Monday, 5th of October 2026

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: SSP ਵੱਲੋਂ ਤਿੰਨ ਮੁੱਖ ਥਾਣਿਆਂ ਦੇ SHO ਅਤੇ ਕਈ ਸੈੱਲਾਂ ਦੇ ਇੰਚਾਰਜਾਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਨੂੰ ਦੇਖਣ ਨੂੰ ਮਿਲਿਆ। ਪਠਾਨਕੋਟ ਜ਼ਿਲ੍ਹੇ ਵਿੱਚ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ, ਜਿੱਥੇ ਐਸ.ਐਸ.ਪੀ. ਮਨਪ੍ਰੀਤ ਸਿੰਘ ਵੱਲੋਂ ਪੰਜਾਬ ਪੁਲਿਸ ਐਕਟ 2007 ਦੇ ਤਹਿਤ ਸਥਾਪਨਾ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਪ੍ਰਭਾਵ ਨਾਲ ਕਈ ਅਹਿਮ ਤਬਾਦਲੇ ਕੀਤੇ ਗਏ ਹਨ।

Edited By: Lajwinder Kaur | Updated at:
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: SSP ਵੱਲੋਂ ਤਿੰਨ ਮੁੱਖ ਥਾਣਿਆਂ ਦੇ SHO ਅਤੇ ਕਈ ਸੈੱਲਾਂ ਦੇ ਇੰਚਾਰਜਾਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: SSP ਵੱਲੋਂ ਤਿੰਨ ਮੁੱਖ ਥਾਣਿਆਂ ਦੇ SHO ਅਤੇ ਕਈ ਸੈੱਲਾਂ ਦੇ ਇੰਚਾਰਜਾਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪਠਾਨਕੋਟ ਜ਼ਿਲ੍ਹੇ ਵਿੱਚ ਪ੍ਰਸ਼ਾਸਨਿਕ ਅਤੇ ਅਧਿਕਾਰਤ ਕੰਮਕਾਜ ਨੂੰ ਹੋਰ ਜ਼ਿਆਦਾ ਚੁਸਤ-ਦਰੁਸਤ ਬਣਾਉਣ ਲਈ ਪੁਲਿਸ ਵਿਭਾਗ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ। ਐਸ.ਐਸ.ਪੀ. ਮਨਪ੍ਰੀਤ ਸਿੰਘ ਵੱਲੋਂ ਪੰਜਾਬ ਪੁਲਿਸ ਐਕਟ 2007 ਦੇ ਤਹਿਤ ਸਥਾਪਨਾ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਪ੍ਰਭਾਵ ਨਾਲ ਕਈ ਅਹਿਮ ਤਬਾਦਲੇ ਕੀਤੇ ਗਏ ਹਨ। ਇਸ ਫੇਰਬਦਲ ਨਾਲ ਸ਼ਹਿਰ ਦੇ ਤਿੰਨ ਮੁੱਖ ਥਾਣਿਆਂ ਦੇ ਸਟੇਸ਼ਨ ਇੰਚਾਰਜਾਂ (SHO) ਸਮੇਤ ਕਈ ਮੁੱਖ ਸੈੱਲਾਂ ਦੀ ਕਮਾਨ ਵੀ ਬਦਲੀ ਗਈ ਹੈ।

ਥਾਣਿਆਂ ਵਿੱਚ ਨਵੀਆਂ ਨਿਯੁਕਤੀਆਂ ਅਤੇ ਪੁਲਿਸ ਲਾਈਨ ਭੇਜੇ ਅਧਿਕਾਰੀ

ਜਾਰੀ ਹੋਏ ਹੁਕਮਾਂ ਮੁਤਾਬਕ, ਨੰਗਲਭੂਰ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਅਤੇ ਮਹਿਲਾ ਸੈੱਲ ਦੀ ਇੰਚਾਰਜ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਖਾਲੀ ਹੋਈ ਜਗ੍ਹਾ ‘ਤੇ ਪੁਲਿਸ ਲਾਈਨ ਵਿੱਚ ਤਾਇਨਾਤ ਦੋ ਤਜ਼ਰਬੇਕਾਰ ਸਬ-ਇੰਸਪੈਕਟਰਾਂ ਨੂੰ ਨੰਗਲਭੂਰ ਪੁਲਿਸ ਸਟੇਸ਼ਨ ਅਤੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਕਮਾਨ ਸੌਂਪੀ ਗਈ ਹੈ।

ਐਸ.ਐਸ.ਪੀ. ਦਫ਼ਤਰ ਵੱਲੋਂ ਐਤਵਾਰ ਦੇਰ ਰਾਤ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਤਬਦੀਲ ਕੀਤੇ ਗਏ ਸਾਰੇ ਅਧਿਕਾਰੀ ਆਪਣੀਆਂ ਪੁਰਾਣੀਆਂ ਪੋਸਟਿੰਗਾਂ ਦਾ ਚਾਰਜ ਤੁਰੰਤ ਛੱਡ ਕੇ ਆਪਣੀਆਂ ਨਵੀਆਂ ਨਿਯੁਕਤੀ ਵਾਲੀਆਂ ਥਾਵਾਂ ‘ਤੇ ਤੁਰੰਤ ਰਿਪੋਰਟ ਕਰਨ।

ਮਹਿਲਾ ਸੈੱਲ ਅਤੇ ਈ.ਓ. (EO) ਵਿੰਗ ਦੀ ਕਮਾਨ ਵਿੱਚ ਬਦਲਾਅ

ਇਸ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਵਿਸ਼ੇਸ਼ ਸੈੱਲਾਂ ਦੀ ਜ਼ਿੰਮੇਵਾਰੀ ਵਿੱਚ ਵੀ ਫੇਰਬਦਲ ਕੀਤਾ ਗਿਆ ਹੈ:

ਮਹਿਲਾ ਸੈੱਲ: ਜ਼ਿਲ੍ਹਾ ਸਿਖਲਾਈ ਸਕੂਲ ਅਤੇ ਹੋਰ ਅਹਿਮ ਸੈੱਲਾਂ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੀ ਇੰਸਪੈਕਟਰ ਅਮਨਪ੍ਰੀਤ ਕੌਰ ਨੂੰ ਹੁਣ ਮਹਿਲਾ ਸੈੱਲ, ਪਠਾਨਕੋਟ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਆਰਥਿਕ ਅਪਰਾਧ (EO) ਵਿੰਗ: ਇਸੇ ਤਰ੍ਹਾਂ, ਸੋਸ਼ਲ ਮੀਡੀਆ ਸੈੱਲ ਦੀ ਇੰਚਾਰਜ ਰਹੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਈ.ਓ. (EO) ਵਿੰਗ ਦਾ ਸਮੁੱਚਾ ਚਾਰਜ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਸੋਸ਼ਲ ਮੀਡੀਆ ਸੈੱਲ, ਜ਼ਿਲ੍ਹਾ ਸਿਖਲਾਈ ਸਕੂਲ, ਮਨੁੱਖੀ ਤਸਕਰੀ ਵਿਰੋਧੀ ਇਕਾਈ (Anti-Human Trafficking Unit), ਭਰਤੀ ਸੈੱਲ ਅਤੇ ਯੁਵਾ ਸਾਂਝ ਪਠਾਨਕੋਟ ਦਾ ਵਾਧੂ ਚਾਰਜ ਵੀ ਜਾਰੀ ਰਹੇਗਾ।

ਸੁਰੱਖਿਆ ਅਤੇ ਅਪਰਾਧ ਰੋਕਥਾਮ ਦੇ ਮਾਮਲੇ ਵਿੱਚ ਪਠਾਨਕੋਟ ਪੁਲਿਸ ਪ੍ਰਸ਼ਾਸਨ ਦਾ ਇਹ ਕਦਮ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਪੁਲਿਸ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਅਤੇ ਤੇਜ਼ੀ ਆਉਣ ਦੀ ਉਮੀਦ ਹੈ।