Wednesday, 26th of November 2025

Dharmendra Death News, ਨਹੀਂ ਰਹੇ ਬਾਲੀਵੁੱਡ ਅਦਾਕਾਰ ਧਰਮਿੰਦਰ

Reported by: Sukhjinder Singh  |  Edited by: Jitendra Baghel  |  November 24th 2025 02:15 PM  |  Updated: November 24th 2025 03:00 PM
Dharmendra Death News, ਨਹੀਂ ਰਹੇ ਬਾਲੀਵੁੱਡ ਅਦਾਕਾਰ ਧਰਮਿੰਦਰ

Dharmendra Death News, ਨਹੀਂ ਰਹੇ ਬਾਲੀਵੁੱਡ ਅਦਾਕਾਰ ਧਰਮਿੰਦਰ



  • Nov 24, 2025 03:00 PM
    ਪ੍ਰਧਾਨ ਮੰਤਰੀ ਮੋਦੀ ਨੇ ਧਰਮਿੰਦਰ ਦੇ ਦਿਹਾਂਤ 'ਤੇ ਜਤਾਇਆ ਦੁੱਖ


ਬਾਲੀਵੁੱਡ ਤੋਂ ਇੱਕ ਬੇਹੱਦ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ । ਬਾਲੀਵੁੱਡ ਦੇ ‘ਹੀ-ਮੈਨ’ ਕਹੇ ਜਾਣ ਵਾਲੇ ਧਰਮਿੰਦਰ ਦਾ ਮੁੰਬਈ ਵਿੱਚ ਦਿਹਾਂਤ ਹੋ ਗਿਆ ਹੈ । ਧਰਮਿੰਦਰ ਨੇ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ । ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਧਰਮਿੰਦਰ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਖ਼ਬਰ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । 

ਫਿਲਮੀ ਅਦਾਕਾਰ ਸ਼ਾਮਸ਼ਾਨ ਘਾਟ ਪਹੁੰਚਣੇ ਸ਼ੁਰੂ ਹੋ ਗਏ ਹਨ ।

ਹਿੰਦੀ ਸਿਨੇਮਾ ਦੇ ਯੁੱਗ ਦੀ ਗੱਲ ਕਰੀਏ ਤਾਂ ਧਰਮਿੰਦਰ ਦਾ ਨਾਂਅ ਸਭ ਤੋਂ ਪਹਿਲਾਂ ਜਿਹਨ ਵਿਚ ਆਉਂਦਾ ਹੈ। ਛੇ ਦਹਾਕਿਆਂ ਦੇ ਆਪਣੇ ਸ਼ਾਨਦਾਰ ਫਿਲਮੀ ਕਰੀਅਰ ਦੌਰਾਨ ਧਰਮਿੰਦਰ ਨੇ 'ਸ਼ੋਲੇ', 'ਚੁਪਕੇ ਚੁਪਕੇ', 'ਅਨੁਪਮਾ' ਅਤੇ 'ਧਰਮ ਵੀਰ' ਵਰਗੀਆਂ ਅਣਗਿਣਤ ਹਿੱਟ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਣੇਵਾਲ ’ਚ ਜਨਮੇ ਧਰਮਿੰਦਰ ਨੇ ਇਮੋਸ਼ਨਲ ਐਕਟਿੰਗ ਨਾਲ ਫਿਲਮ ਇਤਿਹਾਸ ’ਚ ਆਪਣਾ ਨਾਂਅ ਦਰਜ ਕੀਤਾ ਸੀ ।

ਧਰਮਿੰਦਰ ਦਾ ਸ਼ੁਰੂਆਤੀ ਸਫਰ

ਧਰਮਿੰਦਰ ਨੇ ਆਪਣਾ ਫਿਲਮੀ ਕਰੀਅਰ 1960 ਦੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਸ਼ੁਰੂ ਕੀਤਾ। ਸ਼ੁਰੂਆਤ ਵਿਚ ਉਹਨਾਂ ਨੇ ਰੋਮਾਂਟਿਕ ਹੀਰੋ ਵਜੋਂ ਖੂਬ ਪ੍ਰਸਿੱਧੀ ਹਾਸਲ ਕੀਤੀ। ਉਹ ਸਮਾਂ ਸੀ ਜਦੋਂ ਉਸਦੀ ਮੁਸਕਾਨ ਅਤੇ ਸਾਦਗੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ 

ਰੋਮਾਂਟਿਕ ਹੀਰੋ ਤੋਂ ਐਕਸ਼ਨ ਆਈਕਨ ਤੱਕ

1960 ਦੇ ਅਖੀਰ ਅਤੇ 1970 ਦੇ ਦਹਾਕੇ ਵਿਚ ਧਰਮਿੰਦਰ ਨੇ ਆਪਣੀ ਇਮੇਜ ਨੂੰ ਇੱਕ ਐਕਸ਼ਨ ਹੀਰੋ ਵਜੋਂ ਮਜਬੂਤ ਕੀਤਾ। ਉਹਨਾਂ ਨੂੰ ਅਕਸਰ “ਹੀ-ਮੈਨ ਆਫ਼ ਬਾਲੀਵੁੱਡ” ਕਿਹਾ ਜਾਂਦਾ ਸੀ — ਇਹ ਖਿਤਾਬ ਉਨ੍ਹਾਂ ਦੀਆਂ ਸ਼ਕਤੀਸ਼ਾਲੀ ਭੂਮਿਕਾਵਾਂ ਦਾ ਪ੍ਰਮਾਣ ਸੀ।

ਪ੍ਰਸਿੱਧ ਫਿਲਮਾਂ ਅਤੇ ਕਿਰਦਾਰ

ਸ਼ੋਲੇ (1975) – ਵੀਰੂ ਦਾ ਕਿਰਦਾਰ ਬਾਲੀਵੁੱਡ ਇਤਿਹਾਸ ਦੇ ਸਭ ਤੋਂ ਚਿਹਤੇ ਰੋਲਾਂ ਵਿੱਚੋਂ ਇੱਕ ਹੈ। ਧਰਮਿੰਦਰ ਦੀ ਕਾਮੇਡੀ, ਭਾਵਨਾ ਅਤੇ ਬੇਮਿਸਾਲ ਡਾਇਲਾਗ ਡਿਲਿਵਰੀ ਨੇ ਇਸ ਕਿਰਦਾਰ ਨੂੰ ਅਮਰ ਕਰ ਦਿੱਤਾ।

“ਬਸੰਤੀ, ਇਨ ਕੁੱਤੋਂ ਕੇ ਸਾਮਨੇ ਮਤ ਨਾਚਨਾ!” – ਇਹ ਡਾਇਲਾਗ ਅੱਜ ਵੀ ਲੋਕਾਂ ਦੇ ਜ਼ਹਨ ਵਿੱਚ ਹੈ।

ਚੁਪਕੇ ਚੁਪਕੇ (1975) – ਇੱਕ ਹਲਕੇ-ਫੁਲਕੇ ਕਾਮੇਡੀ ਰੋਲ ’ਚ ਧਰਮਿੰਦਰ ਦੀ ਟਾਈਮਿੰਗ ਅਤੇ ਸ਼ਾਇਰੀ ਦਾ ਟਚ ਅੱਜ ਵੀ ਯਾਦਗਾਰ ਹੈ।

ਬੰਦੀਨੀ (1963) – ਸ਼ੁਰੂਆਤੀ ਦੌਰ ਦੀ ਇਸ ਫਿਲਮ ਨੇ ਧਰਮਿੰਦਰ ਨੂੰ ਇੱਕ ਗੰਭੀਰ ਅਦਾਕਾਰ ਵਜੋਂ ਪਛਾਣ ਦਿੱਤੀ।

ਫੁਲ ਔਰ ਪੱਥਰ (1966) – ਇਸ ਫਿਲਮ ਨਾਲ ਧਰਮਿੰਦਰ ਨੇ ਆਪਣਾ ਪਹਿਲਾ ਵੱਡਾ ਸਨਮਾਨ, ਫਿਲਮਫੇਅਰ ਐਵਾਰਡ ਨਾਮਜ਼ਦਗੀ ਦੇ ਰੂਪ ਵਿੱਚ ਪ੍ਰਾਪਤ ਕੀਤਾ।

ਧਰਮਿੰਦਰ ਦਾ ਫਿਲਮੀ ਪਰਿਵਾਰ

ਧਰਮਿੰਦਰ ਸਿਰਫ਼ ਇੱਕ ਮਹਾਨ ਅਦਾਕਾਰ ਹੀ ਨਹੀਂ, ਸਗੋਂ ਇੱਕ ਪ੍ਰੇਰਕ ਸ਼ਖਸੀਅਤ ਵੀ ਹਨ। ਉਨ੍ਹਾਂ ਦੇ ਪੁੱਤਰ ਸਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ।

ਸਨਮਾਨ ਤੇ ਵਿਰਾਸਤ

ਕਈ ਪੁਰਸਕਾਰ ਅਤੇ ਪਦਮ ਭੂਸ਼ਣ ਨਾਲ ਨਵਾਜਿਆ ਗਿਆ ਧਰਮਿੰਦਰ ਨੂੰ

ਧਰਮਿੰਦਰ ਨੇ ਨਾ ਸਿਰਫ਼ ਫਿਲਮਾਂ ਵਿੱਚ ਕੰਮ ਕੀਤਾ ਹੈ, ਸਗੋਂ ਉਹ ਇੱਕ ਨਿਰਮਾਤਾ ਵੀ ਰਹੇ ਹਨ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ 2012 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਇੱਕ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਅਤੇ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।