ਕਾਂਗਰਸ ਸਾਂਸਦ ਪ੍ਰਿਯੰਕਾ ਗਾਂਧੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਜਰਮਨੀ ਦੌਰੇ ਦੀ ਆਲੋਚਨਾ ਕਰਨ ਲਈ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਅੱਧਾ ਕੰਮਕਾਜੀ ਸਮਾਂ ਦੇਸ਼ ਤੋਂ ਬਾਹਰ ਬਿਤਾਉਂਦੇ ਹਨ।
ਪ੍ਰਿਯੰਕਾ ਗਾਂਧੀ ਨੇ ਕਿਹਾ, "ਮੋਦੀ ਆਪਣਾ ਅੱਧਾ ਕੰਮਕਾਜੀ ਸਮਾਂ ਦੇਸ਼ ਤੋਂ ਬਾਹਰ ਬਿਤਾਉਂਦੇ ਹਨ। ਉਹ ਵਿਰੋਧੀ ਧਿਰ ਦੇ ਨੇਤਾ ਦੀ ਯਾਤਰਾ 'ਤੇ ਸਵਾਲ ਕਿਉਂ ਉਠਾ ਰਹੇ ਹਨ?"
ਭਾਜਪਾ ਆਗੂਆਂ ਵੱਲੋਂ ਰਾਹੁਲ ਗਾਂਧੀ ਦੇ ਜਰਮਨੀ ਦੌਰੇ ’ਤੇ ਸਵਾਲ ਚੁੱਕੇ ਜਾਣ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਰਾਹੁਲ ਗਾਂਧੀ ਨੂੰ "ਪਾਰਟ-ਟਾਈਮ" ਰਾਜਨੀਤਿਕ ਨੇਤਾ ਕਹੇ ਜਾਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਇਹ ਬਿਆਨ ਸਾਹਮਣੇ ਆਇਆ ਹੈ।