Tuesday, 3rd of March 2026

Hormuz Strait: ਈਰਾਨ ਨੇ ਹੋਰਮੁਜ਼ ਸਟ੍ਰੇਟ ਕੀਤੀ ਬੰਦ, ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਦੀ ਦਿੱਤੀ ਚੇਤਾਵਨੀ; ਭਾਰਤ ਦੀ 50% ਤੇਲ ਸਪਲਾਈ ਖ਼ਤਰੇ 'ਚ!

By: GTC News Desk | Edited By: Lajwinder Kaur | Updated at: March 03rd 2026 01:30 PM
Hormuz Strait: ਈਰਾਨ ਨੇ ਹੋਰਮੁਜ਼ ਸਟ੍ਰੇਟ ਕੀਤੀ ਬੰਦ, ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਦੀ ਦਿੱਤੀ ਚੇਤਾਵਨੀ; ਭਾਰਤ ਦੀ 50% ਤੇਲ ਸਪਲਾਈ ਖ਼ਤਰੇ 'ਚ!

Hormuz Strait: ਈਰਾਨ ਨੇ ਹੋਰਮੁਜ਼ ਸਟ੍ਰੇਟ ਕੀਤੀ ਬੰਦ, ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਦੀ ਦਿੱਤੀ ਚੇਤਾਵਨੀ; ਭਾਰਤ ਦੀ 50% ਤੇਲ ਸਪਲਾਈ ਖ਼ਤਰੇ 'ਚ!

US-Israel-Iran War: ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਜੰਗ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਇੱਕ ਬਹੁਤ ਹੀ ਖ਼ਤਰਨਾਕ ਐਲਾਨ ਕਰਦਿਆਂ ਦੁਨੀਆ ਦੀ ਤੇਲ ਸਪਲਾਈ ਲਈ ਸਭ ਤੋਂ ਅਹਿਮ ਰਸਤਾ, ਹੋਰਮੁਜ਼ ਸਟ੍ਰੇਟ (Strait of Hormuz), ਬੰਦ ਕਰ ਦਿੱਤਾ ਹੈ। ਇਹ ਸਮੁੰਦਰੀ ਰਸਤਾ ਵਿਸ਼ਵ ਪੱਧਰ 'ਤੇ ਤੇਲ ਦੀ ਆਵਾਜਾਈ ਲਈ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।

ਲੰਘਣ ਵਾਲਿਆਂ ‘ਤੇ ਹਮਲੇ ਦੀ ਵਾਰਨਿੰਗ

IRGC ਦੇ ਇੱਕ ਅਧਿਕਾਰੀ ਨੇ ਸਰਕਾਰੀ ਟੀਵੀ 'ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਜਹਾਜ਼ ਇਸ ਰਸਤੇ ਰਾਹੀਂ ਲੰਘਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਨੂੰ ਨਾ ਸਿਰਫ਼ ਰੋਕਿਆ ਜਾਵੇਗਾ, ਸਗੋਂ ਉਸ 'ਤੇ ਹਮਲਾ ਵੀ ਕੀਤਾ ਜਾ ਸਕਦਾ ਹੈ।

ਜਾਣੋ ਭਾਰਤ 'ਤੇ ਕੀ ਹੋਏਗਾ ਅਸਰ

ਭਾਰਤ ਲਈ ਇਹ ਖ਼ਬਰ ਬਹੁਤ ਚਿੰਤਾਜਨਕ ਹੈ ਕਿਉਂਕਿ ਦੇਸ਼ ਦਾ ਲਗਭਗ 50% ਕੱਚਾ ਤੇਲ ਇਸੇ ਹੋਰਮੁਜ਼ ਸਟ੍ਰੇਟ ਦੇ ਰਸਤੇ ਰਾਹੀਂ ਆਉਂਦਾ ਹੈ। ਇਸ ਰਸਤੇ ਦੇ ਬੰਦ ਹੋਣ ਨਾਲ ਭਾਰਤ ਵਿੱਚ ਤੇਲ ਦੀ ਕਿੱਲਤ ਹੋ ਸਕਦੀ ਹੈ ਅਤੇ ਕੀਮਤਾਂ ਵਿੱਚ ਭਾਰੀ ਉਛਾਲ ਆਉਣ ਦਾ ਖ਼ਦਸ਼ਾ ਹੈ। ਜੇਕਰ ਤੇਲ ਦੀਆਂ ਕੀਮਤਾਂ ਵੱਧਦੀਆਂ ਹਨ ਤਾਂ ਦੇਸ਼ ਦੇ ਅੰਦਰ ਹਰ ਚੀਜ਼ ਮਹਿੰਗੀ ਹੋਣ ਦਾ ਖਤਰਾ ਪੈਂਦਾ ਹੋ ਜਾਏਗਾ। ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ਉੱਤੇ ਪਏਗਾ।

ਅਮਰੀਕਾ ਨੇ ਆਖੀ ਇਹ ਗੱਲ

ਦੂਜੇ ਪਾਸੇ, ਫੌਕਸ ਨਿਊਜ਼ ਦੀ ਰਿਪੋਰਟ ਅਨੁਸਾਰ ਅਮਰੀਕੀ ਸੈਂਟਰਲ ਕਮਾਂਡ ਦਾ ਕਹਿਣਾ ਹੈ ਕਿ ਈਰਾਨੀ ਅਧਿਕਾਰੀਆਂ ਦੇ ਬਿਆਨਾਂ ਦੇ ਬਾਵਜੂਦ ਹੋਰਮੁਜ਼ ਸਟ੍ਰੇਟ ਫਿਲਹਾਲ ਬੰਦ ਨਹੀਂ ਹੈ ਅਤੇ ਉੱਥੇ ਆਵਾਜਾਈ ਜਾਰੀ ਹੈ।

ਜੰਗ ਦੇ ਭਿਆਨਕ ਹਾਲਾਤ ਬਾਰੇ ਅਲ-ਜਜ਼ੀਰਾ ਦੀ ਰਿਪੋਰਟ ਦੱਸਦੀ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਹੁਣ ਤੱਕ ਈਰਾਨ ਦੇ 1000 ਤੋਂ ਵੱਧ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਇਸ ਕਾਰਵਾਈ ਦੇ ਸ਼ੁਰੂਆਤੀ 30 ਘੰਟਿਆਂ ਵਿੱਚ ਹੀ 2000 ਤੋਂ ਵੱਧ ਬੰਬ ਸੁੱਟੇ ਗਏ ਹਨ।