ਆਮ ਬਜਟ ਤੋਂ ਆਮ ਲੋਕਾਂ ਦੀ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਹਨ ਇਹੀ ਕਾਰਨ ਹੈ ਕਿ ਹਰ ਸਾਲ ਵਾਂਗ ਇਸ ਸਾਲ ਵੀ ਲੋਕ ਬੇਸਬਰੀ ਨਾਲ ਬਜਟ ਦਾ ਇੰਤਜ਼ਾਰ ਕਰ ਰਹੇ ਹਨ। ਪਰ ਇਸ ਸਾਲ ਆਮ ਬਜਟ ਨੂੰ ਲੈਕੇ ਲੋਕ ਦੁਵਿਧਾ ‘ਚ ਹਨ ਕਿਉਂਕਿ ਇਸ ਬਾਰ ਉਹਨਾਂ ਦੇ ਮਨ ‘ਚ ਬਜਟ ਨੂੰ ਲੈਕੇ ਸਵਾਲ ਹੈ ਕਿ ਕੀ ਇਸ ਬਾਰ 1 ਫਰਵਰੀ ਨੂੰ ਬਜਟ ਪੇਸ਼ ਹੋਵੇਗਾ ?
ਲੋਕਾਂ ਦੇ ਸਵਾਲ ਦਾ ਕਾਰਨ
1 ਫਰਵਰੀ ਨੂੰ ਲੈਕੇ ਇਹ ਸਵਾਲ ਇਸ ਲਈ ਖੜੇ ਹੋ ਰਹੇ ਹਨ ਕਿਉਂਕਿ ਇਸ ਬਾਰ 1 ਫਰਵਰੀ ਨੂੰ ਐਤਵਾਰ ਹੈ ਅਤੇ ਐਤਵਾਰ ਨੂੰ ਆਮਤੌਰ ‘ਤੇ ਸਰਕਾਰੀ ਦਫ਼ਤਰ ਬੰਦ ਹੁੰਦੇ ਹਨ ਇਸ ਕਰਕੇ ਲੋਕਾਂ ਦੇ ਮਨ ‘ਚ ਇਹ ਸਵਾਲ ਹੈ ਕਿ ਕੀ ਇਸ ਬਾਰ ਐਤਵਾਰ ਵਾਲੇ ਦਿਨ ਬਜਟ ਪੇਸ਼ ਕੀਤਾ ਜਾਏਗਾ ਜਾਂ ਤਾਰੀਖ ਬਦਲੀ ਜਾਏਗੀ ? ਹਾਲਾਂਕਿ ਹੁਣ ਤੱਕ ਤਾਰੀਖ ‘ਚ ਬਦਲਾਅ ਦੇ ਕੋਈ ਸੰਕੇਤ ਮਿਲਦੇ ਨਜ਼ਰ ਨਹੀਂ ਆ ਰਹੇ।
2017 ਤੋਂ 1 ਫਰਵਰੀ ਨੂੰ ਪੇਸ਼ ਹੋ ਰਿਹਾ ਬਜਟ
ਤੁਹਾਨੂੰ ਦੱਸ ਦਈਏ 2017 ਤੋਂ ਹੀ ਹਰ ਸਾਲ ਇਹ ਬਜਟ 1 ਫਰਵਰੀ ਨੂੰ ਹੀ ਪੇਸ਼ ਕੀਤਾ ਜਾਂਦਾ ਹੈ ਹਰ ਸਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸੰਸਦ ਵਿੱਚ ਬਜਟ ਪੇਸ਼ ਕਰਦੇ ਹਨ।
ਸਸਪੈਂਸ ਹੋਵੇਗਾ ਖ਼ਤਮ
ਲੋਕਾਂ ਦੀ ਇਹ ਉਲਝਣ ਜਲਦ ਦੂਰ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਇਸ ਸਸਪੈਂਸ ਨੂੰ ਦੂਰ ਕਰਨ ਲਈ ਬੁੱਧਵਾਰ ਨੂੰ ਇੱਕ ਮੱਹਤਵਪੂਰਨ ਮੀਂਟਿਗ ਰੱਖੀ ਗਈ ਹੈ ਇਸ ਮੀਟਿੰਗ ‘ਚ ਬਜਟ ਸੈਸ਼ਨ ਅਤੇ ਬਜਟ ਪੇਸ਼ ਕਰਨ ਦੀ ਮਿਤੀ ਬਾਰੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ। ਇਹ ਫੈਸਲਾ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCPA) ਕਰੇਗੀ, ਜਿਸਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰ ਸਕਦੇ ਹਨ।
ਜੇਕਰ ਕਮੇਟੀ ਮਨਜ਼ੂਰੀ ਦਿੰਦੀ ਹੈ, ਤਾਂ ਸੰਸਦ ਛੁੱਟੀ ਵਾਲੇ ਦਿਨ ਬੁਲਾਈ ਜਾਵੇਗੀ ਅਤੇ ਬਜਟ ਪੇਸ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਨੇ ਖ਼ਾਸ ਹਾਲਾਤਾਂ ਵਿੱਚ ਐਤਵਾਰ ਨੂੰ ਬਜਟ ਪੇਸ਼ ਕੀਤਾ ਹੈ। ਇਸ ਲਈ ਇਹ ਪਹਿਲੀ ਬਾਰ ਨਹੀਂ ਹੋਵੇਗਾ ਜਦੋਂ ਐਤਵਾਰ ਨੂੰ ਬਜਟ ਪੇਸ਼ ਹੋਵੇਗਾ।