Sunday, 11th of January 2026

IND vs SA ਵਿਚਾਲੇ ਦੂਜਾ ਟੀ-20 ਮੈਚ ਮੁੱਲਾਂਪੁਰ ’ਚ ਅੱਜ

Reported by: Ajeet Singh  |  Edited by: Jitendra Baghel  |  December 11th 2025 12:29 PM  |  Updated: December 11th 2025 12:29 PM
IND vs SA ਵਿਚਾਲੇ ਦੂਜਾ ਟੀ-20 ਮੈਚ ਮੁੱਲਾਂਪੁਰ ’ਚ ਅੱਜ

IND vs SA ਵਿਚਾਲੇ ਦੂਜਾ ਟੀ-20 ਮੈਚ ਮੁੱਲਾਂਪੁਰ ’ਚ ਅੱਜ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਦੂਜਾ ਟੀ-20 ਮੁਕਾਬਲਾ ਵੀਰਵਾਰ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਆਪਣੀ ਲੀਡ ਦੁੱਗਣੀ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਇਹ ਮੈਦਾਨ ਆਪਣੇ ਪਹਿਲੇ ਕੌਮਾਂਤਰੀ ਟੀ-20 ਮੈਚ ਦੀ ਮੇਜ਼ਬਾਨੀ ਕਰੇਗਾ। ਇਸ ਮੌਕੇ ਸਟੇਡੀਅਮ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਂਅ ’ਤੇ ਬਣੇ ਸਟੈਂਡਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਮੈਚ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ 3 ਹਜ਼ਾਰ ਤੋਂ ਵੱਧ ਕਰਮਚਾਰੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤੇ ਗਏ ਹਨ। ਸਬੰਧਿਤ ਖੇਤਰ ਨੂੰ ਨੋ ਫ਼ਲਾਇੰਗ ਜ਼ੋਨ ਖੇਤਰ ਐਲਾਨ ਦਿੱਤਾ ਗਿਆ ਹੈ। ਮੈਚ ਲਈ ਦਰਸ਼ਕਾਂ ਉਤਸ਼ਾਹ ਹੈ ਅਤੇ ਮੈਚ ਦੀਆਂ ਸਾਰੀਆਂ ਟਿਕਟ ਵਿਕ ਚੁੱਕੀਆਂ ਹਨ।

ਭਾਰਤ ਦੀ ਟੀਮ ਭਾਵੇਂ ਟੀਮ ਜਿੱਤ ਰਹੀ ਹੈ, ਪਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਲੈਅ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਏਸ਼ੀਆ ਕੱਪ ਤੋਂ ਵਾਪਸੀ ਮਗਰੋਂ ਸ਼ੁਭਮਨ ਗਿੱਲ ਟੀ-20 ਫਾਰਮੈਟ ਵਿੱਚ ਆਪਣੀ ਛਾਪ ਛੱਡਣ ਲਈ ਜੂਝ ਰਿਹਾ ਹੈ। ਦੂਜੇ ਪਾਸੇ ਵਿਸ਼ਵ ਕੱਪ ਤੋਂ ਪਹਿਲਾਂ ਕਪਤਾਨ ਸੂਰਿਆਕੁਮਾਰ ਯਾਦਵ ਦਾ ਵੀ ਬੱਲਾ ਨਹੀਂ ਚਲ ਰਿਹਾ ਹੈ। ਸੂਰਿਆਕੁਮਾਰ ਯਾਦਵ ਲਈ ਵੀ ਬੱਲੇ ਨਾਲ ਦੌੜਾਂ ਬਣਾਉਣਾ ਬਹੁਤ ਜ਼ਰੂਰੀ ਹੈ।