Monday, 12th of January 2026

AAP ਦਾ ਬਿੱਟੂ ਨੂੰ ਸਵਾਲ, ਅਹੁਦਿਆਂ ਲਈ ਦਿੱਤੇ ਕਿੰਨੇ ਪੈਸੇ?

Reported by: Anhad S Chawla  |  Edited by: Jitendra Baghel  |  December 10th 2025 05:19 PM  |  Updated: December 10th 2025 05:19 PM
AAP ਦਾ ਬਿੱਟੂ ਨੂੰ ਸਵਾਲ, ਅਹੁਦਿਆਂ ਲਈ ਦਿੱਤੇ ਕਿੰਨੇ ਪੈਸੇ?

AAP ਦਾ ਬਿੱਟੂ ਨੂੰ ਸਵਾਲ, ਅਹੁਦਿਆਂ ਲਈ ਦਿੱਤੇ ਕਿੰਨੇ ਪੈਸੇ?

ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਜਿੱਥੇ ਪਹਿਲਾਂ ਹੀ ਸਿਆਸਤ ਗਰਮਾਈ ਪਈ ਹੈ, ਉੱਥੇ ਹੀ ਹੁਣ ਵਿਰੋਧੀਆਂ ਵੱਲੋਂ ਵੀ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਇੱਕ ਬਿਆਨ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ‘‘ਕਾਂਗਰਸ ’ਚ ਕੌਂਸਲਰ ਤੋਂ ਲੈਕੇ CM ਦੀ ਟਿਕਟ ਤੱਕ ਬੋਲੀ ਲਗਦੀ ਹੈ।’’ 

ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਿੱਟੂ ਨੂੰ ਘੇਰਦਿਆਂ ਕਿਹਾ ਕਿ ਉਹ ਕਾਂਗਰਸ ’ਚ 3 ਵਾਰ ਲੋਕ ਸਭਾ ਸਾਂਸਦ, 5 ਵਾਰ ਯੂਥ ਕਾਂਗਰਸ ਦੇ ਪ੍ਰਧਾਨ, ਲੋਕ ਸਭਾ ’ਚ ਪਾਰਟੀ ਵ੍ਹਿਪ, ਕਾਂਗਰਸ ਦੇ ਲੋਕ ਸਭਾ ’ਚ ਲੀਡਰ/ਡਿਪਟੀ ਲੀਡਰ, ਕਾਂਗਰਸ ਚੋਣ ਪ੍ਰਬੰਧਕ ਕਮੇਟੀ ਪੰਜਾਬ ਦੇ ਚੇਅਰਮੈਨ ਰਹੇ ਨੇ।

AAP ਨੇ ਬਿੱਟੂ ’ਤੇ ਤੰਜ ਕਸਦਿਆਂ ਸਵਾਲ ਖੜਾ ਕੀਤਾ ਕਿ ਹੁਣ ਬਿੱਟੂ ਵੀ ਜਵਾਬ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਉਨ੍ਹਾਂ ਨੇ ਕਿੰਨੇ ਪੈਸੇ ਦਿੱਤੇ ਸਨ?