Wednesday, 4th of March 2026

ਮਥੁਰਾ 'ਚ ਹੋਲੀ ਦੀ ਧੂਮ: ਬ੍ਰਜ ਮੰਡਲ ਪਹੁੰਚੇ 44 ਲੱਖ ਤੋਂ ਵੱਧ ਸ਼ਰਧਾਲੂ; ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਿਸ ਦੀ ਤਿੱਖੀ ਨਜ਼ਰ

By: GTC News Desk | Edited By: Lajwinder Kaur | Updated at: March 04th 2026 12:56 PM
ਮਥੁਰਾ 'ਚ ਹੋਲੀ ਦੀ ਧੂਮ: ਬ੍ਰਜ ਮੰਡਲ ਪਹੁੰਚੇ 44 ਲੱਖ ਤੋਂ ਵੱਧ ਸ਼ਰਧਾਲੂ; ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਿਸ ਦੀ ਤਿੱਖੀ ਨਜ਼ਰ

ਮਥੁਰਾ 'ਚ ਹੋਲੀ ਦੀ ਧੂਮ: ਬ੍ਰਜ ਮੰਡਲ ਪਹੁੰਚੇ 44 ਲੱਖ ਤੋਂ ਵੱਧ ਸ਼ਰਧਾਲੂ; ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਿਸ ਦੀ ਤਿੱਖੀ ਨਜ਼ਰ

ਦੇਸ਼ ਭਰ ਵਿੱਚ ਰੰਗਾਂ ਦੇ ਤਿਉਹਾਰ ਹੋਲੀ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਹਰ ਸੂਬੇ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਇਹ ਤਿਉਹਾਰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਵੱਲੋਂ ਵੀ ਇਹ ਤਿਆਰ ਮਨਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਹੋਲੀ (Holi) ਦਾ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਆਪਣੀ ਵਿਲੱਖਣ ਹੋਲੀ ਅਤੇ ਰਾਧਾ-ਕ੍ਰਿਸ਼ਨ ਦੇ ਅਲੌਕਿਕ ਪਿਆਰ ਲਈ ਮਸ਼ਹੂਰ ਬ੍ਰਜ ਮੰਡਲ (ਮਥੁਰਾ, ਵ੍ਰਿੰਦਾਵਨ ਸਮੇਤ ਜ਼ਿਲ੍ਹੇ ਦੇ ਸਾਰੇ ਤੀਰਥ ਸਥਾਨਾਂ) ਵਿੱਚ ਹੁਣ ਤੱਕ 44 ਲੱਖ ਤੋਂ ਵੱਧ ਸ਼ਰਧਾਲੂ ਪਹੁੰਚ ਚੁੱਕੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਪੁਲਿਸ ਸੁਪਰਡੈਂਟ (ਦਿਹਾਤੀ ਖੇਤਰ) ਸੁਰੇਸ਼ ਚੰਦਰ ਰਾਵਤ ਨੇ ਦੱਸਿਆ ਕਿ ਹੁਣ ਤੱਕ ਕੁੱਲ 44 ਲੱਖ ਸ਼ਰਧਾਲੂਆਂ ਦੇ ਬ੍ਰਜ ਦੀ ਹੋਲੀ ਦੇ ਵੱਖ-ਵੱਖ ਉਤਸਵਾਂ ਵਿੱਚ ਸ਼ਾਮਲ ਹੋਣ ਦੀ ਖ਼ਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਜ ਵਿੱਚ ਅਜੇ ਵੀ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ।

ਵੱਡੀ ਗਿਣਤੀ ਵਿੱਚ ਦੂਰ-ਦੁਰਾਡੇ ਤੋਂ ਪਹੁੰਚ ਰਹੇ ਹਨ ਸ਼ਰਧਾਲੂ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਸਾਨਾ ਵਿੱਚ ਲਾਡਲੀ ਜੀ ਦੇ ਸਫੇਦ ਛਤਰੀ 'ਤੇ ਬਿਰਾਜਮਾਨ ਹੋ ਕੇ ਦਰਸ਼ਨ ਦੇਣ, ਚੈਤ੍ਰ ਕ੍ਰਿਸ਼ਨ ਪੱਖ ਦੀ ਦੂਜ (ਦਵਿਤੀਆ) ਨੂੰ ਬਲਦੇਵ ਤੇ ਜਾਬ ਪਿੰਡ ਦੇ ਹੁਰੰਗਾ ਅਤੇ ਰਾਧਾ ਰਾਣੀ ਦੀ ਨਾਨੀ ਦੇ ਪਿੰਡ ਮੁਖਰਾਈ ਵਿੱਚ ਚਰਕੁਲਾ ਨ੍ਰਿਤ ਵਰਗੇ ਕਈ ਅਜਿਹੇ ਮੌਕੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਰਾਵਤ ਨੇ ਦੱਸਿਆ ਕਿ ਅਨੁਮਾਨ ਹੈ ਕਿ ਅਜੇ ਪੰਜ-ਛੇ ਲੱਖ ਹੋਰ ਸ਼ਰਧਾਲੂ ਇੱਥੇ ਪਹੁੰਚ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਹੋਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਿਸ ਦੀ ਤਿੱਖੀ ਨਜ਼ਰ

ਰੰਗਾਂ ਦੇ ਇਸ ਤਿਉਹਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ, ਇਸ ਲਈ ਪੁਲਿਸ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਹੋਲੀ ਦੀ ਆੜ ਵਿੱਚ ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਿਸ ਦੀ ਪੈਨੀ ਨਜ਼ਰ ਹੈ। ਗੋਵਰਧਨ ਅਤੇ ਮਗੋਰਰਾ ਥਾਣਾ ਖੇਤਰਾਂ ਵਿੱਚ ਭੀੜ ਦੌਰਾਨ ਔਰਤਾਂ 'ਤੇ ਜ਼ਬਰਦਸਤੀ ਗੁਲਾਲ ਸੁੱਟਣ ਅਤੇ ਹੰਗਾਮਾ ਕਰਨ ਦੇ ਦੋਸ਼ ਵਿੱਚ 24 ਤੋਂ ਵੱਧ ਸ਼ਰਾਰਤੀ ਅਨਸਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਵਰਧਨ ਅਤੇ ਮਗੋਰਰਾ ਥਾਣਾ ਖੇਤਰਾਂ ਵਿੱਚ ਕ੍ਰਮਵਾਰ 17 ਅਤੇ 9 ਹੁੜਦੰਗੀਆਂ ਵਿਰੁੱਧ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ।

TAGS