ਚੱਲ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਕਸ਼ਮੀਰ ਸਿੰਘ ਦੀ ਇੱਕ ਧੀ ਵਿਦੇਸ਼ ਵਿੱਚ ਰਹਿੰਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਖੁਦ ਕੁਝ ਸਮਾਂ ਪਹਿਲਾਂ ਵਿਦੇਸ਼ ਗਏ ਸਨ ਅਤੇ ਹਾਲ ਹੀ ਵਿੱਚ ਭਾਰਤ ਵਾਪਸ ਆਏ ਸਨ।

ਆਪਣੇ ਪੁਲਿਸ ਕਰੀਅਰ ਦੌਰਾਨ, ਏਐਸਆਈ ਕਸ਼ਮੀਰ ਸਿੰਘ ਢਿੱਲੋਂ ਨੇ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਨੇ ਲੁਧਿਆਣਾ ਕ੍ਰਾਈਮ ਬ੍ਰਾਂਚ, ਸ਼ਿਮਲਾਪੁਰੀ, ਡੀਐਮਸੀ ਅਤੇ ਬੱਸ ਸਟੈਂਡ ਖੇਤਰਾਂ ਵਿੱਚ ਚੌਕੀ ਇੰਚਾਰਜ ਵਜੋਂ ਸੇਵਾ ਨਿਭਾਈ। ਉਹ ਇਸ ਸਮੇਂ ਟਿੱਬਾ ਪੁਲਿਸ ਥਾਣੇ, ਲੁਧਿਆਣਾ ਵਿੱਚ ਤਾਇਨਾਤ ਸਨ।

ASI ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ 

ਕਸ਼ਮੀਰ ਸਿੰਘ ਦੀ ਮੌਤ ਨਾਲ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਪ੍ਰਗਟ ਕੀਤਾ।

Latest News