Wednesday, 10th of June 2026

ਪਟਿਆਲਾ ‘ਚ ਮੱਚੀ ਤਰਥੱਲੀ, ਭਾਖੜਾ ਨਹਿਰ 'ਚੋਂ ਮਿਲਿਆ ਮ੍ਰਿਤਕ ਬੱਚਾ, ਪੈਰ ਬੰਨੇ ਤੇ ਸਿਰ ਗਾਇਬ, ਇਲਾਕੇ ‘ਚ ਫੈਲੀ ਸਨਸਨੀ!

Edited By: Lajwinder Kaur | Updated at: June 10th 2026 01:06 PM
Trending News
ਪਟਿਆਲਾ ‘ਚ ਮੱਚੀ ਤਰਥੱਲੀ, ਭਾਖੜਾ ਨਹਿਰ 'ਚੋਂ ਮਿਲਿਆ ਮ੍ਰਿਤਕ ਬੱਚਾ, ਪੈਰ ਬੰਨੇ ਤੇ ਸਿਰ ਗਾਇਬ, ਇਲਾਕੇ ‘ਚ ਫੈਲੀ ਸਨਸਨੀ!

ਪਟਿਆਲਾ ‘ਚ ਮੱਚੀ ਤਰਥੱਲੀ, ਭਾਖੜਾ ਨਹਿਰ 'ਚੋਂ ਮਿਲਿਆ ਮ੍ਰਿਤਕ ਬੱਚਾ, ਪੈਰ ਬੰਨੇ ਤੇ ਸਿਰ ਗਾਇਬ, ਇਲਾਕੇ ‘ਚ ਫੈਲੀ ਸਨਸਨੀ!

ਪਟਿਆਲਾ ਤੋਂ ਹੈਰਾਨ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਮਾਣਾ ਨੇੜਲੇ ਪਿੰਡ ਕਕਰਾਲਾ ਵਿਖੇ ਭਾਖੜਾ ਨਹਿਰ ਵਿੱਚੋਂ ਇੱਕ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਲਾਸ਼ ਦੀ ਹਾਲਤ ਇੰਨੀ ਖਰਾਬ ਹੈ ਕਿ ਬੱਚੇ ਦਾ ਸਿਰ ਗਾਇਬ ਹੈ।

7 ਤੋਂ 8 ਸਾਲ ਦੇ ਵਿਚਾਲੇ ਮ੍ਰਿਤਕ ਬੱਚੇ ਦੀ ਉਮਰ

ਭੋਲੇ ਸ਼ੰਕਰ ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਉਮਰ ਲਗਭਗ 7 ਤੋਂ 8 ਸਾਲ ਜਾਪ ਰਹੀ ਹੈ। ਸਭ ਤੋਂ ਹੈਰਾਨੀਜਨਕ ਅਤੇ ਦੁਖਦਾਈ ਗੱਲ ਇਹ ਹੈ ਕਿ ਬੱਚੇ ਦੇ ਪੈਰਾਂ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਹੋ ਸਕਦੀ ਹੈ। ਬੱਚੇ ਦੇ ਦੋਵਾਂ ਪੈਰ ਰੱਸੀ ਨਾਲ ਬੰਨੇ ਹੋਏ ਅਤੇ ਧੜ ਤੋਂ ਸਿਰ ਗਾਇਬ ਹੈ।

ਇਲਾਕੇ ਵਿੱਚ ਸਹਿਮ ਦਾ ਮਾਹੌਲ

ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕਢਵਾ ਕੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Latest News