Trending:
ਵਿਨੇਸ਼ ਫੋਗਾਟ ਨੇ ਮੈਟ ਕੁਸ਼ਤੀ ‘ਤੇ ਵਾਪਸ ਆਉਣ ਦਾ ਫੈਸਲਾ ਕੀਤਾ ਹੈ। ਉਹ 2028 ਲਾਸ ਏਂਜਲਸ ਓਲੰਪਿਕ ਵਿੱਚ ਹਿੱਸਾ ਲੈਣਾ ਚਾਹੁੰਦੀ ਹੈ । ਵਿਨੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।
ਫੋਗਾਟ ਨੇ ਲਿਖਿਆ-ਲੋਕ ਪੁੱਛਦੇ ਰਹੇ ਕਿ ਕੀ ਪੈਰਿਸ ਅੰਤ ਸੀ। ਲੰਬੇ ਸਮੇਂ ਤੋਂ ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਮੈਨੂੰ ਮੈਟ ਤੋਂ, ਦਬਾਅ ਤੋਂ,ਉਮੀਦਾਂ ਤੋਂ, ਇੱਥੋਂ ਤੱਕ ਕਿ ਆਪਣੇ ਸੁਪਨਿਆਂ ਤੋਂ ਵੀ ਦੂਰ ਜਾਣ ਦੀ ਲੋੜ ਸੀ। ਸਾਲਾਂ ਵਿੱਚ ਪਹਿਲੀ ਵਾਰ ਮੈਂ ਆਪਣੇ ਆਪ ਨੂੰ ਸਾਹ ਲੈਣ ਦਿੱਤਾ। ਮੈਂ ਆਪਣੇ ਸਫ਼ਰ ਦੇ ਬੋਝ ਨੂੰ ਸਮਝਣ ਲਈ ਸਮਾਂ ਕੱਢਿਆ,ਉਤਰਾਅ-ਚੜ੍ਹਾਅ,ਦਿਲ ਟੁੱਟਣਾ,ਕੁਰਬਾਨੀਆਂ,ਮੇਰੇ ਪੱਖ ਜੋ ਦੁਨੀਆ ਨੇ ਕਦੇ ਨਹੀਂ ਦੇਖੇ ਅਤੇ ਉਸ ਸੋਚ ਵਿੱਚ ਕਿਤੇ ਨਾ ਕਿਤੇ,ਮੈਨੂੰ ਸੱਚਾਈ ਮਿਲੀ, ਮੈਨੂੰ ਅਜੇ ਵੀ ਇਸ ਖੇਡ ਨਾਲ ਪਿਆਰ ਹੈ। ਮੈਂ ਹੁਣ ਵੀ ਮੁਕਾਬਲਾ ਕਰਨਾ ਚਾਹੁੰਦੀ ਹਾਂ।
ਸਾਲ 2024 ਵਿੱਚ ਵਿਨੇਸ਼ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਤਗਮਾ ਜਿੱਤਣ ਵਿੱਚ ਅਸਫਲ ਰਹੀ ਅਤੇ ਹੁਣ ਉਸਦਾ ਟੀਚਾ ਸੋਨੇ ਦੇ ਤਗਮੇ ਦੇ ਉਸ ਅਧੂਰੇ ਸੁਪਨੇ ਨੂੰ ਪੂਰਾ ਕਰਨਾ ਹੈ । 2024 ਵਿੱਚ ਵਿਨੇਸ਼ ਨੂੰ ਫਾਈਨਲ ਵਿੱਚ ਅਯੋਗ ਕਰਾਰ ਦਿੱਤਾ ਗਿਆ ਸੀ ਜਿਸ ਕਾਰਨ ਉਹ ਤਗਮਾ ਜਿੱਤਣ ਵਿੱਚ ਅਸਫਲ ਰਹੀ। ਪੈਰਿਸ ਉਲਪਿੰਕ ਵਿਵਾਦ ਤੋਂ ਬਾਅਦ ਵਿਨੇਸ਼ ਫੋਗਾਟ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ ਵਿਨੇਸ਼ ਹਰਿਆਣਾ ਦੇ ਜੁਲਾਣਾ ਤੋਂ ਕਾਂਗਰਸੀ ਵਿਧਾਇਕ ਹਨ ।