ਲੇਹ ਵਿੱਚ ਸੋਮਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਹਵਾਈ ਸੇਵਾਵਾਂ ਵਿੱਚ ਵੱਡਾ ਵਿਘਨ ਪਿਆ, ਜਿਸ ਕਾਰਨ ਇੰਡੀਗੋ ਅਤੇ ਸਪਾਈਸਜੈੱਟ ਸਮੇਤ ਕਈ ਏਅਰਲਾਈਨਾਂ ਨੇ ਹਵਾਈ ਅੱਡੇ ਲਈ ਉਡਾਣਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ। ਇੱਕ ਬਿਆਨ ਵਿੱਚ ਇੰਡੀਗੋ ਨੇ ਕਿਹਾ ਕਿ ਉਸਨੇ ਲੇਹ ਦੇ ਕੁਸ਼ੋਕ ਬਾਕੁਲਾ ਰਿਨਪੋਚੇ ਹਵਾਈ ਅੱਡੇ 'ਤੇ ਟੇਕਆਫ ਅਤੇ ਲੈਂਡਿੰਗ ਦੋਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।
ਇੰਡੀਗੋ ਨੇ ਆਪਣੀ ਯਾਤਰੀ ਸਲਾਹ ਵਿੱਚ ਕਿਹਾ, "ਲੇਹ ਵਿੱਚ ਬਰਫ਼ਬਾਰੀ ਕਾਰਨ ਉਡਾਣ ਭਰਨ ਅਤੇ ਉਤਾਰਨਾ ਦੋਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਯਾਤਰੀਆਂ ਨੂੰ ਜਹਾਜ਼ ਵਿੱਚ ਅਤੇ ਜਹਾਜ਼ ਤੋਂ ਉਤਰਨ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ।" ਇੰਡੀਗੋ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਉਹਨਾਂ ਟੀਮ ਬੋਰਡਿੰਗ ਦੀਆਂ ਪ੍ਰਕਿਰਿਆ ਪਹਿਲਾਂ ਹੀ ਪੂਰੀਆਂ ਕਰ ਸਕਦੀ ਹੈ ਤਾਂ ਜੋ ਪ੍ਰਵਾਨਗੀ ਮਿਲਣ 'ਤੇ ਉਡਾਣਾਂ ਤੁਰੰਤ ਰਵਾਨਾ ਹੋ ਸਕਣ।

ਸਪਾਈਸਜੈੱਟ ਨੇ ਆਪਣੀ ਪੋਸਟ ਵਿੱਚ ਲਿਖਿਆ, ਕਿ "ਲੇਹ (IXL) ਵਿਚ ਖ਼ਰਾਬ ਮੌਸਮ ਦੇ ਕਾਰਨ, ਸਾਰੀਆਂ ਆਉਣ/ਜਾਣ ਅਤੇ ਸੰਬੰਧਿਤ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਦੇ ਰਹਿਣ,"